ਦੀਪ ਸਿੱਧੂ ਦੀ ਬਰਸੀ ਮਨਾਉਣ ਵਾਲੇ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਕੇ ਹਰਿਆਣਾ ਸਰਕਾਰ ਤੇ ਅਦਾਲਤਾਂ ਵੱਡੀ ਬੇਇਨਸਾਫ਼ੀ ਕਰ ਰਹੀਆ ਹਨ : ਮਾਨ

76da12ee-8db6-402f-a10b-7db0f2c831ae copy.resizedਚੰਡੀਗੜ੍ਹ – “ਸ. ਦੀਪ ਸਿੰਘ ਸਿੱਧੂ ਜੋ ਸਿੱਖ ਕੌਮ ਦੇ ਇਕ ਦਾਰਸਨਿਕ ਦੂਰਅੰਦੇਸ਼ੀ ਰੱਖਣ ਵਾਲੇ ਸਿੱਖ ਨੌਜਵਾਨ ਸਨ । ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਆਪਣੀ ਵਿਦਵਤਾ ਰਾਹੀ ਇਤਿਹਾਸਿਕ ਲੀਹਾਂ ਉਤੇ ਅਗਵਾਈ ਦੇ ਕੇ ਸਿੱਖ ਕੌਮ ਦੇ ਚੱਲ ਰਹੇ ਆਜਾਦੀ ਦੇ ਸੰਘਰਸ਼ ਪ੍ਰਤੀ ਅਤੇ ਸਿੱਖ ਕੌਮ ਤੇ ਪੰਜਾਬੀਆਂ ਉਤੇ ਹੋ ਰਹੇ ਜੁਲਮ ਪ੍ਰਤੀ ਦ੍ਰਿੜਤਾ ਨਾਲ ਜਾਗਰੂਕ ਕਰਨ ਦੀ ਜਿੰਮੇਵਾਰੀ ਨਿਭਾਈ । ਉਸ ਨੂੰ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਆਪਣੀਆ ਏਜੰਸੀਆ ਰਾਹੀ 15 ਫਰਵਰੀ 2022 ਨੂੰ ਦਿੱਲੀ-ਹਰਿਆਣਾ ਸਰਹੱਦ ਉਤੇ ਇਕ ਸਾਜਸੀ ਐਕਸੀਡੈਟ ਕਰਵਾਕੇ ਸ਼ਹੀਦ ਕਰ ਦਿੱਤਾ ਸੀ । ਜਿਸਦੀ ਬਰਸੀ ਸਾਡੇ ਹਰਿਆਣਾ ਦੇ ਯੂਥ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਅਤੇ ਉਥੋ ਦੀ ਜਥੇਬੰਦੀ ਵੱਲੋ 15 ਫਰਵਰੀ 2023 ਨੂੰ ਖਰਖੋਦਾ ਵਿਖੇ ਮਨਾਈ ਸੀ । ਜਿਸ ਵਿਚ ਸਿੱਖ ਨੌਜਵਾਨਾਂ ਤੇ ਪਾਰਟੀ ਅਹੁਦੇਦਾਰਾਂ ਨੇ ਸਮੂਲੀਅਤ ਕਰਦੇ ਹੋਏ ਆਪਣੇ ਸ਼ਹੀਦ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਸਨ । ਪਰ ਦੁੱਖ ਤੇ ਅਫਸੋਸ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਦੇ ਆਦੇਸ਼ਾਂ ਉਤੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਇਸ ਬਰਸੀ ਮਨਾਏ ਜਾਣ ਵਾਲੇ ਨੌਜਵਾਨ ਸ. ਹਰਜੀਤ ਸਿੰਘ ਵਿਰਕ ਅਤੇ 10 ਹੋਰ ਉਤੇ ਖਰਖੋਦਾ ਥਾਣੇ ਵਿਚ ਝੂਠਾ ਕੇਸ ਦਰਜ ਕਰ ਦਿੱਤਾ । ਜਿਸ ਤਹਿਤ ਹਰਿਆਣਾ ਦੀ ਸਰਕਾਰ, ਪੁਲਿਸ ਵੱਲੋ ਇਨ੍ਹਾਂ ਨੌਜਵਾਨਾਂ ਨੂੰ ਬਿਨ੍ਹਾਂ ਵਜਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਮੰਦਭਾਵਨਾ ਅਧੀਨ ਇਹ ਕੇਸ ਬਰਸੀ ਵਾਲੇ ਦਿਹਾੜੇ ਤੋ 9 ਮਹੀਨੇ ਬਾਅਦ ਉਸੇ ਤਰ੍ਹਾਂ ਬਣਾਇਆ ਗਿਆ ਜਿਵੇ ਬੀਤੇ ਕੱਲ੍ਹ ਭਾਨਾ ਸਿੱਧੂ ਉਤੇ ਪੁਰਾਤਨ ਤਰੀਕ ਵਿਚ ਝੂਠਾ ਚੈਨੀ ਖੋਹਣ ਦਾ ਕੇਸ ਬਣਾਇਆ ਗਿਆ ਹੈ । ਕਹਿਣ ਤੋ ਭਾਵ ਹੈ ਭਾਵੇ ਸਰਕਾਰ ਪੰਜਾਬ ਦੀ ਹੋਵੇ ਜਾਂ ਹਰਿਆਣੇ ਦੀ ਸਿੱਖਾਂ ਉਤੇ ਤਸੱਦਦ ਢਾਹੁਣ ਦਾ ਢੰਗ ਸਭ ਦਾ ਇਕੋ ਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਸਰਕਾਰ ਵੱਲੋ ਸਾਡੀ ਪਾਰਟੀ ਦੇ ਸਿੱਖ ਨੌਜਵਾਨਾਂ ਉਤੇ ਖਰਖੋਦਾ ਥਾਣੇ ਵਿਚ ਬਣਾਏ ਗਏ ਝੂਠੇ ਕੇਸ ਅਧੀਨ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਹਕੂਮਤੀ ਕਾਰਵਾਈਆ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਝੂਠੇ ਕੇਸ ਨੂੰ ਹਕੂਮਤੀ ਪੱਧਰ ਤੇ ਫੌਰੀ ਰੱਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੱਟੜਵਾਦੀ ਸਰਕਾਰਾਂ ਦੇ ਅਜਿਹੇ ਹੱਥਕੰਡੇ ਅਤੇ ਗੈਰ ਕਾਨੂੰਨੀ ਅਮਲ ਸਾਨੂੰ ਆਪਣੇ ਸ਼ਹੀਦਾਂ, ਨਾਇਕਾਂ, ਜਰਨੈਲਾਂ ਦੇ ਦਿਨਾਂ ਨੂੰ ਮਨਾਉਣ ਜਾਂ ਜਮਹੂਰੀਅਤ ਢੰਗ ਨਾਲ ਆਪਣੀਆ ਸਮਾਜਿਕ ਤੇ ਸਿਆਸੀ ਗਤੀਵਿਧੀਆ ਕਰਨ ਤੋ ਨਹੀ ਰੋਕ ਸਕਦੇ । ਬਲਕਿ ਅਜਿਹੇ ਜ਼ਬਰ ਤੇ ਬੇਇਨਸਾਫ਼ੀਆਂ ਸਿੱਖ ਕੌਮ ਨੂੰ ‘ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ’ ਦੇ ਮਹਾਵਾਕ ਅਨੁਸਾਰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਦੀਆਂ ਹਨ ਅਤੇ ਅਸੀ ਆਪਣੇ ਕੌਮੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਤੱਕ ਇਸ ਸੰਘਰਸ ਨੂੰ ਜਾਰੀ ਰੱਖਾਂਗੇ ਤੇ ਫਤਹਿ ਪ੍ਰਾਪਤ ਕਰਾਂਗੇ । ਬੀਤੇ ਕੱਲ੍ਹ ਇਨ੍ਹਾਂ ਨੌਜਵਾਨਾਂ ਦੀ ਖਰਖੋਦਾ ਦੀ ਸੈਸਨ ਕੋਰਟ ਵਿਚ ਤਰੀਕ ਸੀ, ਜੋ 07 ਜੂਨ 2024 ਨੂੰ ਅਗਲੀ ਪੇਸ਼ੀ ਹੈ । ਜਦੋ ਵੀ ਇਹ ਪੇਸ਼ੀ ਦਾ ਸਮਾਂ ਆਵੇ ਤਾਂ ਪਾਰਟੀ ਦੇ ਜਿੰਮੇਵਾਰ ਸੱਜਣ ਤੇ ਯੂਥ ਇਸ ਪੇਸੀ ਉਤੇ ਪਹੁੰਚਕੇ ਹੋ ਰਹੀ ਬੇਇਨਸਾਫ਼ੀ ਵਿਰੁੱਧ ਜਿਥੇ ਆਵਾਜ ਬੁਲੰਦ ਕਰਨ, ਉਥੇ ਆਪਣੇ ਨੌਜਵਾਨ ਵੀਰਾਂ ਦੇ ਇਸ ਕੇਸ ਨੂੰ ਖਤਮ ਕਰਵਾਉਣ ਲਈ ਉੱਦਮ ਕਰਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>