ਸਕਾਟਲੈਂਡ ਦੀ ਐੱਮ ਐੱਸ ਪੀ ਕਾਉਕਬ ਸਟੀਵਰਟ ਨੇ 1984 ਦੀ ਸਿੱਖ ਵਿਰੋਧੀ ਹਿੰਸਾ ਖਿਲਾਫ ਪਾਰਲੀਮੈਂਟ ‘ਚ ਮੋਸ਼ਨ ਪੇਸ਼ ਕੀਤਾ

FB_IMG_1696627728075.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – 1984 ਵਰ੍ਹੇ ਦੇ 31 ਅਕਤੂਬਰ ਤੋਂ 4 ਨਵੰਬਰ ਤੱਕ ਦਿੱਲੀ ਵਿੱਚ ਮੌਤ ਦਾ ਤਾਂਡਵ ਨਾਚ ਕਿਸੇ ਨੂੰ ਭੁੱਲਿਆ ਨਹੀਂ ਹੈ। ਚੁਣ ਚੁਣ ਕੇ ਸਿੱਖ ਪਰਿਵਾਰਾਂ ਦੀਆਂ ਇੱਜ਼ਤਾਂ ਹੀ ਲੰਗਾਰ ਨਹੀਂ ਕੀਤੀਆਂ ਸਗੋਂ ਉਹਨਾ ਨੂੰ ਆਪਣੇ ਘਰਾਂ ਕਾਰੋਬਾਰਾਂ ਤੱਕ ਦੇ ਨਾਲ ਨਾਲ ਜਾਨਾਂ ਤੋਂ ਵੀ ਹੱਥ ਧੋਣੇ ਪਏ। ਉਹਨਾਂ ਦਿਨਾਂ ਨੂੰ ਸ਼ਰਧਾਪੂਰਵਕ ਯਾਦ ਕਰਨ ਦੇ ਮਨਸ਼ੇ ਨਾਲ ਸਕਾਟਲੈਂਡ ਦੀ ਪਾਰਲੀਮੈਂਟ ਵਿੱਚ ਮੋਸ਼ਨ ਪੇਸ਼ ਕਰਨ ਦਾ ਤਹੱਈਆ ਕੀਤਾ ਹੈ ਗਲਾਸਗੋ ਕੈਲਵਿਨ ਹਲਕੇ ਤੋਂ ਸਕਾਟਿਸ਼ ਨੈਸ਼ਨਲ ਪਾਰਟੀ ਦੀ ਐੱਮ ਐੱਸ ਪੀ ਕਾਉਕਬ ਸਟੀਵਰਟ ਨੇ। ਇੱਥੇ ਦੱਸਣਯੋਗ ਹੈ ਕਿ ਕੋਈ ਵੀ ਐੱਮ ਐੱਸ ਪੀ ਕਿਸੇ ਵਿਸ਼ੇਸ਼ ਮਸਲੇ ਨੂੰ ਉਭਾਰਨ, ਬਹਿਸ ਛੇੜਨ, ਕਿਸੇ ਦੀ ਸ਼ਲਾਘਾ ਕਰਨ ਆਦਿ ਲਈ ਆਪਣੇ ਵੱਲੋਂ ਛੋਟੀ ਇਬਾਰਤ ਦੇ ਰੂਪ ਵਿੱਚ ਲਿਖਤ ਨੂੰ ਪੇਸ਼ ਕਰਦਾ/ ਕਰਦੀ ਹੈ, ਉਸਨੂੰ ਮੋਸ਼ਨ ਆਖਿਆ ਜਾਂਦਾ ਹੈ। ਐੱਮ ਐੱਸ ਪੀ ਕਾਉਕਬ ਸਟੀਵਰਟ ਨੇ 2 ਅਕਤੂਬਰ 2023 ਨੂੰ ਪੇਸ਼ ਕੀਤੇ ਆਪਣੇ ਮੋਸ਼ਨ ਨੂੰ “1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਯਾਦ ਕਰਦਿਆਂ” (ਰਿਮੈਂਬਰਿੰਗ ਦ ਐਂਟੀ ਸਿੱਖ ਵਾਇਲੈਂਸ ਆਫ 1984) ਦਾ ਸਿਰਲੇਖ ਦਿੱਤਾ ਹੈ। ਉਹਨਾਂ ਆਪਣੇ ਮੋਸ਼ਨ ਵਿੱਚ ਲਿਖਿਆ ਹੈ ਕਿ “ਸੰਸਦ ਅਕਤੂਬਰ ਅਤੇ ਨਵੰਬਰ 1984 ਵਿੱਚ ਭਾਰਤ ਵਿੱਚ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਯਾਦ ਕਰਦੀ ਹੈ। Screenshot_20231006_223221_Chrome.resizedਰਿਪੋਰਟਾਂ ਦੱਸਦੀਆਂ ਹਨ ਕਿ 31 ਅਕਤੂਬਰ ਤੋਂ 4 ਨਵੰਬਰ 1984 ਤੱਕ, ਪੂਰੇ ਭਾਰਤ ਵਿੱਚ 