ਫੋਰਟਿਸ ਮੋਹਾਲੀ ਦੁਆਰਾ ਫਾਈਬਰੋਇਡ, ਸਿਸਟ ਵਾਲੀਆਂ ਔਰਤਾਂ ਲਈ ਬੱਚੇਦਾਨੀ ਅਤੇ ਅੰਡਕੋਸ਼ ਨੂੰ ਬਚਾਉਣ ਵਾਲੀ ਰੋਬੋਟ–ਏਡਿਡ ਸਰਜਰੀ ਦੀ ਪੇਸ਼ਕਸ਼

IMG-20230727-WA0040.resizedਪਟਿਆਲਾ : ਇੱਕ 18 ਸਾਲ ਦੀ ਲੜਕੀ ਨੂੰ ਪੁਰਾਣੇ ਪੇਲਵਿਕ ਦਰਦ, ਮਾਹਵਾਰੀ ਦੌਰਾਨ ਭਾਰੀ ਖੂਨ ਵਹਿਣਾ, ਪੇਟ ਫੁੱਲਣਾ ਅਤੇ ਪਿਸ਼ਾਬ ਕਰਨ ਵੇਲੇ ਦਰਦ ਦਾ ਅਨੁਭਵ ਹੋ ਰਿਹਾ ਸੀ। ਇਸ ਨਾਲ ਨਾ ਸਿਰਫ ਉਸਦੀ ਸਿਹਤ ਤੇ ਬੁਰਾ ਅਸਰ ਪਿਆ, ਸਗੋਂ ਉਹ ਆਪਣੀਆਂ ਨਿਯਮਿਤ ਗਤੀਵਿਧੀਆਂ ਕਰਨ ਤੋਂ ਵੀ ਅਸਮਰੱਥ ਸੀ। ਜਦੋਂ ਉਸਦੇ ਲੱਛਣ ਘੱਟ ਨਹੀਂ ਹੋਏ, ਤਾਂ ਉਨ੍ਹਾਂ ਨੇ ਡਾ. ਸਵਪਨਾ ਮਿਸਰਾ, ਡਾਇਰੈਕਟਰ, ਓਬਸਟੇਟਰਿਕਸ ਅਤੇ ਗਾਇਨੀਕੋਲੋਜੀ, ਫੋਰਟਿਸ ਮੋਹਾਲੀ ਨਾਲ ਸਲਾਹ ਕੀਤੀ। ਡਾ. ਸਵਪਨਾ ਮਿਸਰਾ ਇੱਕ ਰੋਬੋਟਿਕ ਲੈਪਰੋਸਕੋਪਿਕ ਅਤੇ ਕੈਂਸਰ ਸਰਜਨ ਵੀ ਹੈ।

ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਰੀਜ਼ ਨੂੰ ਡਿਸਮੇਨੋਰੀਆ ਸੀ – ਇੱਕ ਅਜਿਹਾ ਵਿਕਾਰ ਜਿਸ ਵਿੱਚ ਮਾਹਵਾਰੀ ਦਾ ਗੰਭੀਰ ਦਰਦ ਅਤੇ ਕੜਵੱਲ ਹੁੰਦੀ ਹੈ। ਇਸ ਤੋਂ ਇਲਾਵਾ, ਇੱਕ ਅਲਟਰਾਸਾਊਂਡ ਨੇ ਦੋਨਾਂ ਅੰਡਕੋਸ਼ਾਂ ਦੇ ਆਲੇ ਦੁਆਲੇ ਦੋ ਵੱਡੇ ਸੁਭਾਵਕ ਸਿਸਟ (13ਫ਼10 ਸੈਮੀ ਮਾਪਦੇ) ਦਾ ਖੁਲਾਸਾ ਕੀਤਾ।

