ਸੇਵਾਵਾਂ ਨਾ ਦੇਣ ਕਰਕੇ ਆਂਸਲ ਕੰਪਨੀ ਖ਼ਿਲਾਫ਼ ਧਰਨਾ : ਧਰਨਾਕਾਰੀਆਂ ਨੇ 116 ਸੈਕਟਰ ਵਿਚਲੇ ਕੰਪਨੀ ਦੇ ਦਫ਼ਤਰ ਨੂੰ ਜੜਿਆ ਤਾਲਾ

IMG-20230728-WA0047.resizedਸੈਕਟਰ 114 ਦੇ ਵਸਨੀਕਾਂ ਵੱਲੋਂ  ਆਂਸਲ ਪ੍ਰਾਪਰਟੀਜ ਐਂਡ ਇਨਫਰਾਸਟਰੱਕਚਰ  ਲਿਮਟਿਡ (ਡਿਵੈਲਪਰ ਕੰਪਨੀ) ਅਤੇ ਸਟਾਰ ਫੈਸੀਲਟੀਜ ਮੈਨੇਜਮੈਂਟ ਲਿਮਟਿਡ (ਮੇਨਟੀਨੈਂਸ ਕੰਪਨੀ) ਦੇ ਖਿਲਾਫ ਮੁਢਲੀਆਂ ਸਹੂਲਤਾਂ ਅਤੇ ਮੇਨਟੀਨੈਂਸ ਦੇ ਪੁਖਤਾ ਪ੍ਰਬੰਧ ਨਾ  ਕਰਵਾਉਣ ਲਈ ਧਰਨਾ  ਦਿੱਤਾ ਗਿਆ । ਇਸ ਮੌਕੇ ਮੀਤ ਪ੍ਰਧਾਨ ਆਂਸਲ-114 ਰੈਜੀਡੈਂਟਸ ਵੈਲਫੇਅਰ ਸੋਸਾਇਟੀ ਰਜਿ:(RWS), ਆਂਸਲ ਗੋਲਫ ਲਿੰਕਸ-1 ਸੈਕਟਰ-114 ਐਸ ਏ ਐੱਸ ਨਗਰ (ਮੋਹਾਲੀ) ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਆਂਸਲ ਗੋਲਫ ਲਿੰਕ ਸੈਕਟਰ 114 ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕਰਵਾਉਣ ਲਈ ਖਰੜ ਲਾਂਡਰਾ ਸੜਕਾਂ ਉਪਰ ਜਾਮ  ਕਰਕੇ ਧਰਨਾ ਦਿੱਤਾ ਗਿਆ  ਹੈ ਇਸ ਧਰਨੇ ਵਿੱਚ ਸਾਰੇ ਸੈਕਟਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਂਸਲ ਕੰਪਨੀ ਦਾ ਦਫਤਰ ਪੱਕੇ ਤੌਰ ਤੇ ਬੰਦ ਕੀਤਾ ਅਤੇ ਸ਼ਢੰਲ਼ ਕੰਪਨੀ ਤੋਂ ਸਾਰੀ SECTURITY  ਦੀ ਰਾਸ਼ੀ ਵਾਪਸ ਦੇਣ ਲਈ ਕਿਹਾ ਗਿਆ, ਇਸ ਮੌਕੇ ਲੋਕਾਂ ਵੱਲੋਂ ਕਿਹਾ ਗਿਆ ਕਿ  ਇਸ ਤੋਂ ਪਹਿਲਾਂ ਸੈਕਟਰ ਦੇ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ RWS ਹਰ ਸੰਭਵ ਹੀਲਾ ਵਰਤ ਚੁੱਕੀ ਹੈ। ਇਸ ਧਾਰਨੇ ਵਿੱਚ ਸ. ਭੂਪਿੰਦਰ ਸਿੰਘ ਸੈਣੀ ਪ੍ਰਧਾਨ ਦੇ ਨਾਲ ਸ.ਪਾਲ ਸਿੰਘ ਰੱਤੂ ਮੀਤ ਪ੍ਰਧਾਨ,ਸ਼੍ਰੀ ਅਚਿਨ ਗਾਬਾ ਜਨਰਲ ਸਕੱਤਰ,ਸ. ਨਿਹਾਲ ਸਿੰਘ ਖਜ਼ਾਨਚੀ, ਸ. ਗੁਰਮੀਤ ਸਿੰਘ ਸੰਯੁਕਤ ਸਕੱਤਰ ਅਤੇ ਸ੍ਰੀ ਹਰਦੀਪ ਸਿੰਘ ਜਥੇਬੰਦਕ ਸਕੱਤਰ ਮੌਜੂਦ ਸਨ।  