ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੂਬਸੂਰਤ ਮੰਚ “ਸੁਨੱਖੀ ਪੰਜਾਬਣ” ਦਿੱਲੀ-ਸੀਜ਼ਨ 5 ਦੇ ਆੱਡੀਸ਼ਨ ਕਰਵਾਏ ਗਏ

IMG-20230724-WA0008.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੁਨੱਖੀ ਪੰਜਾਬਣ ਸੀਜ਼ਨ ਪੰਜ ਦੇ ਆੱਡੀਸ਼ਨ ਐਤਵਾਰ 23 ਜੁਲਾਈ 2023  ਨੂੰ ਭਾਰਤੀ ਵਿੱਦਿਆ ਪੀਠ ਇੰਸਟੀਚਿਊਟ ਓਫ ਕੰਪਿਊਟਰ ਸਾਇੰਸ ਪੱਛਮ ਵਿਹਾਰ ਨਵੀਂ ਦਿੱਲੀ ਵਿਖੇ ਸੰਪੰਨ ਹੋਏ। ‘ਸੁਨੱਖੀ ਪੰਜਾਬਣ’ ਮੁਕਾਬਲਾ ਡਾਕਟਰ ਅਵਨੀਤ ਕੌਰ ਭਾਟੀਆ,  ਵਲੋਂ ਪਿਛਲੇ 5 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਦਿੱਲੀ ਵਿੱਚ ਸਥਿਤ ਪਹਿਲਾ ਸੂਰਤ ਅਤੇ ਸੀਰਤ ਦਾ ਮੁਕਾਬਲਾ ਹੈ ਜੋ ਪੰਜਾਬੀ ਔਰਤਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ। ਇਹ ਮੰਚ ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੰਦਾ ਹੈ । ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਮਰ ਸੀਮਾ 18-30 ਦੇ ਵਿਚਕਾਰ ਹੈ। ਪ੍ਰਤੀਯੋਗੀਆਂ ਲਈ ਪੰਜਾਬੀ ਪੜ੍ਹਨਾ, ਲਿਖਣਾ ਅਤੇ ਬੋਲਣਾ ਇਸ ਮੁਕਾਬਲੇ ਦੀ ਮੁੱਢਲੀ ਸ਼ਰਤ ਹੈ ।

ਇਸ ਸਾਲ ਮੁਕਾਬਲੇ ਲਈ ਦਿੱਲੀ, ਪਟਿਆਲਾ, ਹੁਸ਼ਿਆਰਪੁਰ ਆਨੰਦਪੁਰ ਸਾਹਿਬ, ਮਾਨਸਾ ਰੋਪੜ  ਚੰਡੀਗੜ੍ਹ, ਅੰਮ੍ਰਿਤਸਰ ਹੋਰ ਨਾਗਪੁਰ ਮਥੁਰਾ ਅਤੇ ਕਾਨਪੁਰ ਤੋਂ ਆਈਆਂ ਮੁਟਿਆਰਾਂ ਨੇ ਆਨਲਾਈਨ ਅਤੇ ਆਫਲਾਈਨ ਆੱਡੀਸ਼ਨ ਦਿੱਤੇ।
70 ਵਿੱਚੋਂ 35 ਪ੍ਰਤੀਭਾਗੀਆਂ ਦੀ ਚੋਣ ਕੀਤੀ ਗਈ। ਜਿਨ੍ਹਾਂ ਨੂੰ ਸਾਡੇ ਮਾਣਯੋਗ ਜੱਜਾਂ ਦੇ ਸਾਹਮਣੇ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ। ਚੁਣੇ ਗਏ ਪ੍ਰਤੀਭਾਗੀ ਸੁਨੱਖੀ ਪੰਜਾਬਣ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਵੱਖ-ਵੱਖ ਸੈਸ਼ਨਾਂ ਵਿੱਚ ਜ਼ੋਰਦਾਰ ਤਿਆਰੀ ਕਰਨ ਲਈ   ਅੱਗੇ ਵਧਣਗੇ।

ਸੁਨੱਖੀ ਪੰਜਾਬਣ ਸੀਜ਼ਨ 5  ਆਡੀਸ਼ਨ ਲਈ ਮਾਣਯੋਗ ਜੱਜ  ਡਾ: ਸਿਮਰਨ ਕੌਰ ਸੇਠੀ (ਸਹਾਇਕ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ), ਡਾਕਟਰ ਸ੍ਰੀ ਕਾਂਤ ਜੁਨੇਜਾ (ਐਕਟਰ ਅਤੇ ਮੋਟੀਵੇਸ਼ਨਲ ਸਪੀਕਰ) ਰਸਰਾਜ ਕੌਰ ਵੋਏਸੋਵਰ ਆਰਟਿਸਟ, ਗੁਰਲੀਨ ਕੌਰ ਗੰਭੀਰ ਈਵੈਂਟ ਔਰਗੇਨਾਈਜ਼ਰ ਟੋਨੀ ਇਨ, ਗੁਰਮਾਨਸ ਸਿੰਘ ਵਿਰਾਸਤ ਫਿਲਮਸ ਅਤੇ ਮੇਘਾ ਰਾਵਤ ਭੰਗੜਾ ਕੋਚ  ਨੇ ਆਪਣੀ ਸੂਝ ਬੂਝ ਅਤੇ ਅਨੁਭਵ ਦੇ ਆਧਾਰ ਤੇ ਪ੍ਰਤੀਯੋਗੀਆਂ ਨੂੰ ਚੁਣਿਆ।

ਅਵਨੀਤ ਕੌਰ ਭਾਟੀਆ ਦਾ ਇਸ ਮੁਕਾਬਲੇ ਸਬੰਧੀ ਕਹਿਣਾ ਸੀ,“ਇਹ ਸ਼ੋਅ ਮੇਰੀ ਸਵਰਗਵਾਸੀ ਮਾਂ ਦਵਿੰਦਰ ਕੌਰ ਦਾ ਸੁਪਨਾ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>