ਅਮਰਜੀਤ ਟਾਂਡਾ ਨੇ ਪੰਜਾਬ ਨੂੰ ਕੀਟਨਾਸ਼ਕਾਂ ਤੋਂ ਮੁਕਤ ਕਰਨ ਦੀ ਗੱਲ ਕਹੀ

FB_IMG_1697067231987.resizedਲੁਧਿਆਣਾ – ਡਾ. ਅਮਰਜੀਤ ਟਾਂਡਾ ਨੇ ਪੰਜਾਬ ਨੂੰ ਕੀਟਨਾਸ਼ਕਾਂ ਤੇ ਨੌਜਵਾਨ ਮੁੰਡਿਆਂ ਕੁੜੀਆਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਗੱਲ ਕਹੀ। ਉਹਨਾਂ ਨੇ ਕਿਹਾ ਜ਼ੋਰ ਦੇ ਕੇ ਕਿਹਾ ਕਿ ਜੇ ਇਰਾਦੇ ਵਿਚ ਲਗਨ ਵਸ ਜਾਵੇ ਤਾਂ ਹਨ੍ਹੇਰੇ ਵੀ ਪੂੰਝਣੇ ਔਖੇ ਨਹੀਂ ਹੁੰਦੇ।

ਖੇਤੀ ਉਦਯੋਗ ਵਿਚ ਕੀਟ-ਪਰਾਗਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਟਾਂਡਾ ਜੀ ਨੇ ਕਿਹਾ ਕਿ ਫ਼ਸਲ ਉਤਪਾਦਨ ਵਿਚ ਕੀਟ-ਪਰਾਗਣ ਤਕਨੀਕ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੀ ਹੈ ਜੋ ਕਿ ਕੀਟਨਾਸ਼ਕਾਂ ਨੇ ਠੱਲੀ ਹੋਈ ਹੈ।

ਮਧੂ-ਮੱਖੀਆਂ ਦੇ ਬਿਨਾਂ, ਤਾਜ਼ੇ ਉਪਜਾਂ ਦੀ ਉਪਲਬਧਤਾ ਅਤੇ ਵਿਭਿੰਨਤਾ ਵਿੱਚ ਕਾਫ਼ੀ ਕਮੀ ਆਵੇਗੀ, ਜੇ ਇਹੀ ਹਾਲਾਤ ਰਹੇ ਤਾਂ ਮਨੁੱਖੀ ਪੋਸ਼ਣ ਦਾ ਵੀ ਨੁਕਸਾਨ ਹੋ ਰਿਹਾ ਹੈ।

ਉਹ ਫਸਲਾਂ ਜੋ ਹੱਥ- ਜਾਂ ਰੋਬੋਟ-ਪਰਾਗਿਤ ਕਰਨ ਲਈ ਲਾਗਤ-ਪ੍ਰਭਾਵਸ਼ਾਲੀ ਨਹੀਂ ਹੋਣਗੀਆਂ, ਸੰਭਾਵਤ ਤੌਰ ‘ਤੇ ਗੁਆਚ ਜਾਣਗੀਆਂ,ਜਾਂ ਸਿਰਫ ਮਨੁੱਖੀ ਸ਼ੌਕੀਨਾਂ ਦੇ ਸਮਰਪਣ ਨਾਲ ਜਾਰੀ ਰਹਿਣਗੀਆਂ। ਡਾਕਟਰ ਟਾਂਡਾ ਨੇ ਵਾਰਨਿੰਗ ਦਿੱਤੀ।

ਭਾਵੇਂ ਜਲ, ਹਵਾ ਅਤੇ ਪਸ਼ੂ ਪੌਲੀਨੇਟਰਜ਼ ਫ਼ਸਲ ਦੇ ਵਾਧੇ ਲਈ ਪੋਲਨ ਤਬਦੀਲ ਕਰਨ ਵਿਚ ਅਹਿਮ ਕਾਰਜ ਕਰਦੇ ਹਨਙ ਪਰ ਮਧੂ-ਮੱਖੀਆਂ ਸੱਭ ਤੋਂ ਅੱਗੇ ਹਨ।

ਡਾਕਟਰ ਟਾਂਡਾ ਤਾਂ ਘਰੇਲੂ ਮੱਖੀ ਨੂੰ ਵੀ ਪਰ ਪਰਾਗਣ ਲਈ ਵਰਤਣ ਲਈ ਖੋਜ ਕਰ ਰਹੇ ਹਨ।

IMG20231013184437.resizedਕੀਟ ਪਰਾਗਣ ਸਾਇੰਸ ਨੂੰ ਉਹਨਾਂ ਪਹਿਲੀ ਵਾਰ ਐਂਟਪੋਲੀਨੇਟੋਲੋਜੀ ਦੀ ਸਾਇੰਟੇਫਿਕ ਸ਼ਬਦਾਵਲੀ ਦਿੱਤੀ ਹੈ।

ਡਾ. ਟਾਂਡਾ ਜੋ ਟੀ ਪੀ ਸੀ, ਸਿਡਨੀ ਆਸਟਰੇਲੀਆ ਦੇ ਨਿਰਦੇਸ਼ਕ ਅਤੇ ਪੀ.ਏ.ਯੂ. ਦੇ ਸਾਬਕਾ ਅਧਿਆਪਕ ਤੇ ਉਚੇਰੇ ਵਿਜਨ ਵਾਲੇ ਰੀਸਰਚਰ ਵੀ ਹਨ ਆਪਣੀਆਂ ਰਚਿਤ ਤਿੰਨ ਪੁਸਤਕਾਂ, ਖੇਤੀ ਨਿਰੰਤਰਤਾ ਵਿਚ ਕੀਟ ਪਰਾਗਣ ਤਕਨਾਲੋਜੀ ਵਿਚ ਨਵੀਨਤਾ, ਸਰਵਪੱਖੀ ਕੀਟ ਪ੍ਰਬੰਧਨ ਤਕਨਾਲੋਜੀ ਵਿਚ ਖੋਜਾਂ: ਨਵੀਨਤਾ ਅਤੇ ਅਪਲਾਈਡ ਪੱਖ ਅਤੇ ਖੇਤ ਫ਼ਸਲਾਂ ਦੀ ਕੀਟ ਪ੍ਰਤਿਰੋਧਕਤਾ ਵਿਚ ਮੋਲੀਕਿਊਲਰ ਖੋਜਾਂ: ਆਧੁਨਿਕ ਅਪਲਾਈਡ ਵਿਧੀਆਂ ਦੇ ਰਲੀਜ਼ ਸਮੇਂ ਪੰਜਾਬ ਐਗਰੀਕਲਚਰਲ ਲੁਧਿਆਣਾ ਵਿਖੇ ਬੋਲ ਰਹੇ ਸਨ।

ਨਾਂਮਵਰ ਵਿਸ਼ਵ ਭੋਜਨ ਇਨਾਮ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵੀ ਡਾ ਟਾਂਡਾ ਦੇ ਕਹੇ ਗਏ ਸਾਰੇ ਸੁਝਾਵਾਂ ਨਾਲ ਪੂਰੀ ਸਹਿਮਤੀ ਪ੍ਰਗਟਾਈ।

ਯੂਨੀਵਰਸਿਟੀ ਦੇ ਅਫਸਰ ਫੈਕਲਟੀ ਮੈਂਬਰ ਅਤੇ ਡਾ ਟਾਂਡਾ ਦੇ ਦੋਸਤ ਮਿੱਤਰ ਵੀ ਇਸ ਪੁਸਤਕ ਰਿਲੀਜ਼ ਸਮਾਰੋਹ ਵਿਚ ਸ਼ਾਮਿਲ ਹੋਏ ਙ

FB_IMG_1697025602367.resizedਖੇਤੀ ਉਦਯੋਗ ਵਿਚ ਕੀਟ-ਪਰਾਗਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਜੀ ਐੱਸ ਖੁਸ਼ ਨੇ ਕਿਹਾ ਕਿ ਫ਼ਸਲ ਉਤਪਾਦਨ ਵਿਚ ਇਸ ਤਕਨੀਕ ਦੀ ਵੱਡੀ ਭੂਮਿਕਾ ਹੈ।

ਡਾ. ਟਾਂਡਾ ਰਚਿਤ ਪੁਸਤਕਾਂ ਦੀ ਤਾਰੀਫ ਕਰਦਿਆਂ ਉਹਨਾਂ ਦੱਸਿਆ ਕਿ ਇਸ ਵਿਚ ਹਰ ਫ਼ਸਲ ਦੀ ਸਿਸਟੇਮੈਟਿਕ ਪਹੁੰਚ ਅਪਣਾਈ ਗਈ ਹੈ ਅਤੇ ਐਂਟਪੋਲੀਨੇਟੋਲੋਜੀ ਵਿਸ਼ੇ ਅਧੀਨ ਖੇਤੀ ਨਿਰੰਤਰਤਾ ਦੇ ਸੰਦਰਭ ਵਿਚ ਕੀਟ ਪਰਾਗਣ ਤਕਨੀਕ ਦੀਆਂ ਨਵੀਨ ਖੋਜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਡਾ. ਖੁਸ਼ ਨੇ ਕਿਹਾ ਕਿ ਡਾ. ਟਾਂਡਾ ਦੀ ਦੂਜੀ ਪੁਸਤਕ ਸਰਵਪੱਖੀ ਕੀਟ ਪ੍ਰਬੰਧਣ ਤਕਨੀਕ ਵਿਚ ਅਤਿ ਆਧੁਨਿਕ ਖੋਜਾਂ ਦੇ ਹਵਾਲੇ ਦੇ ਕੇ ਇਸ ਵਿਸ਼ੇ ਵਿਚ ਉਪਲੱਬਧ ਸਾਹਿਤ ਦੇ ਖੱਪੇ ਨੂੰ ਪੂਰਦੀ ਹੈ।

