ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਦਾ ਆਰੰਭ

Photo - Film Workshop 12.6.23.resizedਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਕਰਵਾਈ ਜਾ ਰਹੀ ਵਰਕਸ਼ਾਪ ਦੇ ਪਹਿਲੇ ਦਿਨ ਸਿਖਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਨੇ 12 ਜੂਨ ਤੋਂ 20 ਜੂਨ, 2023 ਤੱਕ ਚਲਣ ਵਾਲੀ ਵਰਕਸ਼ਾਪ ਦਾ ਉਦਘਾਟਨ ਕੀਤਾ। ਡਾ. ਗੁਰਇਕਬਾਲ ਸਿੰਘ ਹੋਰਾਂ ਦਸਿਆ ਕਿ ਅਕਾਡਮੀ ਵਲੋਂ ਬਾਲ ਨਾਟਕ ਵਰਕਸ਼ਾਪ, ਗ਼ਜ਼ਲ ਵਰਕਸ਼ਾਪ, ਗੀਤ ਵਰਕਸ਼ਾਪ ਅਤੇ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸੇ ਲੜੀ ਅਧੀਨ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਲਗਾਈ ਗਈ ਹੈ। ਵਰਕਸ਼ਾਪ ਰੋਜ਼ਾਨਾ ਸਵੇਰੇ 10 ਵਜੇ ਤੋਂ 11 ਵਜੇ ਤੱਕ, ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ, ਪੰਜਾਬੀ ਭਵਨ, ਲੁਧਿਆਣਾ ਵਿਖੇ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦਸਿਆ ਵਰਕਸ਼ਾਪ ਦਾ ਉਦੇਸ਼ ਫ਼ਿਲਮ ਨਿਰਦੇਸ਼ਨ ਦੀ ਕਲਾ ਤੇ ਕਰਾਫਟ ਨੂੰ ਸਮਝਣਾ, ਵਿਚਾਰਾਂ ਨੂੰ ਸਕਰੀਨ (ਫ਼ਿਲਮ) ਵਿਚ ਤਬਦੀਲ ਕਰਨਾ, ਸਿਨੇਮਾ ਦੀ ਭਾਸ਼ਾ, ਫ਼ਿਲਮ ਵਿਚ ਸਪੇਸ-ਟਾਈਮ ਦੀ ਮਹੱਤਤਾ, ਸ਼ੂਟਿੰਗ ਦੌਰਾਨ ਕੈਮਰਾ ਐਂਗਲ, ਸ਼ਾਟਸ ਕੰਟੀਨਿਊਟੀ ਤੇ ਫ਼ਿਲਮ ਸੰਪਾਦਨ, ਰੌਸ਼ਨੀ ਤੇ ਆਵਾਜ਼ ਦੀ ਮਹੱਤਤਾ, ਖ਼ਬਰਾਂ ਦੀ ਪੇਸ਼ਕਾਰੀ, ਰਿਪੋਰਟਿੰਗ ਕਰਨਾ, ਪ੍ਰੋਗਰਾਮ ਲਈ ਸੰਚਾਲਕ ਦੀ ਭੂਮਿਕਾ ਤੇ ਪੱਟ ਕਥਾ ਲੇਖਨ ਬਾਰੇ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਦਸਿਆ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਐਕਸ਼ਨ ਸ਼ਾਟਸ ਦੀ ਇਕਸੁਰਤਾ ਕਾਇਮ ਰੱਖਣ, ਸਕਰਿਪਟ ਲਿਖਣ, ਪ੍ਰਸਤੁਤੀ ਤੇ ਫ਼ਿਲਮਾਂਕਣ ਕਰਨਾ ਵੀ ਸਿਖਾਇਆ ਜਾਏਗਾ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਆਖਿਆ ਕਿ ਅਕਾਡਮੀ ਦਾ ਇਹ ਉਪਰਾਲਾ ਫ਼ਿਲਮ, ਪੱਤਰਕਾਰੀ ਅਤੇ ਸੰਚਾਰ ਮਾਧਿਅਮਾਂ ਨੂੰ ਅਪਨਾਉਣ ਵਾਲੇ ਸਿਖਿਆਰਥੀਆਂ ਲਈ ਲਾਹੇਵੰਦ ਹੋਵੇਗਾ ਤੇ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਉਹ ਇਸ ਖੇਤਰ ਵਿਚ ਸਫ਼ਲਤਾਪੂਰਵਕ ਜਾ ਸਕਦੇ ਹਨ।

ਵਰਕਸ਼ਾਪ ਦੇ ਸੰਚਾਲਕ ਸ੍ਰੀ ਮਦਨ ਪਰਾਸ਼ਰ (ਸਾਬਕਾ ਪ੍ਰੋਡਿਊਸਰ ਦੂਰਦਰਸ਼ਨ) ਹੋਰਾਂ ਸਿਖਿਆਰਥੀਆਂ ਨੂੰ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਲਗਾਉਣਾ ਬਹੁਤ ਹੀ ਸਾਰਥਕ ਉਪਰਾਲਾ ਹੈ।

ਵਰਕਸ਼ਾਪ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ, ਸਕੱਤਰ ਸ੍ਰੀ ਕੇ. ਸਾਧੂ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਦੀਪ ਜਗਦੀਪ ਸਿੰਘ, ਸੁਰਿੰਦਰ ਦੀਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਸਤ ਸਿੰਘ ਅਤੇ ਲਖਵਿੰਦਰ ਸਿੰਘ, ਜਲੰਧਰ ਤੋਂ ਅਲੀਸ਼ਾ, ਸਤਕਰਨ ਸਿੰਘ, ਦਿਨੇਸ਼ ਕੁਮਾਰ ਮਹਿਰਾ, ਰਿਸ਼ਭ ਚਾਵਲਾ, ਪਰਮਜੀਤ ਸਿੰਘ, ਮਦਨ ਪ੍ਰਭਾਕਰ, ਰੈਕਟਰ ਕਥੂਰੀਆ ਸਮੇਤ ਭਰਵੀਂ ਹਾਜ਼ਰੀ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>