ਪੰਜਾਬ ਸਰਕਾਰ ਤੇ ਸ੍ਰੀ ਵੀ.ਕੇ. ਜੰਜੂਆਂ ਮੁੱਖ ਸਕੱਤਰ ਪੰਜਾਬ ਐਸ.ਜੀ.ਪੀ.ਸੀ ਚੋਣਾਂ ਦਾ ਤੁਰੰਤ ਐਲਾਨ ਕਰਵਾਉਣ ਹਿੱਤ ਪਾਰਟੀ ਵਫਦ ਨੇ ਮੁਲਾਕਾਤ ਕੀਤੀ : ਅੰਮ੍ਰਿਤਸਰ ਦਲ

Shiromani_Akali_Dal_(Amritsar)_logo.resizedਚੰਡੀਗੜ੍ਹ – “ਜਦੋਂ ਚੀਫ ਕਮਿਸਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ. ਸਾਰੋ ਵੱਲੋਂ ਮਿਤੀ 13 ਅਪ੍ਰੈਲ 2023 ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸੂਬੇ ਦੇ ਸਮੁੱਚੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਪੱਤਰ ਨੰਬਰ ਮੀਮੋ ਨੰ: ਨਿ.ਸ./ਮੁ.ਕ.ਗੁ.ਚ/2023 ਰਾਹੀ ਤੁਰੰਤ ਸਿੱਖ ਕੌਮ ਦੀਆਂ ਗੁਰੂਘਰ ਦੀਆਂ ਚੋਣਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਸਿੱਖਾਂ ਦੀਆਂ ਵੋਟਾਂ ਬਣਾਉਣ ਲਈ ਅਤੇ ਨਵੀ ਸੌ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਲਈ ਹੁਕਮ ਕਰ ਚੁੱਕੇ ਹਨ । ਤਾਂ ਇਸ ਗੰਭੀਰ ਵਿਸੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ 4 ਮੈਬਰੀ ਵਫਦ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆਂ ਨਾਲ ਅੱਜ ਇਕ ਵਿਸ਼ੇਸ਼ ਮੀਟਿੰਗ ਕਰਦੇ ਹੋਏ ਮੰਗ ਕੀਤੀ ਹੈ ਕਿ ਚੋਣ ਕਮਿਸਨ ਦੇ ਹੁਕਮਾਂ ਨੂੰ ਮੰਨਦੇ ਹੋਏ ਜਿਥੇ ਚੋਣ ਵੋਟਰ ਸੂਚੀਆਂ ਬਣਾਉਣ ਲਈ ਨਵੀਆ ਵੋਟਾਂ ਬਣਾਉਣ ਲਈ ਜਲਦੀ ਅਮਲ ਸੁਰੂ ਕੀਤਾ ਜਾਵੇ, ਉਥੇ ਪੰਜਾਬ ਸਰਕਾਰ ਤੇ ਮੁੱਖ ਸਕੱਤਰ ਪੰਜਾਬ ਸਿੱਖ ਕੌਮ ਜੋ ਬੀਤੇ 12 ਸਾਲਾਂ ਤੋ ਆਪਣੀ ਜਮਹੂਰੀਅਤ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ, ਉਸਨੂੰ ਵਿਸ਼ਵਾਸ ਦਿਵਾਉਣ ਹਿੱਤ ਜਿੰਨੀ ਜਲਦੀ ਹੋ ਸਕੇ, ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਇਕ ਹਫਤੇ ਦੇ ਅੰਦਰ-ਅੰਦਰ ਚੋਣਾਂ ਕਰਵਾਉਣ ਦੀ ਮਿਤੀ ਦਾ ਐਲਾਨ ਕੀਤਾ ਜਾਵੇ ਅਤੇ ਇਸ ਚੋਣ ਪ੍ਰਕਿਰਿਆ ਨੂੰ ਸਹੀ ਸਮੇ ਵਿਚ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਤੇ ਮੁੱਖ ਸਕੱਤਰ ਪੰਜਾਬ ਆਪਣੀਆ ਬਣਦੀਆ ਜਿੰਮੇਵਾਰੀਆ ਪੂਰੀਆ ਕਰਨ ।”