ਡਾ. ਖੁਸ਼ ਨੇ ਤੀਜੀ ਪੁਸਤਕ ਬਾਰੇ ਵੀ ਆਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ ਤੇ ਸਾਇੰਸ ਵਿੱਚ ਇਕ ਵਧੀਆ ਉਮਦਾ ਉਤਮ ਉਪਰਾਲੇ ਤੇ ਮਿਹਨਤ ਦੀ ਡਾ ਟਾਂਡਾ ਦੀ ਸ਼ਲਾਘਾ ਕੀਤੀ ।

ਡਾ. ਸਤਿਬੀਰ ਗੋਸਲ ਨੇ ਕਿਹਾ ਕਿ ਵਿਗਿਆਨਕ ਸਾਹਿਤ ਦੇ ਭੰਡਾਰ ਨੂੰ ਭਰਪੂਰ ਕਰਨ ਵਾਲੀਆਂ ਇਹ ਪੁਸਤਕਾਂ ਹਨ।
ਉਹਨਾਂ ਨੇ ਪੁਸਤਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਪੁਸਤਕਾਂ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਤੇ ਖੇਤੀ ਦੇ ਪ੍ਰਾਚੀਨ ਅਤੇ ਆਧੁਨਿਕ ਢੰਗ ਤਰੀਕਿਆਂ ਨੂੰ ਤਸਵੀਰਾਂ, ਚਿੱਤਰਾਂ ਆਦਿ ਰਾਹੀਂ ਦਰਸਾਉਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਪੁਸਤਕਾਂ ਨਿਸ਼ਚੈ ਹੀ ਸਾਡੇ ਵਿਗਿਆਨੀਆਂ, ਵਿਦਿਆਰਥੀਆਂ ਨੀਤੀ ਘਾੜਿਆਂ ਅਤੇ ਖੇਤੀ-ਉਦਯੋਗ ਦੇ ਪੇਸ਼ਾਵਰਾਂ ਦਾ ਮਾਰਗ ਦਰਸ਼ਨ ਕਰਨਗੀਆਂ।

ਡਾ. ਟਾਂਡਾ ਨੇ ਤਿੰਨਾਂ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪੀ.ਏ.ਯੂ. ਨਾਲ ਆਪਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ।
ਡਾ. ਡੀ ਕੇ ਸ਼ਰਮਾ, ਮੁਖੀ, ਕੀਟ ਵਿਗਿਆਨ ਵਿਭਾਗ ਨੇ ਦੱਸਿਆ ਕਿ ਡਾ. ਟਾਂਡਾ ਇਕ ਸੁਪ੍ਰਸਿੱਧ ਵਿਗਿਆਨੀ ਅਤੇ ਪ੍ਰਸ਼ਾਸਕ ਹਨ, ਜਿਨ੍ਹਾਂ ਕੋਲ ਚਾਰ ਦਹਾਕੇ ਤੋਂ ਵੀ ਵੱਧ ਸਮੇਂ ਦਾ ਤਜਰਬਾ ਹੈ।

ਉਹਨਾਂ ਦੱਸਿਆ ਕਿ ਡਾ. ਟਾਂਡਾ ਦੀ ਨੀਮਾਟਾਲੋਜੀ, ਕੀਟ ਵਿਗਿਆਨ, ਜੈਵਿਕ ਨਿਯੰਤਰਣ ਅਤੇ ਐਂਟੋਪੋਲੀਨੇਟਾਲੋਜੀ ਵਿਸ਼ਿਆਂ ਉੱਪਰ ਮਜ਼ਬੂਤ ਪਕੜ ਹੈ।

ਉਹਨਾਂ ਦੱਸਿਆ ਕਿ ਡਾ. ਟਾਂਡਾ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਜ਼ ਵਿਚ ਪ੍ਰਕਾਸ਼ਨਾਵਾਂ ਹੋਣ ਦੇ ਨਾਲ-ਨਾਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਵੀ ਵਿਸ਼ੇਸ਼ ਸਥਾਨ ਹੈ।

ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਡਾ. ਟਾਂਡਾ ਨਾਲ ਪੁਰਾਣੀ ਸਾਂਝ ਤੇ ਉਹਨੇ ਦੇ ਪੜਾਉਣ ਦੇ ਨਵੀਨਤਮ ਵਿਧੀਆਂ ਬਾਰੇ ਜਾਣਕਾਰੀ ਵੀ ਦਿੱਤੀ ਤੇ ਧੰਨਵਾਦੀ ਸ਼ਬਦ ਵੀ ਕਹੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>