ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਦੀ ਡਾ. ਅੰਬੇਦਕਰ ਭਵਨ ਲੁਧਿਆਣਾ ਵਿਖੇ ਹੋਈ ਭਰਵੀਂ ਮੀਟਿੰਗ

IMG-20230710-WA0011.resizedਜਲੰਧਰ – ਅੱਜ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਦੀ ਪ੍ਰੋਫੈਸਰ ਹਰਨੇਕ ਸਿੰਘ ਮੋਰਚਾ ਪ੍ਰਧਾਨ ਦੀ ਹਾਜ਼ਰੀ ਵਿਚ ਡਾ. ਬੀ.ਆਰ. ਅੰਬੇਦਕਰ ਭਵਨ, ਜਲੰਧਰ ਬਾਈਪਾਸ ਲੁਧਿਆਣਾ ਵਿਖੇ ਭਰਵੀਂ ਮੀਟਿੰਗ ਹੋਈ। ਮੋਰਚਾ ਪ੍ਰਧਾਨ ਨੇਂ ਪੰਜਾਬ ਵਿਚ ਬਣੇ ਵੱਡੀ ਗਿਣਤੀ ਵਿੱਚ ਜਾਅਲੀ ਅਨੁਸੂੁਚਿਤ ਜਾਤੀ ਸਰਟੀਫਿਕੇਟਾਂ ਦੇ ਗੋਰਖਧੰਦੇ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਕਿਵੇਂ ਉੱਚ ਜਾਤੀਆਂ ਵਲੋਂ ਅਨੁਸੂਚਿਤ  ਜਾਤੀ ਦੇ ਜਾਅਲੀ ਸਰਟੀਫਿਕੇਟ ਬਣਵਾਕੇ ਸਮੂਹ ਦਲਿਤ ਵਰਗ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਇਸਦਾ ਖੁਲਾਸਾ ਕਰਦੇ ਹੋਏ ਉਹਨਾਂ ਜਾਣਕਾਰੀ ਦਿੱਤੀ ਕਿ ਮੋਰਚੇ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਦਲਿਤ ਵਰਗ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਆਈ ਹੈ ਅਤੇ ਮੋਰਚੇ ਨੂੰ ਪ੍ਰਤੀ ਦਿਨ ਵੱਖ ਵੱਖ ਜਿਿਲਆਂ ਤੋਂ ਜਾਅਲੀ ਅਨੁਸੂਚਿਤ ਜਾਅਤੀ ਸਰਟੀਫਿਕੇਟਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਮੋਰਚਾ ਪ੍ਰਧਾਨ ਨੇਂ ਪੰਜਾਬ ਦੇ ਸਮੂਹ ਦਲਿਤ ਵਰਗ ਨੂੰ ਬੇਨਤੀ ਕੀਤੀ ਕਿ ਸਾਨੂੰ ਜਾਤੀ ਵਿਵਸਥਾ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹੋਏ ਮੋਰਚੇ ਨੂੰ ਤਨ-ਮਨ ਅਤੇ ਧੰਨ ਨਾਲ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸ੍ਰੀ ਪ੍ਰਭ ਦਿਆਲ, ਸਾਬਕਾ ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੇਂ ਕਿਹਾ ਕਿ ਮਾਣਯੋਗ ਐਸ.ਸੀ. ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਵੀ ਮੌਕੇ ਦੀਆਂ ਸਰਕਾਰਾਂ ਅਤੇ ਅਧਿਕਾਰੀ ਟਿੱਚ ਸਮਝਦੇ ਹਨ ਜਿਸ ਕਾਰਨ ਸੰਘਰਸ਼ ਹੀ ਸਾਡੇ ਸਮਾਜ ਦਾ ਆਖਿਰੀ ਹਥਿਆਰ ਬਚਦਾ ਹੈ। ਸ੍ਰੀ ਗੁਰੁ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ  ਸ੍ਰੀ ਜੱਸੀ ਤੱਲਣ ਨੇਂ ਸਾਰੇ ਸਮਾਜ ਨੂੰ ਆਪਣੇ ਛੋਟੇ-ਛੋਟੇ ਵਖਰੇਵੈਂ ਅਤੇ ਨਿੱਜੀ ਹਿੱਤਾਂ ਨੂੰ ਦੂਰ ਰੱਖ ਕੇ ਮੋਰਚੇ ਲਈ ਲਾਮਬੰਦ ਹੋਣ ਦਾ ਹੋਕਾ ਦਿੱਤਾ। ਇਸ ਮੌਕੇ ਤੇ ਮੋਰਚਾ ਕਮੇਟੀ ਨੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅਧਿਆਪਨ ਵਰਗ ਦੀਆਂ ਅਸਾਮੀਆਂ ਵਿਚ ਰਾਖਵਾਂਕਰਨ ਨਾਂ ਹੋਣ ਦੇ ਲੰਬਿਤ ਪਏ ਮੁੱਦੇ ਨੂੰ ਹੱਲ ਕਰਵਾਉਣ ਲਈ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਸ੍ਰੀ ਸਤਵੀਰ ਸਿੰਘ ਗੋਸਲ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਜੇਕਰ ਇਸ ਸਮਾਜਿਕ ਮੁੱਦੇ ਦਾ ਹੱਲ ਨਹੀਂ ਨਿਕਲਦਾ ਤਾਂ ਇਸ ਲਈ ਵੀ ਸਮੂਹ ਦਲਿਤ ਸਮਾਜ ਸੰਘਰਸ਼ ਲਈ ਸੜਕਾਂ ਤੇ ਉਤਰਨ ਲਈ ਤਿਆਰ ਹੈ। ਇਸ ਮੌਕੇ ਸ੍ਰੀ ਰਮਨਜੀਤ ਲਾਲੀ, ਪ੍ਰਧਾਨ ਡਾ. ਅੰਬੇਦਕਰ ਭਵਨ ਕਮੇਟੀ, ਸ੍ਰੀ ਨੰਦ ਕਿਸ਼ੋਰ, ਪ੍ਰਧਾਨ ਸਰਧਸ, ਸ੍ਰੀ ਬਲਵਿੰਦਰ ਬਿੱਟਾ, ਸ੍ਰੀ ਨਰਿੰਦਰ ਰਾਇ, ਸ੍ਰੀ ਬਾਬੂ ਰਾਮ ਗਾਗਟ, ਸ੍ਰੀ ਤੀਰਥ ਸਮਰਾ,  ਨਰੇਸ਼ ਬਸਰਾ, ਸ੍ਰੀ ਸੰਜੀਵ ਆਦਿਵੰਸ਼ੀ, ਡਾ. ਗੌਤਮ, ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>