25 ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਇਕਲੌਤੀ ; ਗੁਰੂ ਨਾਨਕ ਦੇਵ ਯੂਨੀਵਰਸਿਟੀ

Guru_Nanak_Dev_University_Logo.resizedਅੰਮ੍ਰਿਤਸਰ, (ਪ੍ਰਵੀਨ ਪੁਰੀ,ਡਾਇਰੈਕਟਰ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ  25 ਵੀਂ ਵਾਰ  ਮਾਕਾ ਟਰਾਫ਼ੀ ਮਿਲਣ ‘ਤੇ ਵਿਸ਼ੇਸ਼ 9 ਜਨਵਰੀ ਨੂੰ ਆਲ ਇੰਡੀਆ ਇੰਟਰ -ਯੂਨੀਵਰਸਿਟੀ ਟੂਰਨਾਮੈਂਟ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿਚ  ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ   ਮਿਲਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ  25 ਵੀਂ ਵਾਰ 9 ਜਨਵਰੀ 2024 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਜੀ ਤੋਂ  ਪ੍ਰਾਪਤ ਕਰਨਗੇ । 10 ਜਨਵਰੀ ਨੂੰ  ਉਨ੍ਹਾਂ ਦੇ ਸਵਾਗਤ ਲਈ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ  ਵਿਚ ਸੂਬਾਈ ਸਨਮਾਨ ਸਮਾਰੋਹ ਰੱਖਿਆ ਗਿਆ ਹੈ।  ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਉਚੇਚੇ ਤੌਰ ‘ਤੇ ਹਾਜ਼ਰ ਰਹਿਣਗੇ। ਉਹ  ਇਸ ਟਰਾਫ਼ੀ ਨੂੰ ਲਿਆਉਣ ਵਿਚ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਦਾ ਸਨਮਾਨ ਵੀ ਕਰਨਗੇ । ਮਾਕਾ ਟਰਾਫ਼ੀ ਦੇ ਨਾਲ ਇਸ ਵਾਰ ਯੂਨੀਵਰਸਿਟੀ ਦੇ ਖਿਡਾਰੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੂੰ  ਅਰੁਜਨ ਐਵਾਰਡ ਵੀ ਮਿਲਣ ਜਾ ਰਿਹਾ ਹੈ। ਜਿਸ ਨਾਲ  ਉਹ  ਇਹ  ਐਵਾਰਡ ਪ੍ਰਾਪਤ ਕਰਨ ਵਾਲੇ ਯੂਨੀਵਰਸਿਟੀ ਦੇ 37 ਵੀਂਏ ਖਿਡਾਰੀ  ਬਣ ਜਾਣਗੇ। ਇਸ ਤੋਂ ਪਹਿਲਾਂ  6 ਪਦਮਸ਼੍ਰੀ ਅਤੇ ਦੋ ਦਰੋਣਾਚਾਰਿਆਂ ਦੇ ਐਵਾਰਡ ਵੀ ਯੂਨੀਵਰਸਿਟੀ ਦੇ ਖਿਡਾਰੀ ਪ੍ਰਾਪਤ ਕਰ ਚੁੱਕੇ ਹਨ । ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ  ਏਸ਼ੀਆਈ ਅਤੇ ਵਰਲਡ ਯੂਨੀਵਰਸਿਟੀ  ਖੇਡਾਂ ਵਿਚ ਦੇਸ਼ ਨੂੰ ਨਿਸ਼ਾਨੇਬਾਜ਼ੀ ਵਿਚ  ਗੋਲਡ ਮੈਡਮ ਦਵਾਏ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ  ਜਿਸ ਦੀ 24 ਨਵੰਬਰ 1969  ਨੂੰ ਸਥਾਪਨਾ  ਕੀਤੀ ਗਈ ਸੀ ਨੇ  1971 ਤੋਂ  ਖੇਡਾਂ ਵਿਚ  ਹਿੱਸਾ ਲੈਣਾ  ਸ਼ੁਰੂ ਕੀਤਾ ਸੀ ।  