ਜਰਮਨ ਦੇ ਸਿੱਖਾਂ ਨੇ ਜੂਨ 84 ਦੇ ਖੂਨੀ ਘੱਲੂਘਾਰਾ ਦੀ 39 ਵੀਂ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਕੀਤਾ ਰੋਹ ਮੁਜ਼ਾਹਰਾ

Screenshot_2023-06-04_13-36-00.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਹਕੂਮਤ ਨੇ ਪੰਜਾਬ ਵਿੱਚ ਕਰਫਿਊ ਲਗਾ ਕੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 38 ਹੋਰ ਗੁਰਧਾਮਾਂ  ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘਲੱਘਾਰੇ ਦੀ 39 ਵੀ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਜਰਮਨ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵੱਲੋ ਰੋਹ ਮੁਜ਼ਾਹਰਾ ਕੀਤਾ ਗਿਆ। ਜੂਨ 84 ਦੇ ਖੂਨੀ ਘੱਲੂਘਾਰੇ ਨੇ ਦੁਨੀਆ  ਦੇ ਕੋਨੇ ਕੋਨੇ ਵਿੱਚ ਵੱਸਣ ਵਾਲੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂਧੰਰ ਕੇ ਰੱਖ ਦਿੱਤਾ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਲਸਾ ਪੰਥ ਭਾਰਤ ਦੀ ਹਕੂਮਤ ਦੇ ਇਸ ਜ਼ੁਲਮ ਦੇ ਖਿਲਾਫ ਰੋਹ ਮੁਜ਼ਾਹਰਿਆਂ  ਸੈਮੀਨਾਰਾਂ, ਪ੍ਰਦਾਰਸ਼ਨੀਆਂ, ਗੁਰਮਤਿ ਸਮਾਗਮਾਂ ਦੁਆਰਾ ਇਹ ਦਰਸਾਉਦਾ ਆ ਰਿਹਾ ਹੈ ਕਿ ਇਸ ਅਣਮਨੁੱਖੀ ਵਰਤਾਰੇ ਵਿੱਚ ਭਾਰਤੀ ਹਕੂਮਤ ਦੀਆਂ ਫੋਜਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ, ਦਰਬਾਰ ਸਾਹਿਬ ਨੂੰ ਗੋਲੀਆ ਨਾਲ ਛਲਣੀ ਛਲਣੀ, ਗੁਰੂ ਗ੍ਰੰਥ ਸਾਹਿਬ ਜੀ ਦੀਆ 2500 ਤੋ ਵੱਧ ਸਰੂਪਾ ਨੂੰ ਅਗਨ ਭੇਟ, ਹਜ਼ਾਰਾ ਸਿੰਘਾ, ਸਿੰਘਣੀਆ, ਭਝੰਗੀਆ ਤੇ ਦੁੱਧ ਚੁੰਘਦੇ ਬੱਚਿਆ ਤੱਕ ਸ਼ਹੀਦ ਕੀਤਾ ਗਿਆ ਇੱਥੇ ਹੀ ਬੱਸ ਨਹੀ ਫੌਜ ਵੱਲੋ ਸਿੱਖ ਬੀਬੀਆ ਦੀ ਇੱਜ਼ਤਾ ਨਾਲ ਖਿਲਾਵਾੜ ਬਜ਼ੁਰਗਾ ਦੀ ਪਰ੍ਹੇ ਵਿੱਚ ਰੋਲੀ ਗਈ ਪੱਗ ਨੂੰ ਅਣਖ ਤੇ ਗੈਰਤਮੰਦ ਸਿੱਖ ਕਿਵੇ ਭੁੱਲ ਸਕਦਾ ਹੈ  ਜਰਮਨ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵੀਚਾਰਾਂ ਦੁਆਰਾ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਉਥੇ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਪ੍ਰਤੀ ਵੀ ਵਚਨਬੰਧਤਾ ਵੀ ਦੁਰਹਾਈ  ਤੇ ਹਿੰਦੋਸਤਾਨ ਦੀ ਹਕੂਮਤ ਵੱਲੋ ਘੱਟ ਗਿਣਤੀ ਕੌਮਾਂ ਉਪੱਰ ਜ਼ੁਲਮ ਪ੍ਰਤੀ ਅਵਾਜ ਬਲੰਦ ਕੀਤੀ ਸਿੱਖ ਕੌਮ ਦੇ ਅਜ਼ਾਦ ਵਤਨ ਦੇ ਝੰਡੇ ਸਿੰਘਾਂ ਦੇ ਹੱਥ ਵਿੱਚ ਲਹਿਰਾ ਰਹੇ ਸੀ । ਪੰਥਕ ਬੁਲਰਿਆਂ ਦੀ ਸ਼ੁਰੂਆਤ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ, ਵਰਲਡ ਸਿੱਖ ਪਾਰਲੀਮੈਂਟ ਦੇ ਕੋ -ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਬੀਰ ਸਿੰਘ, ਇੰਟਰਨੈਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲੀ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਗੁਰਪਾਲ ਸਿੰਘ ਪਾਲਾ, ਭਾਈ ਪ੍ਰਤਾਪ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹੀਰਾ ਸਿੰਘ ਮੱਤੇਵਾਲ, ਭਾਈ ਜਗਤਾਰ ਸਿੰਘ ਮਾਹਲ, ਭਾਈ ਇੰਦਰਜੀਤ ਸਿੰਘ ਨੇ ਆਪਣੇ ਵੀਚਾਰਾਂ ਦੁਆਰਾ ਹਿੰਦੋੁਸਤਾਨ ਦੀ ਹਕੂਮਤ ਵੱਲੋ  ਜੂਨ 84 ਦੇ ਖੂਨੀ ਘੱਲੂਘਾਰੇ ਦੇ ਵਰਤਾਏ ਕਹਿਰ ਨੂੰ ਯਾਦ ਕਰਦਿਆਂ ਹੋਇਆ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਮੁੱਖ ਸੇਵਾਦਾਰ ਭਾਈ ਗੁਰਪਾਲ ਸਿੰਘ ਮੁਜਾਹਰੇ ਵਿੱਚ ਆਪਣੇ ਵੀਚਾਰਾਂ ਦੀ ਸਾਂਝ ਪਾਈ ਤੇ ਅੰਤ ਵਿੱਚ ਪੰਹੁਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>