ਆਪਣੇ ਪਰਿਵਾਰ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਨੂੰ ਸਮਰਪਿਤ ਹਾਂ : ਅੰਬੈਸਡਰ ਤਰਨਜੀਤ ਸਿੰਘ ਸੰਧੂ

WhatsApp Image 2024-03-06 at 17.58.28(1).resizedਅੰਮ੍ਰਿਤਸਰ – ਅਮਰੀਕਾ ਵਿਚ ਭਾਰਤੀ ਸਫ਼ੀਰ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਆਪਣੇ ਗ੍ਰਹਿ ਸਮੁੰਦਰੀ ਹਾਊਸ ਵਿਖੇ ਸ਼ਹਿਰ ਦੇ ਪਤਵੰਤੇ ਮੁਹਤਬਰ ਸੱਜਣਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਉਸ ਕੋਲ ਗੁਰੂ ਨਗਰੀ ਦੇ ਵਿਕਾਸ ਲਈ ਇੱਕ ਖ਼ਾਸ ਨਜ਼ਰੀਆ ਅਤੇ ਯੋਜਨਾਵਾਂ ਹਨ।  ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਅੰਮ੍ਰਿਤਸਰ ਵਿੱਚ ਰਹਿ ਕੇ ਕੰਮ ਕਰਨ ਅਤੇ ਪੈਸਾ ਕਮਾਉਣ ਲਈ ਰੁਜ਼ਗਾਰ ਪ੍ਰਦਾਨ ਕਰਾਂਗੇ।

ਅੰਬੈਸਡਰ ਸੰਧੂ ਨੇ ਯਕੀਨੀ ਤੌਰ ‘ਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਸ ਤੋਂ ਗੁਰੂ ਨਗਰੀ ਦੇ ਹਿਤਾਂ ਲਈ ਵੱਧ ਤੋਂ ਵੱਧ ਮੌਕੇ ਪ੍ਰਾਪਤ ਕਰਾਂਗੇ। ਸਰਦਾਰ ਸੰਧੂ ਨੇ ਕਿਹਾ ਕਿ ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਨੂੰ ਦਸ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਦੌਰਾਨ ਭਾਰਤ ਅਮਰੀਕਾ ਰਿਸ਼ਤਾ ਭਾਈਵਾਲੀ ਵਿੱਚ ਬਦਲ ਗਿਆ। ਹੁਣ ਭਾਰਤ ਬਹੁਤ ਤਰੱਕੀ ਕਰ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਮੇਰੇ ਦਾਦਾ ਤੇਜਾ ਸਿੰਘ ਸਮੁੰਦਰੀ ਨੇ ਫ਼ੌਜ ਦੀ ਨੌਕਰੀ ਛੱਡ ਕੇ ਵਾਪਸ ਪਰਤ ਕੇ ਪੰਥ ਦੀ ਸੇਵਾ ਕਰਨੀ ਠੀਕ ਸਮਝੀ, ਇਸ ਦੇ ਬਾਵਜੂਦ ਮੇਰੇ ਮਾਤਾ-ਪਿਤਾ ਵੀ ਅਮਰੀਕਾ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਅੰਮ੍ਰਿਤਸਰ ਆਕੇ ਸ਼ਹਿਰ ਦੀ ਸ਼ੇਵਾ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਵੀ ਭਾਵਨਾ ਅੰਮ੍ਰਿਤਸਰ ਦੀ ਸੇਵਾ ਕਰਨ ਦੀ ਹੈ ।

ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾਤਾ ਅਤੇ ਭਾਜਪਾ ਆਗੂ ਦਲਜੀਤ ਸਿੰਘ ਕੋਹਲੀ, ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ, ਪੰਜਾਬ ਵਪਾਰ ਅਤੇ ਉਦਯੋਗ ਮੰਡਲ ਦੇ ਆਗੂ ਰਜਿੰਦਰ ਸਿੰਘ ਮਰਵਾਹਾ,ਸੁਖਵਿੰਦਰ ਸਿੰਘ ਸ਼ੇਖਭਟੀ, ਸੁਖਵਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਕੋਹਲੀ, ਆਲਮਬੀਰ ਸਿੰਘ ਸੰਧੂ, ਧਰਮਵੀਰ ਸਰੀਨ, ਰਾਮ ਸ਼ਰਨ ਪ੍ਰਾਸ਼ਰ, ਅਰੁਣ ਸ਼ਰਮਾ, ਬਲਜਿੰਦਰ ਸਿੰਘ ਨੇਪਾਲ, ