ਸਾਹਿਤ ਸਭਾ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤੀਆਂ ਦੇ ਤਿਉਹਾਰ ਦਾ ਸਫ਼ਲ ਆਯੋਜਨ

TIAN DA TYOHAR PUNJABI UNIVERSITY PATIALA...REPORT WITH PHOTO(1).resizedਪਟਿਆਲਾ -  ਬੀਤੇ ਦਿਨੀਂ ਸਾਹਿਤ ਸਭਾ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਦੇ ਨਾਲ ਨਾਲ ਪੰਜਾਬੀ ਵਿਭਾਗ ਦੇ ਵਿਦਿਆਰਥੀਆਂੇ ਖੋਜਾਰਥੀਆਂ ਦੇ ਪ੍ਰਤਿਭਾ ਖੋਜ—ਮੁਕਾਬਲੇ ਪੰਜਾਬੀ ਵਿਭਾਗ ਵਿਖੇ ਕਰਵਾਏ ਗਏ।

ਸਭ ਤੋਂ ਪਹਿਲਾਂ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਤੇ ਸਮਾਗਮ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ਪੰਜਾਬੀ ਨੇ ਸਮਾਗਮ ਵਿਚ ਪਹੁੰਚੇ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਜੀ ਆਇਆਂ ਆਖਦਿਆਂ ਵੱਖ ਵੱਖ ਮੁਕਾਬਲਿਆਂ ਸੰਬੰਧੀ ਰੂਪਰੇਖਾ ਸਾਂਝੀ ਕੀਤੀ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਅਤੇ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਤੀਆਂ ਦੀ ਮਹੱਤਤਾ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਤੀਆਂ ਉਤਪਾਦਕਤਾ ਨਾਲ ਜੁੜਿਆ ਹੋਇਆ ਤਿਉਹਾਰ ਹੈ। ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ਵਿੱਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।  ਲੜਕੇ ਅਤੇ ਲੜਕੀਆਂ ਦੇ ਸਾਂਝੇ ਲੋਕਗੀਤ ਮੁਕਾਬਲੇ ਵਿੱਚ ਸੁਖਦੀਪ ਸਿੰਘ, ਮਨਦੀਪ ਸਿੰਘ ਤੇ ਰਣਜੀਤ ਸਿੰਘ (ਕਵੀਸ਼ਰੀ) ਗਰੁੱਪ ਨੇ ਪਹਿਲਾ ਸਥਾਨ ਹਾਸਲ ਕੀਤਾ। ਜਸਪ੍ਰੀਤ ਕੌਰ ਨੇ ਦੂਜਾ ਅਤੇ ਅੰਜਲੀ ਨੇ ਤੀਜਾ ਸਥਾਨ ਹਾਸਲ ਕੀਤਾ। ਪਟਕਥਾ ਲੇਖਨ ਮੁਕਾਬਲੇ ਵਿਚ ਦੀਦਾਰ ਸਿੰਘ ਨੇ ਪਹਿਲਾ, ਕੋਮਲਪ੍ਰੀਤ ਸਿੰਘ ਨੇ ਦੂਜਾ ਅਤੇ ਲਵਨੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਟਕਥਾ ਲੇਖਨ ਮੁਕਾਬਲੇ ਦਾ ਵਿਸ਼ਾ ਖੇਤਾਂ ਵਿਚ ਨਾੜ ਸਾੜਨਾ ਮਨੁੱਖਤਾ ਲਈ ਘਾਤਕ* ਦਿੱਤਾ ਗਿਆ ਸੀ।

ਮਹਿੰਦੀ  ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ, ਨਾਜ਼ੀਆ ਸੁਲਤਾਨਾ ਨੇ ਦੂਜਾ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਹੇਕ ਵਾਲੇ ਲੋਕਗੀਤਾਂ ਦੇ ਨਤੀਜਿਆਂ ਵਿਚ ਅੰਜਲੀ ਅਤੇ ਜਸਪ੍ਰੀਤ ਕੌਰ ਦੀ ਜੋੜੀ ਨੇ ਪਹਿਲਾ ਸਥਾਨ, ਵੀਰਪਾਲ ਕੌਰ,ਰੁਪਿੰਦਰ ਕੌਰ ਅਤੇ ਭੁਪਿੰਦਰ ਕੌਰ ਦੀ ਤਿੱਕੜੀ ਨੇ ਦੂਜਾ ਸਥਾਨ ਹਾਸਿਲ ਕੀਤਾ। ਬੋਲੀਆਂ ਦੇ ਮੁਕਾਬਲੇ ਵਿਚ ਭੁਪਿੰਦਰ ਕੌਰ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਰੁਪਿੰਦਰ ਕੌਰ ਨੇ ਦੂਜਾ ਅਤੇ ਹਰਪ੍ਰੀਤ ਕੌਰ ਅਤੇ ਮਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਭਵਿੱਖ ਵਿਚ ਕਰਵਾਏ ਜਾਣ ਵਾਲੇ ਇਕ ਵਿਸ਼ੇਸ਼ ਸਮਾਗਮ ਦੌਰਾਨ
ਇਨਾਮ ਅਤੇ ਪ੍ਰਮਾਣ ਪੱਤਰ ਤਕਸੀਮ ਕੀਤੇ ਜਾਣਗੇ।ਇਸ ਦੌਰਾਨ ਪੁਸਤਕ—ਪ੍ਰਦਰਸ਼ਨੀ, ਖਾਣ—ਪੀਣ ਦੇ ਸਟਾਲ,ਚੂੜੀਆਂ ਚੜ੍ਹਾਉਂਦਾ ਮੁਨਿਆਰੀ,ਗੁਰਮੁਖੀ ਲਿਪੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਉਦਮੀ ਵਿਦਿਆਰਥੀਆਂ ਦੇ ਸਟਾਲ ਅਤੇ ਰੰਗ ਬਰੰਗੀ ਪੀਂਘ ਖਿੱਚ ਦਾ ਕੇਂਦਰ ਬਣੇ ਰਹੇ। ਦੇ ਸਟਾਲ ਸਵੇਰ ਦੇ ਸਮਾਗਮ ਦਾ ਮੰਚ ਸੰਚਾਲਨ ਡਾ. ਗੁਰਸੇਵਕ ਲੰਬੀ ਅਤੇ ਬਾਦ ਦੁਪਹਿਰ ਦੇ ਸਮਾਗਮ ਦਾ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ* ਨੇ ਬਾਖ਼ੂਬੀ ਨਿਭਾਇਆ। ਸਮਾਗਮ ਵਿਚ ਡਾ. ਰਾਜਵਿੰਦਰ ਸਿੰਘ, ਡਾ. ਗੁਰਜੰਟ ਸਿੰਘ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਮਹਿੰਦਰ ਕੌਰ, ਸਵਾਮੀ ਸਰਬਜੀਤ ਤੋਂ ਇਲਾਵਾ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਚਰਨਜੀਤ ਕੌਰ,ਲੇਖਿਕਾ ਰਿਪਨਜੋਤ ਕੌਰ ਸੋਨੀ ਬੱਗਾ,ਰਮਨਦੀਪ ਕੌਰ,ਅਨੀਤਾ ਸ਼ਰਮਾ,ਸਰਬਜੀਤ ਕੌਰ ਅਤੇ ਹਰਪ੍ਰੀਤ ਕੌਰ,ਵੀਨਾ ਸੋਈ ਆਦਿ ਤੋਂ ਇਲਾਵਾ ਪੰਜਾਬੀ ਵਿਭਾਗ ਦਾ ਗੈਰ ਅਧਿਆਪਨ ਅਮਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>