ਸਿੱਖ ਕੌਮ ਦੀ ਮੁੱਖ ਮੰਗ ਨੂੰ ਲੈਕੇ ਮੁੱਖ ਸਕੱਤਰ ਪੰਜਾਬ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਕੁਸਲਪਾਲ ਸਿੰਘ ਮਾਨ ਅਤੇ ਸ. ਭਗੋਤੀ ਸਿੰਘ ਐਡਵੋਕੇਟ ਰੂਪੀ ਵਫਦ ਉਚੇਚੇ ਤੌਰ ਤੇ ਮੁਲਾਕਾਤ ਕਰਨ ਉਪਰੰਤ ਪਾਰਟੀ ਵੱਲੋ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਵਿਚ ਇਹ ਜਾਣਕਾਰੀ ਦਿੱਤੀ ਗਈ । ਇਸ ਵਫਦ ਦੇ ਸਮੁੱਚੇ ਮੈਬਰਾਂ ਨੇ ਸ੍ਰੀ ਵੀ.ਕੇ. ਜੰਜੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿਉਂਕਿ ਐਸ.ਜੀ.ਪੀ.ਸੀ 1925 ਤੋ ਹੋਦ ਵਿਚ ਆਈ ਹੋਈ ਹੈ । 1947 ਦੀ ਵੰਡ ਤੋ ਬਾਅਦ ਇੰਡੀਅਨ ਪਾਰਲੀਮੈਟ ਦੀਆਂ ਹਰ 5 ਸਾਲ ਬਾਅਦ ਹੋਣ ਵਾਲੀਆ ਚੋਣਾਂ ਹੁਣ ਤੱਕ 17 ਵਾਰ ਹੋ ਚੁੱਕੀਆ ਹਨ ਅਤੇ 18ਵੀ ਵਾਰ 2024 ਵਿਚ ਹੋਣ ਜਾ ਰਹੀਆ ਹਨ । ਜਦੋਕਿ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਹੁਣ ਤੱਕ ਚੋਣਾਂ ਕੇਵਲ 8 ਵਾਰ ਹੋਈਆ ਹਨ । ਜੋ ਸਿੱਖ ਕੌਮ ਦੀ ਕਾਨੂੰਨੀ ਜਮਹੂਰੀਅਤ ਨੂੰ ਹੁਕਮਰਾਨਾਂ ਵੱਲੋ ਕੁੱਚਲਣ ਅਤੇ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਖਾਮੀਆ ਤੇ ਨਾਕਾਮੀਆ ਲਈ ਹੁਕਮਰਾਨਾਂ ਵੱਲੋ ਸਾਡੀਆ ਚੋਣਾਂ ਨਾ ਕਰਵਾਕੇ ਇਸਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ । ਜੋ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਹੈ ਅਤੇ ਇਸਦਾ ਦੋਸ਼ ਹਕੂਮਤਾਂ ਤੇ ਲੱਗਦਾ ਆ ਰਿਹਾ ਹੈ । ਆਗੂਆ ਨੇ ਕਿਹਾ ਜਦੋ ਇੰਡੀਆ ਦਾ ਗ੍ਰਹਿ ਵਿਭਾਗ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਪੂਰਨ ਰੂਪ ਵਿਚ ਹਰੀ ਝੰਡੀ ਦੇ ਚੁੱਕਾ ਹੈ ਅਤੇ ਚੋਣ ਕਮਿਸ਼ਨਰ ਗੁਰਦੁਆਰਾ ਨੇ ਇਸਨੂੰ ਅਮਲੀ ਰੂਪ ਦੇਣ ਲਈ ਪੰਜਾਬ ਸਰਕਾਰ ਤੇ ਸੰਬੰਧਤ ਅਫਸਰਸਾਹੀ ਨੂੰ ਹਦਾਇਤਾਂ ਕਰ ਦਿੱਤੀਆ ਹਨ ਤਾਂ ਇਸ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਅਤੇ ਦੇਰੀ ਨਹੀ ਹੋਣੀ ਚਾਹੀਦੀ ਅਤੇ ਇਸ ਸਮੁੱਚੇ ਜਿੰਮੇਵਾਰ ਅਫਸਰਸਾਹੀ ਨੂੰ ਸੀਮਤ ਸਮੇ ਵਿਚ ਇਹ ਜਿੰਮੇਵਾਰੀ ਪੂਰਨ ਕਰਕੇ ਸਿੱਖ ਕੌਮ ਦੇ ਬੀਤੇ 12 ਸਾਲਾਂ ਤੋ ਕੁੱਚਲੇ ਹੋਏ ਜਮਹੂਰੀ ਹੱਕ ਨੂੰ ਬਹਾਲ ਕਰਨਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਫਦ ਨੇ ਉਚੇਚੇ ਤੌਰ ਤੇ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਆਉਦੇ ਲੋਕਲ ਗੁਰਦੁਆਰਿਆ ਦੀ ਚੋਣ ਜੋ ਕਾਲਮ 89 ਰਾਹੀ ਤਹਿ ਕੀਤੀ ਗਈ ਹੈ, ਉਨ੍ਹਾਂ ਦੀਆਂ ਚੋਣਾਂ ਵੀ 2005 ਤੋ ਪੈਡਿੰਗ ਹੋਣ ਦੇ ਵਿਸੇ ਤੇ ਧਿਆਨ ਦਿਵਾਉਦੇ ਹੋਏ ਸ੍ਰੀ ਵੀ.