3,000 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਜਾਨਾਂ ਲੈਣ ਦੀ ਗਿਣਤੀ 17,000 ਤੱਕ ਹੋ ਸਕਦੀ ਹੈ। ਸੰਸਦ ਸਮਝਦਾ ਹੈ ਕਿ ਸਿੱਖਾਂ ‘ਤੇ ਹਮਲਾ ਅਤੇ ਤਸੀਹੇ ਦਿੱਤੇ ਗਏ ਸਨ, ਅਤੇ ਹਮਲਾਵਰਾਂ ਦੇ ਸਮੂਹਾਂ ਦੁਆਰਾ ਸਿੱਖ ਔਰਤਾਂ ਦਾ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਕੀਤਾ ਗਿਆ ਸੀ। ਰਿਪੋਰਟਾਂ ਤੋਂ ਦੱਸਦੀਆਂ ਹਨ ਕਿ ਸਿੱਖ ਘਰਾਂ, ਕਾਰੋਬਾਰਾਂ ਅਤੇ ਧਾਰਮਿਕ ਸਥਾਨਾਂ (ਗੁਰਦੁਆਰਿਆਂ) ਨੂੰ ਲੁੱਟਿਆ ਗਿਆ, ਭੰਨ-ਤੋੜ ਅਤੇ ਤਬਾਹ ਕਰ ਦਿੱਤਾ ਗਿਆ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ ਅਖੌਤੀ ਵਿਧਵਾ ਕਾਲੋਨੀ ਵਿੱਚ ਅੱਜ ਵੀ ਉਹ ਸਿੱਖ ਔਰਤਾਂ ਵਸਦੀਆਂ ਹਨ ਜਿਨ੍ਹਾਂ ਉੱਤੇ ਹਮਲਾ, ਬਲਾਤਕਾਰ, ਤਸੀਹੇ ਦਿੱਤੇ ਗਏ। ਉਨ੍ਹਾਂ ਦੇ ਪਰਿਵਾਰ ਅਤੇ ਇਨਸਾਫਪਸੰਦ ਲੋਕ  ਦੋਸ਼ੀਆਂ ਦੇ ਖਿਲਾਫ ਨਿਆਂ ਦੀ ਮੰਗ ਕਰਦੇ ਰਹਿੰਦੇ ਹਨ, ਅਤੇ ਇਹ ਮੰਨਦੇ ਹਨ ਕਿ ਸਕਾਟਲੈਂਡ ਅਤੇ ਦੁਨੀਆ ਭਰ ਵਿੱਚ ਸਿੱਖ ਭਾਈਚਾਰਾ, ਇਹਨਾਂ ਘਟਨਾਵਾਂ ਦੇ ਭਾਵਨਾਤਮਕ ਅਤੇ ਡੂੰਘੇ ਮਨੋਵਿਗਿਆਨਕ ਸਦਮੇ ਤੋਂ ਉਭਰਿਆ ਨਹੀਂ ਹੈ।”

ਸਕਾਟਲੈਂਡ ਦੀ ਗੈਰ ਸਿੱਖ ਸਿਆਸਤਦਾਨ ਵੱਲੋਂ ਕੌੜੀਆਂ ਯਾਦਾਂ ਨਾਲ ਲਬਰੇਜ਼ ਉਸ ਖੂਨੀ ਦੌਰ ਨੂੰ ਪਾਰਲੀਮੈਂਟ ਰਾਹੀਂ ਵਿਸ਼ਵ ਦੇ ਰੂਬਰੂ ਕਰੇ ਤਾਂ ਸ਼ਾਬਾਸ਼ ਦੇਣੀ ਬਣਦੀ ਹੈ। ਐੱਮ ਐੱਸ ਪੀ ਕਾਉਕਬ ਸਟੀਵਰਟ ਦੇ ਮੋਸ਼ਨ ਦੇ ਹੱਕ ‘ਚ ਐਲਸਡੇਅਰ ਐਲਨ, ਕੋਲਿਨ ਬੀਅਟੀ, ਮੈਗੀ ਚੈਪਮੈਨ, ਬੌਬ ਡੋਰਿਸ, ਜੈਕੀ ਡਨਬਾਰ, ਪੈਮ ਡਨਕਨ ਗਲੈਂਸੀ, ਐਮਾ ਹਾਰਪਰ, ਬਿਲ ਕਿੱਡ, ਫੁਲਟਨ ਮੈਕਗਰੈਗਰ, ਜੌਹਨ ਮੈਸਨ, ਇਵਾਨ ਮੈਕਕੀ, ਸਟੂਅਰਟ ਮੈਕਮਿਲਨ, ਆਉਡਰੀ ਨਿਕੋਲ, ਕੈਵਿਨ ਸਟੀਵਰਟ, ਪੌਲ ਸਵੀਨੀ, ਡੇਵਿਡ ਟੌਰੇਂਸ ਆਦਿ ਸਿਆਸਤਦਾਨਾਂ ਨੇ ਵੀ ਸਹਿਮਤੀ ਪ੍ਰਗਟਾਈ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>