1956 ਤੋਂ  ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ  ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ  1976 -77 ਵਿਚ ਹੀ ਪਹਿਲੀ ਵਾਰ ਆਪਣੇ ਨਾਂ ਕਰ ਲਈ ਸੀ  । ਇਸ ਤੋਂ ਬਾਅਦ 1979 ਤੋਂ 1987 ਤੱਕ ਲਗਾਤਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ  ਨੇ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਨੂੰ ਮਾਕਾ ਟਰਾਫ਼ੀ ਦੇ ਲਾਗੇ ਨਹੀਂ ਲੱਗਣ ਦਿੱਤਾ ।  1991 ਤੋਂ 94  ਅਤੇ ਫਿਰ 1997 ਤੋਂ  ਲਗਾਤਾਰ 2003 ਤੱਕ ਯੂਨੀਵਰਸਿਟੀ ਦਾ ਹੀ  ਕਬਜ਼ਾ ਰਿਹਾ । 2006 , 2010, 2011, 2018 ,2022 ਅਤੇ  ਹੁਣ 2023 ਵਿਚ 25 ਵੀਂ ਵਾਰ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ  ਫਿਰ ਕਬਜ਼ਾ ਹੋ ਗਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ( ਡਾ.) ਜਸਪਾਲ ਸਿੰਘ ਸੰਧੂ ਇਸ ਦਾ ਸਿਹਰਾ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਸਿਰ ਸਜਾਉੰਦੇ ਹਨ ਜਦੋਂਕਿ ਖਿਡਾਰੀ ਡਾ. ਸੰਧੂ ‘ਤੇ । ਉਹ  ਤੀਸਰੀ ਵਾਰ ਇਹ ਟਰਾਫ਼ੀ  ਪ੍ਰਾਪਤ ਕਰਨ ਲਈ ਰਾਸ਼ਟਰਪਤੀ ਭਵਨ ਵਿਚ ਜਾਣਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਪੁਰਸ਼ ਅਤੇ ਮਹਿਲਾ) 90 ਤੋਂ ਵੱਧ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਦੀ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪਾਂ ਵਿਚ 70 ਤੋਂ ਵੱਧ  ਟੀਮਾਂ (ਪੁਰਸ਼ ਅਤੇ ਔਰਤਾਂ) ਭੇਜਦੀ ਹੈ ।  ਅਥਲੀਟਾਂ ਨੂੰ ਉਨ੍ਹਾਂ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਸੱਟਾਂ ਤੋਂ ਉਭਰਨ ਲਈ ਮਿਆਸ – ਗੁਰੂ ਨਾਨਕ ਦੇਵ ਯੂਨੀਵਰਸਿਟੀ , ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ  ਇੱਥੇ ਸਥਾਪਤ ਕੀਤਾ ਗਿਆ ਜੋ ਖਿਡਾਰੀਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਿਹਾ ਹੈ ।ਸੈਂਟਰ ਆਫ ਐਕਸੀਲੈਂਸ’ ਤਹਿਤ  ਅਥਲੈਟਿਕਸ ,ਤਲਵਾਰਬਾਜ਼ੀ ,ਸਾਈਕਲਿੰਗ , ਤੈਰਾਕੀ ਅਤੇ ‘ਖੇਲੋ ਇੰਡੀਆ’ਤਹਿਤ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ ।ਹਾਕੀ ਅਤੇ ਹੈਂਡਬਾਲ ਨੂੰ ਪ੍ਰਫੁੱਲਤ ਕਰਨ ਲਈ ਦੋ ਨਵੇਂ  ‘ਖੇਲੋ ਇੰਡੀਆ ਸੈਂਟਰ’  ਵੀ ਮਿਲੇ ਹਨ।