ਕੇ. ਜੰਜੂਆਂ ਨੂੰ ਇਹ ਜੋਰਦਾਰ ਗੁਜਾਰਿਸ ਕੀਤੀ ਹੈ ਕਿ ਇਨ੍ਹਾਂ ਦੀਆਂ ਚੋਣਾਂ ਕਰਵਾਉਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ । ਇਹ ਵੀ ਤੁਰੰਤ ਕਰਵਾਈਆ ਜਾਣ ਤਾਂ ਕਿ ਇਨ੍ਹਾਂ ਗੁਰੂਘਰਾਂ ਵਿਚ ਵੀ ਜੋ ਘਪਲੇ ਆਦਿ ਹੋਏ ਹਨ, ਉਨ੍ਹਾਂ ਨੂੰ ਸਹੀ ਪ੍ਰਬੰਧ ਰਾਹੀ ਸੁਧਾਰਿਆ ਜਾ ਸਕੇ ਅਤੇ ਲੋਕਲ ਚੁਣੇ ਹੋਏ ਨੁਮਾਇੰਦਿਆ ਨੂੰ ਇਸ ਪ੍ਰਬੰਧ ਵਿਚ ਕੌਮ ਜਾਂ ਉਸ ਖੇਤਰ ਦੇ ਸਿੱਖ ਸੌਪਣ ਦੀ ਜਿੰਮੇਵਾਰੀ ਨਿਭਾਅ ਸਕਣ । ਵਫਦ ਨੇ ਇਹ ਵੀ ਗੱਲ ਧਿਆਨ ਵਿਚ ਲਿਆਦੀ ਕਿ ਸਹੀ ਪਰਫਾਰਮੇ ਵਿਚ ਦਰਜ ਸਿੱਖੀ ਮਰਿਯਾਦਾਵਾ ਵਾਲੀਆ ਸ਼ਰਤਾਂ ਨੂੰ ਪੂਰਨ ਕਰਨ ਵਾਲੇ ਸਿੱਖਾਂ ਦੀਆਂ ਵੋਟਾਂ ਬਣਾਉਣ ਲਈ ਅਧਿਕਾਰੀਆ ਨੂੰ ਹਦਾਇਤ ਹੋਣੀ ਚਾਹੀਦੀ ਹੈ ਅਤੇ ਇਹ ਵੋਟਰ ਸੂਚੀ ਫੋਟੋ ਸਮੇਤ ਬਣਨੀ ਚਾਹੀਦੀ ਹੈ । ਇਹ ਸੂਚੀਆ ਬਣਦੇ ਸਮੇ ਹਕੂਮਤੀ ਪੱਧਰ ਤੇ ਕਾਬਜ ਪਾਰਟੀਆ ਅਕਸਰ ਹੀ ਸਾਡੇ ਵਰਗੇ ਵਿਰੋਧੀ ਪਾਰਟੀਆ ਦੇ ਸਮਰੱਥਕਾਂ ਅਤੇ ਹਮਦਰਦਾਂ ਦੀਆਂ ਬਣੀਆ ਵੋਟਾਂ ਕਟਵਾਉਣ ਵਿਚ ਕਾਮਯਾਬ ਹੋ ਜਾਂਦੀਆ ਹਨ ਜਿਸ ਉਤੇ ਪੰਜਾਬ ਸਰਕਾਰ, ਮੁੱਖ ਸਕੱਤਰ ਪੰਜਾਬ ਤੇ ਜ਼ਿਲਿ੍ਹਆ ਦੇ ਡਿਪਟੀ ਕਮਿਸਨਰਾਂ ਨੂੰ ਵਿਸੇਸ ਤੌਰ ਤੇ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਸ੍ਰੀ ਜੰਜੂਆ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਫਦ ਨੂੰ ਵਿਸਵਾਸ ਦਿਵਾਇਆ ਹੈ ਕਿ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਕੇ ਇਸ ਸੰਬੰਧੀ ਅਗਲੇਰੀ ਜਿੰਮੇਵਾਰੀ ਪੂਰਨ ਕਰਨਗੇ ਅਤੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਦੀ ਮਿਤੀ ਤਹਿ ਕਰਕੇ ਐਲਾਨ ਕਰਵਾਉਣ ਦੀ ਜਿੰਮੇਵਾਰੀ ਨਿਭਾਉਣਗੇ । ਵਫਦ ਨੇ ਉਮੀਦ ਪ੍ਰਗਟ ਕੀਤੀ ਕਿ ਉਹ ਆਪਣੇ ਕੌਮੀ ਜਮਹੂਰੀ ਹੱਕ ਨੂੰ ਬਹਾਲ ਕਰਵਾਉਣ ਲਈ ਇਨ੍ਹਾਂ ਨੂੰ ਮਜਬੂਰਨ ਕੋਈ ਪੰਜਾਬ ਦੀਆਂ ਸੜਕਾਂ ਤੇ ਪੌ੍ਰਗਰਾਮ ਨਾ ਉਲੀਕਣਾ ਪਵੇਗਾ ਉਸ ਲਈ ਸਰਕਾਰ ਸੀਮਤ ਸਮੇ ਵਿਚ ਇਹ ਸਾਰਾ ਪ੍ਰਬੰਧ ਕਰ ਦੇਵੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>