ਕੌਮੀ ਪ੍ਰਦੂਸ਼ਣ ਨਿਯੰਤਰਣ ਦਿਵਸ 2023

ਭੋਪਾਲ ਗੈਸ ਤ੍ਰਾਸਦੀ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ
ਨਾ ਕੋਈ ਤੀਰ ਚੱਲਿਆ ਨਾ ਕੋਈ ਤਲਵਾਰ, ਨਾ ਕੋਈ ਬੰਬ ਫਟਿਆ ਨਾ ਕੋਈ ਜੰਗ ਹੋਈ, ਨਾ ਕੋਈ
ਭੂਚਾਲ ਆਇਆ ਅਤੇ ਨਾ ਹੀ ਕੋਈ ਤੁਫਾਨ ਫਿਰ ਵੀ ਇੱਕੋ ਦਿਨ ਵਿੱਚ ਹਜਾਰਾਂ ਲੋਕਾਂ ਨੂੰ ਬਿਨਾ ਕਿਸੇ
ਕਸ ̈ਰ ਤੋਂ ਆਪਣੀ ਜਾਨ ਗਵਾਉਣੀ ਪਈ। ਇਨਸਾਨਾਂ ਤੋਂ ਇਲਾਵਾ ਜਾਨ ਗਵਾਉਣ ਵਾਲੀਆਂ ਮੱਝਾਂ,
ਗਾਵਾਂ, ਕੁੱਤਿਆਂ, ਹੋਰ ਜਾਨਵਰਾਂ ਅਤੇ ਪੰਛੀਆਂ ਦੀ ਤਾਂ ਗਿਣਤੀ ਕਰਨਾ ਸੰਭਵ ਹੀ ਨਹੀ ਸੀ। ਦਸੰਬਰ
1984 ਦੀ ਉਹ ਕਾਲੀ ਰਾਤ ਜਦੋਂ ਭੋਪਾਲ ਦੀ ਹਵਾ ਇਨ੍ਹੀ ਜਹਿਰੀਲੀ ਹੋ ਗਈ ਕਿ ਸਿਰਫ ਸਾਹ ਲੈਣ ਨਾਲ
ਹੀ ਹਜਾਰਾਂ ਲੋਕਾਂ ਅਤੇ ਜਾਨਵਰਾਂ ਨੇ ਆਪਣੀ ਜਾਨ ਗੁਆ ਦਿੱਤੀ। ਉਨ੍ਹਾਂ ਕਦੀ ਸੋਚਿਆ ਵੀ ਨਹੀ ਹੋਏਗਾ
ਕਿ ਕਦੀ ਸਾਹ ਲੈਣਾ ਵੀ ਉਨ੍ਹਾਂ ਲਈ ਘਾਤਕ ਹੋ ਸਕਦਾ ਹੈ। ਭੋਪਾਲ ਵਿੱਚ ਵਾਪਰੇ ਇਸ ਹਾਦਸੇ ਨੇ
ਮਨੁੱਖਤਾ ਨੂੰ ਸੋਚਣ ਲਈ ਮਜæਬ ̈ਰ ਕਰਤਾ ਕਿ ਕੀ ਉਹ ਪੈਸੇ ਦੇ ਲਾਲਚ ਅਤੇ ਤਰੱਕੀ ਦੀ ਚਾਹ ਵਿੱਚ
ਆਪਣੇ ਲਈ ਬਰ ̈ਦ ਤਾਂ ਨਹੀ ਵਿਛਾ ਰਹੇ ਜੋ ਕਦੀ ਵੀ ਫੱਟ ਸਕਦਾ ਹੈ। ਚੰਦ ਲੋਕਾਂ ਦੇ ਲਾਲਚ ਅਤੇ
ਲਾਪਰਵਾਹੀ ਕਰਕੇ ਵਾਪਰਿਆ ਇਹ ਹਾਦਸਾ ਦੁਨੀਆ ਵਿੱਚ ਵਾਪਰੇ ਸਭ ਤੋਂ ਘਾਤਕ ਉਦਯੋਗਿਕ
ਹਾਦਸਿਆਂ ਵਿੱਚ ਗਿਣਿਆ ਜਾਂਦਾ ਹੈ। ਕਸ ̈ਰ ਕਿਸੇ ਦਾ ਵੀ ਹੋਵੇ ਪਰ ਜਾਨ ਉਨ੍ਹਾਂ ਨੂੰ ਗਵਾਉਣੀ ਪਈ
ਜਿਨ੍ਹਾਂ ਦਾ ਇਸ ਸਭ ਨਾਲ ਕੋਈ ਲੈਣਾ ਦੇਣਾ ਹੀ ਨਹੀ ਸੀ।

ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿੱਚ 2 ਦਸੰਬਰ 1984 ਐਤਵਾਰ ਦੀ ਰਾਤ ਜਦੋਂ ਜ਼ਿਆਦਾਤਰ ਲੋਕ ਆਪਣੇ
ਰੋਜ਼ਾਨਾ ਦੇ ਕੰਮ-ਕਾਜ ਨਿਪਟਾ ਕੇ ਅਰਾਮ ਕਰ ਰਹੇ ਸਨ, ਸ਼ਹਿਰ ਵਿੱਚ ਕੀਟਨਾਸ਼ਕ ਬਨਾਉਣ ਵਾਲੀ
ਯੁਨੀਅਨ ਕਾਰਬਾਇਡ ਕਾਰਪੋਰੇਸ਼ਨ ਨਾਮ ਦੀ ਫੈਕਟਰੀ ਵਿੱਚੋਂ ਮਿਥਾਇਲ ਆਇਸੋਸਾਈਨੇਟ ਨਾਮ ਦੀ
ਘਾਤਕ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਥੋੜੀ ਹੀ ਦੇਰ ਵਿੱਚ ਕਰੀਬ 45 ਟਨ ਗੈਸ ਭੋਪਾਲ ਸ਼ਹਿਰ ਦੀ
ਹਵਾ ਵਿੱਚ ਫੈਲ ਗਈ ਅਤੇ ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ। ਅੰਕੜਿਆਂ ਦੇ ਅਨੁਸਾਰ ਅਗਲੇ ਦਿਨ 3
ਦਸੰਬਰ ਤੱਕ ਸ਼ਹਿਰ ਦੇ 3700 ਤੋਂ ਜਿਆਦਾ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਕਰਕੇ ਆਪਣੀ ਜਾਨ
ਗਵਾਉਣੀ ਪਈ। ਕੁਝ ਹੀ ਘੰਟਿਆਂ ਵਿੱਚ ਭੋਪਾਲ ਸ਼ਹਿਰ ਦੀਆਂ ਸੜਕਾਂ ਲੋਕਾਂ ਅਤੇ ਜਾਨਵਰਾਂ ਦੀਆਂ
ਲਾਸ਼ਾਂ ਨਾਲ ਭਰ ਗਈਆਂ। ਮਿਥਾਇਲ ਆਇਸੋਸਾਈਨੇਟ ਗੈਸ ਦਾ ਪ੍ਰਭਾਵ ਇਸ ਕਦਰ ਹਵਾ ਵਿੱਚ ਫੈਲ
ਗਿਆ ਸੀ ਕਿ ਇਸ ਹਾਦਸੇ ਤੋਂ ਕੁਝ ਹੀ ਦਿਨਾਂ ਵਿੱਚ 15000 ਤੋਂ ਵੀ ਜਿਆਦਾ ਲੋਕ ਮਾਰੇ ਗਏ।

ਸਰਵੇਖਣ ਦੇ ਅਨੁਸਾਰ ਲੱਖਾਂ ਲੋਕਾਂ ਨੂੰ ਇਸ ਗੈਸ ਦੀ ਚਪੇਟ ਵਿੱਚ ਆਉਣ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਸਾਹ
ਦੀਆਂ, ਅੱਖਾਂ ਦੀਆਂ ਅਤੇ ਹੋਰ ਬਿਮਾਰੀਆਂ ਲਗ ਗਈਆਂ। ਭੋਪਾਲ ਗੈਸ ਤ੍ਰਾਸਦੀ ਇਤਿਹਾਸ ਵਿੱਚ
ਉਦਯੋਗਿਕ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਸਭ ਤੋਂ ਘਾਤਕ ਤਬਾਹੀਆਂ ਵਿੱਚੋਂ ਇਕ ਹੈ ਅਤੇ ਇਸ ਘਟਨਾ ਨੇ
ਇਹ ਖੁਲਾਸਾ ਕਰ ਦਿੱਤਾ ਕਿ ਸੁਰੱਖਿਆ ਨਿਯਮਾਂ ਦੇ ਵਿਕਾਸ ਨੂੰ ਗੰਭੀਰਤਾ ਨਾਲ ਲਏ ਬਿਨਾ ਵਿਕਾਸਸ਼ੀਲ
ਦੇਸ਼ਾਂ ਵਿੱਚ ਉਦਯੋਗੀਕਰਨ ਦੇ ਵਿਸਤਾਰ ਦੇ ਨਤੀਜੇ ਬਹੁਤ ਹੀ ਘਾਤਕ ਹੋ ਸਕਦੇ ਹਨ। ਜੇਕਰ ਸਖਤ
ਸੁਰੱਖਿਆ ਨਿਯਮ ਬਣਾਏ ਜਾਂਦੇ ਅਤੇ ਉਨ੍ਹਾਂ ਦੀ ਪਾਲਣਾ ਗੰਭੀਰਤਾ ਨਾਲ ਕੀਤੀ ਜਾਂਦੀ ਤਾਂ ਇਹ ਹਾਦਸਾ
ਹੋਣ ਤੋਂ ਰੋਕਿਆ ਜਾ ਸਕਦਾ ਸੀ।