ਇਸ ਤੋਂ ਪਹਿਲਾਂ, ਅੰਡਾਕੋਸ਼ ਨੂੰ ਹਟਾਉਣਾ ਅੰਡਾਕੋਸ਼ ਦੇ ਆਲੇ ਦੁਆਲੇ ਸਿਸਟ ਵਾਲੀਆਂ ਔਰਤਾਂ ਲਈ ਮਿਆਰੀ ਇਲਾਜ ਸੀ। ਹਾਲਾਂਕਿ, ਇਸ ਵਿਸ਼ੇਸ਼ ਮਾਮਲੇ ਵਿੱਚ, ਮਰੀਜ਼ ਨੂੰ ਭਵਿੱਖ ਵਿੱਚ ਗਰਭ ਧਾਰਨ ਕਰਨ ਵਿੱਚ ਮਦਦ ਕਰਨ ਲਈ, ਡਾ. ਮਿਸਰਾ ਨੇ ਰੋਬੋਟ–ਏਡਿਡ ਸਰਜਰੀ ਰਾਹੀਂ ਮਰੀਜ਼ ਦਾ ਇਲਾਜ ਕਰਨ ਦਾ ਫੈਸਲਾ ਕੀਤਾ।

ਰੋਬੋਟ-ਏਡਿਡ ਸਰਜਰੀ ਮਿਨੀਮਲ ਇਨਵੇਸਿਵ ਸਰਜਰੀ ਦਾ ਨਵੀਨਤਮ ਰੂਪ ਹੈ, ਜੋ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਖੇਤਰ ਦਾ ਇੱਕ 3ਡੀ ਦ੍ਰਿਸ਼ ਪ੍ਰਦਾਨ ਕਰਦਾ ਹੈ। ਮਨੁੱਖੀ ਹੱਥਾਂ ਦਾ ਸਰੀਰ ਦੇ ਜਿਨ੍ਹਾਂ ਹਿੱਸਿਆਂ ਤੱਕ ਪਹੁੰਚਣਾ ਮੁਸ਼ਕਿਲ ਹੈ, ਉਨ੍ਹਾਂ ਤੱਕ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ, ਜੋ 360 ਡਿਗਰੀ ਘੁੰਮ ਸਕਦਾ ਹੈ। ਫੋਰਟਿਸ ਹਸਪਤਾਲ ਮੋਹਾਲੀ ਕੋਲ ਦੁਨੀਆ ਦਾ ਸਭ ਤੋਂ ਉੱਨਤ ਚੌਥੀ ਪੀੜ੍ਹੀ ਦਾ ਰੋਬੋਟ – ਦਾ ਵਿੰਚੀ ਐਕਸਆਈ ਹੈ, ਜਿਸ ਦੁਆਰਾ ਰੋਬੋਟ–ਏਡਿਡ ਸਰਜਰੀਆਂ ਕੀਤੀਆਂ ਜਾਂਦੀਆਂ ਹਨ।

ਡਾ. ਮਿਸਰਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਰੋਬੋਟਿਕ ਆਰਮਸ ਰਾਹੀਂ ਮਰੀਜ਼ ਤੇ ਬਾਇਲੇਟਰਲ ਸਿਸਟੈਕਟੋਮੀ (ਓਵਰੀ ਸਿਸਟ ਨੂੰ ਹਟਾਉਣਾ) ਅਤੇ ਅਡੈਸੀਓਲਾਈਸਿਸ (ਬੱਚੇਦਾਨੀ ਦੇ ਅੰਦਰੋਂ ਚਿਪਕਣ ਨੂੰ ਹਟਾਉਣਾ) ਕੀਤਾ ਅਤੇ ਉਸ ਦੇ ਅੰਡਕੋਸ਼ ਨੂੰ ਬਚਾਇਆ। ਉਸ ਨੂੰ ਸਰਜਰੀ ਤੋਂ ਦੋ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਸੀ ਅਤੇ ਹੁਣ ਉਹ ਸਿਹਤਮੰਦ ਜੀਵਨ ਜੀਅ ਰਹੀ ਹੈ।

