ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿੱਚ ਫਰੈਕਫੋਰਟ ਵਿਖੇ ਹੋਇਆ ਸ਼ਹੀਦੀ ਸਮਾਗਮ

IMG-20231106-WA0000.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀਆਂ ਸੰਗਤਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਜੂਨ 84 ਵਿੱਚ ਫ਼ੌਜੀ ਹਮਲਾ ਕਰਾਕੇ ਖੂਨੀ ਘੱਲੂਘਾਰਾ ਵਰਤਾਉਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਪਾਪਾਂ ਦੀ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 39ਵੇਂ ਸ਼ਹਾਦਤ ਦਿਹਾੜੇ ਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ । ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਨੇ ਇਲਾਹੀ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ ਉਪਰੰਤ ਪਰਚਾਰਕ ਭਾਈ ਜਗਜੀਤ ਸਿੰਘ ਚੀਮਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਬੱਚਿਆਂ ਦੇ ਜਥੇ ਤੇ ਭਾਈ ਚਮਕੌਰ ਸਿੰਘ ਸਭਰਾ, ਭਾਈ ਕੁਲਵਿੰਦਰ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਸ਼ਹੀਦਾਂ ਪ੍ਰਥਾਏ ਸ਼ਹੀਦੀ ਵਾਰਾਂ ਸਰਵਣ ਕਰਵਾਈਆਂ । ਸੰਯੁਕਤ ਰਾਸ਼ਟਰ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਯੂ.ਕੇ. ਵਿੱਚ ਡਾਇਰੈਕਟਰ ਡਾ. ਇਕਤਦਾਰ ਚੀਮਾਂ ਨੇ ਬਹੁਤ ਵਿਸਥਾਰ ਨਾਲ ਵਿਚਾਰ ਰੱਖੇ ਓਹਨਾ ਕਿਹਾ ਕਿ ਸਿੱਖ ਨਸਲਕੁਸ਼ੀ ਤੇ ਅੰਤਰਰਾਸ਼ਟਰੀ ਬਦਲ ਰਹੇ ਹਲਾਤਾਂ ਵਿੱਚ ਸਿੱਖ ਇੱਕ ਮੁੱਠ ਹੋ ਕੇ ਇਹਨਾਂ ਹਲਾਤਾਂ ਦਾ ਫ਼ਾਇਦਾ ਲੈਣ ਤੇ ਬਾਹਰਲੇ ਸਿੱਖ ਇਸ ਵਿੱਚ ਕਿਸ ਤਰਾਂ ਸਾਰਥਕ ਰੋਲ ਅਦਾ ਕਰ ਸਕਦੇ ਹਨ ਓਹਨਾ ਨੇ ਬਹੁਤ ਹੀ ਭਾਵਪੂਰਕ ਵੀਚਾਰਾਂ ਦੀ ਸਾਂਝ ਪਾਈ ਦੇਸ਼ ਪੰਜਾਬ ਤੋ ਆਏ ਮਾਂ ਬੋਲੀ ਪੰਜਾਬੀ ਦੇ ਸਪੂਤ ਰਾਜਵਿੰਦਰ ਸਿੰਘ ਕਾਕੜਾ ਨੇ ਆਪਣੇ ਵੀਚਾਰਾਂ ਤੇ ਗੀਤਾਂ ਰਾਹੀ ਮਾਂ ਬੋਲੀ ਪੰਜਾਬੀ ਤੇ ਪੰਜਾਬ ਦੇ ਦਰਦ ਦੀ ਬਾਤ ਪਾਈ । ਸੁਰਜੀਤ ਸਿੰਘ ਜਰਮਨੀ ਵੱਲੋ ਸਿੱਧੂ ਮੂਸੇਵਾਲ ਤੇ ਲਿਖੀ ਕਿਤਾਬ ਬਾਰੇ ਵੀਚਾਰ ਰੱਖੇ । ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਦਿਆਲ ਸਿੰਘ ਲਾਲੀ ਨੇ ਆਪਣੇ ਵੀਚਾਰ ਰੱਖਦਿਆਂ ਹੋਇਆਂ ਕਿਹਾ ਕਿ ਦਿੱਲੀ ਵਿੱਚ ਹਕੂਮਤ ਕਿਸੇ ਦੀ ਵੀ ਬਣੇ ਉਸ ਨੇ ਘੱਟ ਗਿਣਤੀਆਂ ਤੇ ਖਾਸ ਕਰ ਕੇ ਸਿੱਖ ਕੌਮ ਤੇ ਸਿੱਧੇ ਜਾਂ ਅਸਿੱਧੇ ਤੌਰਤੇ ਜ਼ੁਲਮ ਢਾਉਣ ਤੋ ਗੁਰੇਜ ਨਹੀਂ ਕੀਤਾ ਅੱਜ ਕਈ ਲੋਕ ਕਹਿੰਦੇ ਹਨ ਕਿ ਸਿੱਖ ਗੁਲਾਮ ਕਿਵੇਂ ਹਨ ਉਹ ਕਿਉਂ ਭੁੱਲ ਜਾਂਦੇ ਹਨ ਕਿ ਇੰਦਰਾ ਗਾਂਧੀ ਦੇ ਮਰਨ ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਲਈ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਦ ਕਿ ਕਰਮ ਚੰਦ ਗਾਂਧੀ ਨੂੰ ਮਾਰਨ ਵਾਲੇ ਗੌਡਸੇ ਤੇ ਰਾਜੀਵ ਗਾਂਧੀ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਤਾਮਿਲਾਂ ਨੇ ਦਿੱਤੀ ਤੇ ਕਿਸੇ ਵੀ ਤਾਮਿਲ ਦਾ ਕਤਲੇਆਮ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਧਰਮ ਹਿੰਦੂ ਸੀ ਪਰ ਸਿੱਖਾਂ ਨੂੰ ਸੋਚੀ ਸਮਝੀ ਸਕੀਮ ਤਹਿਤ ਨਸਲਕੁਸ਼ੀ ਕੀਤੀ ਗਈ ਜਿਸ ਦਾ ਇਨਸਾਫ਼ ਨਹੀਂ ਮਿਲਿਆ ਜਿੱਥੇ ਭਾਰਤ ਦੀ ਕੇਂਦਰ ਸਰਕਾਰ ਦੋਸ਼ੀ ਹੈ ਉੱਥੇ ਉਸੇ ਦਿੱਲੀ ਹਕੂਮਤ ਦੇ ਕੁਹਾੜੇ ਦਾ ਦਸਤਾ ਬਣ ਦੇਸ਼ ਪੰਜਾਬ ਦੀ ਸੂਬੇਦਾਰੀ ਦਾ ਸੁੱਖ ਭੋਗਣ ਤੇ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਬਾਦਲ ਕੰਪਨੀ ਵੀ ਬਰਾਬਰ ਦੀ ਜਿੰਮੇਵਾਰ ਹੈ । ਦੇਸ਼ ਪੰਜਾਬ ਨੂੰ ਘਸਿਆਰਾ ਬਣਾਉਣ ਲਈ ਆਰਥਿਕ, ਸਮਾਜਿਕ ਸੱਭਿਆਚਾਰ ਪੰਜਾਬੀ ਮਾਂ ਬੋਲੀ ਦਾ ਜਿੱਥੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਪੰਜਾਬੀਆਂ ਦਾ ਪ੍ਰਵਾਸ ਤੇ ਦੂਜਿਆਂ ਸੂਬਿਆਂ ਵਾਲਿਆਂ ਨੂੰ ਵਸਾਕੇ ਨੌਕਰੀਆਂ ਲਈ ਪਹਿਲ ਦੇ ਅਧਾਰ ਤੇ ਸਿੱਖਾਂ ਨੂੰ ਆਪਣੇ ਸੂਬੇ ਵਿੱਚ ਘੱਟ ਗਿਣਤੀ ਵਿੱਚ ਕਰਨ ਦੀਆਂ ਘਿਨਾਉਣੀਆਂ ਚਾਲਾਂ ਚੱਲੀਆਂ ਜਾ ਰਿਹੀਆਂ ਹਨ ਜਿਸ ਨੂੰ ਕਦੇ ਵੀ ਬੂਰ ਨਹੀਂ ਪਵੇਗਾ ਤੇ ਸ਼ਹੀਦਾਂ ਦਾ ਡੁੱਲਿਆ ਖੂਨ ਅਜਾਈ ਨਹੀਂ ਜਾਵੇਗਾ ਤੇ ਸ਼ਹੀਦਾਂ ਦੇ ਪਵਿੱਤਰ ਸੁਪਨੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਇਸ ਦੀ ਪ੍ਰਾਪਤੀ ਵਾਸਤੇ ਸ਼ਹੀਦ ਹੋਏ ਸਿੰਘਾਂ ਨੂੰ ਜਾਗਦੀ ਜ਼ਮੀਰ ਵਾਲੇ ਸਿੰਘਾਂ ਦੀਆਂ ਸਿਮਰਤੀਆਂ ਵਿੱਚੋਂ ਕੋਈ ਕੱਢ ਨਹੀਂ ਸਕਦਾ । ਮਹਾਨ ਸ਼ਹੀਦਾਂ ਨਾਲ ਪ੍ਰਣ ਹੈ ਕਿ ਰਹਿੰਦੇ ਸਵਾਸਾਂ ਤੱਕ ਉਹਨਾਂ ਦੇ ਪੱਵਿਤਰ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਦੀ ਸਥਾਪਨਾ ਵਾਸਤੇ ਅਵਾਜ ਬੁਲੰਦ ਕਰਦੇ ਰਹਾਂਗੇ । ਭਾਈ ਬਲਕਾਰ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰਦਵਾਰਾ ਕਮੇਟੀ ਵਲੋਂ ਡਾ. ਇਕਤਦਾਰ ਚੀਮਾ, ਰਾਜਵਿੰਦਰ ਸਿੰਘ ਕਾਕੜਾ ਅਤੇ ਸੁਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>