ਭੌਪਾਲ ਗੈਸ ਤ੍ਰਾਸਦੀ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਯਾਦ ਕਰਨ ਅਤੇ ਸ਼ਰਧਾਂਜਲੀ ਭੇਟ ਕਰਨ ਲਈ
ਹਰ ਸਾਲ 2 ਦਸੰਬਰ ਨੂੰ ਕੌਮੀ ਪ੍ਰਦੂਸ਼ਣ ਨਿਯੰਤਰਣ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਵਿੱਚ
ਪ੍ਰਦੂਸ਼ਿਤ ਪਾਣੀ, ਧਰਤੀ ਅਤੇ ਹਵਾ ਕਰਕੇ ਹੋਣ ਵਾਲੇ ਖਤਰਿਆਂ ਬਾਰੇ ਜਾਗਰੂਕਤਾ ਲਿਆਉਣ ਲਈ
ਮਨਾਇਆ ਜਾਂਦਾ ਹੈ। ਉਦਯੋਗਾਂ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਗੰਭੀਰਤਾ ਨਾਲ ਉਦਯੋਗਿਕ ਸੁਰੱਖਿਆ
ਬਾਰੇ ਜਾਗਰੂਕ ਅਤੇ ਸਿਖਲਾਈ ਪ੍ਰਦਾਨ ਕਰਕੇ ਭੋਪਾਲ ਗੈਸ ਤ੍ਰਾਸਦੀ ਵਰਗੀਆਂ ਉਦਯੋਗਿਕ ਪ੍ਰਦੂਸ਼ਣ ਨਾਲ
ਹੋਣ ਵਾਲੀਆਂ ਘਾਤਕ ਤਬਾਹੀਆਂ ਨੂੰ ਟਾਲਿਆ ਜਾ ਸਕਦਾ ਹੈ। ਸਰਕਾਰ ਵੱਲੋਂ ਪਾਣੀ, ਹਵਾ, ਵਾਤਾਵਰਣ
ਨਾਲ ਸਬੰਧਤ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟ੍ਰੋਲ ਲਈ ਕਈ ਤਰਾਂ ਦੇ ਕਾਨੂੰਨ ਬਣਾਏ ਗਏ ਹਨ ਅਤੇ ਸਮੇਂ
ਸਮੇਂ ਤੇ ਉਨ੍ਹਾਂ ਵੀ ਸੋਧ ਵੀ ਕੀਤੀ ਜਾਂਦੀ ਹੈ।

ਉਦਯੋਗਿਕ ਪ੍ਰਦੂਸ਼ਣ ਤੋਂ ਇਲਾਵਾ ਵੀ ਵਾਤਾਵਰਣ ਦੀ ਸੰਭਾਲ ਨਾਲ ਸਬੰਧਤ ਹੋਰ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਹੈ । ਇੱਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੇ ਉਤਪਾਦ ਜਿਵੇਂ ਕਿ ਪੋਲੀਥੀਨ ਲਿਫਾਫੇ ਆਦਿ ਦੀ ਵਰਤੋਂ ਨੁੰ ਰੋਕਨਾ ਜਰੂਰੀ ਹੈ । ਘਰਾਂ ਵਿੱਚ ਪੁਰਾਣੇ ਬਲਬਾਂ ਦੀਜਗਹ ਐਲ.ਈ.ਡੀ. ਲਾਈਟਾਂ ਲਗਾਉਣੀਆਂ ਅਤੇ ਨਾ ਵਰਤੋਂ ਸਮੇਂ ਸਾਰੇ ਉਪਕਰਣਾਂ ਦੇ ਸਵਿੱਚ ਬੰਦ ਕਰਨਾ ਜਰੂਰੀ ਹੈ । ਜਿਆਦਾ ਤੋਂ ਜਿਆਦਾ ਨਵਿਆਉਣਯੋਗ ਕੁਦਰਤੀ ਸਰੋਤਾਂ ਜਿਵੇਂ ਕਿ ਸੌਰ ਉਰਜਾ ਦੀ ਵਰਤੋਂ ਬਾਰੇ ਪ੍ਰਚਾਰ ਕਰਨਾ ਜਰੂਰੀ ਹੈ । ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪ੍ਰਦ ̈ਸæਣ ਕਰਕੇ ਵਾਤਾਵਰਣ ਵਿੱਚ ਹੋ ਰਹੇ ਬਦਲਾਅ ਦੀਆਂ ਚਿੰਤਾਵਾਂ ਤੋਂ ਜਾਣ ̈ ਕਰਵਾਉਣਾ ਅਤੇ ਵਾਤਾਵਰਣ ਪ੍ਰਤੀ ਉਨ੍ਹਾਂ ਨੂੰ ਜਾਗਰ ̈ਕ ਕਰਨਾ ਬਹੁਤ ਹੀ ਜਰੂਰੀ ਹੈ । ਅਗਲੀ ਪੀੜੀ ਨੂੰ ਇਸ ਸਬੰਧੀ ਜਾਗਰੂਕ ਕਰਨ ਨਾਲ ਹੀ ਅਸੀਂ ਇਹਨਾਂ ਮੁਸ਼ਕਲਾਂ ਨਾਲ ਨਜਿੱਠ ਸਕਦੇ ਹਾਂ ਅਤੇ ਅਜਿਹੇ ਦਿਵਸ ਮਨਾਉਣ ਦਾ ਮੰਤਵ ਪੂਰਾ ਹੋ ਸਕਦਾ ਹੈ ।

 

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>