ਇੱਕ ਹੋਰ ਮਾਮਲੇ ਵਿੱਚ, ਇੱਕ 40 ਸਾਲਾ ਅਣਵਿਆਹੀ ਔਰਤ ਨੂੰ ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਅਨੀਮਿਕ ਸੀ। ਡਾਕਟਰੀ ਮੁਲਾਂਕਣ ਨੇ ਇੱਕ ਵੱਡਾ ਫਾਈਬਰੌਇਡ (11-12 ਸੈਮੀ ਮਾਪ ਦਾ) ਦਾ ਖੁਲਾਸਾ ਕੀਤਾ। ਮਰੀਜ਼ ਨੇ ਅਤੀਤ ਵਿੱਚ ਕਈ ਹਸਪਤਾਲਾਂ ਦਾ ਦੌਰਾ ਕੀਤਾ ਸੀ ਅਤੇ ਉਸ ਨੂੰ ਹਿਸਟਰੇਕਟੋਮੀ (ਬੱਚੇਦਾਨੀ ਨੂੰ ਹਟਾਉਣ ਲਈ ਸਰਜੀਕਲ ਪ੍ਰਕਿਰਿਆ) ਕਰਵਾਉਣ ਦਾ ਸੁਝਾਅ ਦਿੱਤਾ ਗਿਆ ਸੀ। ਉਸਨੇ ਡਾ. ਮਿਸਰਾ ਨਾਲ ਸਲਾਹ ਕੀਤੀ ਜਿਨ੍ਹਾਂ ਨੇ ਉਸਨੂੰ ਬੱਚੇਦਾਨੀ ਨੂੰ ਬਚਾਉਣ ਲਈ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ। ਮਰੀਜ਼ ਦੀ ਰੋਬੋਟਿਕ ਮਾਇਓਮੇਕਟੋਮੀ (ਫਾਈਬਰੋਇਡ ਰਿਮੂਵਲ) ਕਰਵਾਈ, ਜਿਸ ਵਿੱਚ ਉਸਦੀ ਬੱਚੇਦਾਨੀ ਨੂੰ ਬਚਾਇਆ ਗਿਆ ਸੀ। ਉਸ ਨੂੰ ਪ੍ਰਕਿਰਿਆ ਤੋਂ ਦੋ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਸੀ ਅਤੇ ਅੱਜ ਉਹ ਆਮ ਜ਼ਿੰਦਗੀ ਜੀਅ ਰਹੀ ਹੈ।

ਰੋਬੋਟ-ਏਡਿਡ ਸਰਜਰੀ ਦੇ ਫਾਇਦਿਆਂ ਬਾਰੇ ਚਰਚਾ ਕਰਦੇ ਹੋਏ, ਡਾ. ਮਿਸਰਾ, ਜਿਨ੍ਹਾਂ ਨੇ 300 ਤੋਂ ਵੱਧ ਰੋਬੋਟਿਕ ਸਰਜਰੀਆਂ ਕੀਤੀਆਂ ਹਨ, ਨੇ ਕਿਹਾ, ‘‘ਰੋਬੋਟ-ਏਡਿਡ ਸਰਜਰੀ ਲਗਭਗ ਸਾਰੀਆਂ ਗਾਇਨੀਕੋਲੋਜੀਕਲ ਬਿਮਾਰੀਆਂ – ਫਾਈਬਰੋਇਡਜ਼, ਐਂਡੋਮੈਟਰੀਓਸਿਸ, ਵੇਸੀਕੋ-ਵੇਜਾਇਨਲ ਫਿਸਟੁਲਾ, ਓਵੇਰੀਅਨ ਸਿਸਟ, ਸੈਲਪਿੰਗੋ-ਓਫੋਰੇਕਟੋਮੀ, ਮਾਈਓਮੇਕਟੋਮੀ, ਹਿਸਟਰੇਕਟੋਮੀ ਅਤੇ ਬੱਚੇਦਾਨੀ, ਅੰਡਾਕੋਸ਼ ਅਤੇ ਸਰਵਿਕਸ ਦੇ ਸਾਰੇ ਕੈਂਸਰਾਂ ਦੀ ਸਰਜਰੀ ਲਈ ਗੋਲਡ ਸਟੈਂਡਰਡ ਪ੍ਰਕਿਰਿਆ ਵਜੋਂ ਸਥਾਪਿਤ ਗਿਆ ਹੈ, ਰੋਬੋਟਿਕ-ਏਡਿਡ ਸਰਜਰੀ ਨੇ ਵੱਖ-ਵੱਖ ਗਾਇਨੀਕੋਲੋਜੀਕਲ ਬਿਮਾਰੀਆਂ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।’’

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>