ਅੰਤਰਰਾਸ਼ਟਰੀ ਵੈਲੋਡਰੋਮ ਨੂੰ ਵੀ ਅਤਿ ਆਧੁਨਿਕ ਬਣਾ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ,ਵਿਸ਼ਵ ਯੂਨੀਵਰਸਿਟੀ ਖੇਡਾਂ , ਏਸ਼ੀਅਨ ਚੈਂਪੀਅਨਸ਼ਿਪ, ਏਸ਼ੀਆ ਕੱਪ ,ਰਾਸ਼ਟਰਮੰਡਲ ਚੈਂਪੀਅਨਸ਼ਿਪ, ਅੰਤਰਰਾਸ਼ਟਰੀ ਚੈਂਪੀਅਨਸ਼ਿਪ , ਆਲ ਇੰਡੀਆ ਇੰਟਰ-ਯੂਨੀਵਰਸਿਟੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ,ਖੇਲੋ ਇੰਡੀਆ  ਯੁਵਾ ਖੇਡਾਂ,  ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ ਕਾਮਨਵੈਲਥ ਗੇਮਜ਼  ਆਦਿ ਦੇ ਜੇਤੂ ਖਿਡਾਰੀਆਂ ਨੂੰ ਹਰ ਸਾਲ 2.00 ਕਰੋੜ  ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਪਾਈ ਪਿਰਤ ਖਿਡਾਰੀਆਂ ਦੇ ਹੌਸਲੇ ਨੂੰ ਟੁੱਟਣ ਨਹੀਂ ਦਿੰਦੀ।ਯੂਨੀਵਰਸਿਟੀ ਦੇ ਕੈਂਪਸ ਵਿੱਚ ਹਾਕੀ ਐਸਟਰੋ ਟਰਫ,ਸਵੀਮਿੰਗ ਪੂਲ, ਵੇਲੋਡਰੋਮ, ਇਨਡੋਰ ਹਾਲ, ਫੁੱਟਬਾਲ ਗਰਾਊਂਡ, ਸ਼ੂਟਿੰਗ ਰੇਂਜ (10 ਮੀਟਰ, 25 ਮੀਟਰ, 50 ਮੀਟਰ), ਬਾਸਕਟਬਾਲ ਗਰਾਊਂਡ, ਖੋ-ਖੋ/ਕਬੱਡੀ, ਗਰਾਊਂਡ, ਤੀਰਅੰਦਾਜ਼ੀ  ਰੇਂਜ, ਵਾਲੀਬਾਲ ਗਰਾਊਂਡ, ਖਿਡਾਰੀਆਂ ਲਈ ਟੈਨਿਸ ਕੋਰਟ ਵਰਗੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਪਲਬਧ ਹੈ।ਯੂਨੀਵਰਸਿਟੀ ਵੱਲੋਂ ਅਥਲੀਟਾਂ ਨੂੰ ਸਾਰਾ ਸਾਲ ਮੁਫਤ ਦਾਖਲਾ, ਰਿਹਾਇਸ਼, ਸਿਖਲਾਈ, ਕੋਚਿੰਗ ਦੇ ਨਾਲ-ਨਾਲ ਖੇਡਾਂ  ਦੇ ਸਾਜ਼ੋ-ਸਾਮਾਨ ਸਮੇਤ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।ਜਿਸ ਦੇ ਨਤੀਜੇ ਖਿਡਾਰੀਆਂ ਨੇ ਹਾਲ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਦੇਸ਼ ਨੂੰ 13 ਮੈਡਮ ਦਵਾਏ ਹਨ ਜਦੋਂ   ਟੋਕੀਓ ਓਲੰਪਿਕ , ਕਾਮਨਵੈਲਥ ਗੇਮਜ਼ , ਕਾਮਨਵੈਲਥ ਚੈਂਪੀਅਨਸ਼ਿਪ  ਵਰਲਡ ਕੱਪ ਏਸ਼ੀਅਨ ਚੈਂਪੀਅਨਸ਼ਿਪ ‘ ਚ 24 ਖਿਡਾਰੀਆਂ ਨੇ  ਤਗਮੇ ਲੈ ਕੇ ਦੇਸ਼ ਦਾ  ਨਾਂ ਉੱਚਾ ਕਰਨ ਦਾ ਕੰਮ ਕੀਤਾ । ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 25 ਵੀਂ ਵਾਰ ਮਿਲਣ ਜਾ ਰਹੀ ਮਾਕਾ ਟਰਾਫ਼ੀ ਖਿਡਾਰੀਆਂ ‘ਚ 26ਵੀਂ ਵਾਰ ਵੀ ਇਹ ਟਰਾਫ਼ੀ ਮੁੜ ਪ੍ਰਾਪਤ ਕਰਨ  ਲਈ ਉਰਜਾ ਦਾ ਕੰਮ ਕਰਦੀ ਰਹੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>