ਇਸ ਤੋਂ ਪਹਿਲਾਂ RWS ਦੇ ਇਕ ਵਫਦ ਨੇ ਸ਼੍ਰੀ ਭੂਪਿੰਦਰ ਸਿੰਘ ਸੈਣੀ ਪ੍ਰਧਾਨ ਦੀ ਪ੍ਰਧਾਨਗੀ ਹੇਠ  ਲੋਕਲ MLA, ਗਮਾਡਾ, ਡੀ.ਸੀ ਮੋਹਾਲੀ,  ਐਸ.ਐਸ.ਪੀ. ਮੋਹਾਲੀ ਨੂੰ ਮਿਲਕੇ ਬੇਨਤੀ ਕੀਤੀ ਸੀ ਕਿ ਆਂਸਲ ਗੋਲਫ ਲਿੰਕਸ-1,ਸੈਕਟਰ-114, ਖਰੜ-ਲਾਂਡਰਾਂ-ਬਨੂੜ ਰੋਡ ਮੋਹਾਲੀ ਅੰਦਰ ਡਿਵੈਲਪਰ ਕੰਪਨੀ ਵਲੋਂ ਕੀਤੇ ਗਏ ਵਾਇਦੇ ਮੁਤਾਬਿਕ ਇਸ ਸੈਕਟਰ ਅੰਦਰ ਮੁੱਢਲੀਆਂ ਸਹੂਲਤਾਂ ਦਾ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਜਦੋਂ ਕਿ  ਬਾਕੀ ਰਹਿੰਦੀ ਕਸਰ ਇਸਦੀ ਸਹਿਯੋਗੀ ਮੇਨਟੀਨੈਂਸ ਕੰਪਨੀ ਨੇ ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਪ੍ਰਾਪਤ ਹੋਈਆਂ ਸਨ, ਦੀ ਮੇਨਟੀਨੈਂਸ ਨਾਂ ਕਰਕੇ ਕਢ ਦਿੱਤੀ ਹੈ ਇਸ ਵਕਤ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਲ ਤੋਂ ਜਲਦ ਕਰਵਾਇਆ ਜਾਵੇ ।ਲੋਕਾਂ ਵੱਲੋਂ  ਮੀਡੀਆ ਨੂੰ ਦੱਸਿਆ ਗਿਆ  ਗਿਆ ਕਿ ਇਸ ਵੇਲੇ ਸੜਕਾਂ ਯਾਤਾਯਾਤ ਦੇ ਯੋਗ ਨਹੀਂ ਰਹਿ ਗਈਆਂ ਹਨ ਅਤੇ ਸੜਕਾਂ ਦੀ  ਕੈਚ ਵਰਕ ਅਤੇ ਮੁਰੰਮਤ ਹੋਏ ਨੂੰ ਕਈ ਸਾਲ ਲੰਘ ਚੁੱਕੇ ਹਨ ਧਰਨਾ ਦੇ ਰਹੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬਿਜਲੀ ਪਾਣੀ ਦੀ ਸਪਲਾਈ ਵਿਚ ਆਮ ਤੌਰ ਤੇ ਵਿਘਨ ਪਿਆ ਰਹਿੰਦਾ ਹੈ। ਧਰਨੇ ਵਿੱਚ ਬੋਲਦੇ ਹੋਏ ਸੈਕਟਰ -114 ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਆਂਸਲ ਕੰਪਨੀ ਤੇ ਗਮਾਡਾ ਵਲੋ ਅਜੇ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਗਮਾਡਾ ਦੇ ਦਫਤਰ ਵਿੱਚ ਧਰਨਾ ਦਿੰਦੇ ਹੋਏ ਗਮਾਡਾ ਦਫਤਰ ਵਲੋ ਕੰਪਨੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਕੀਤੇ ਜਾਂਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>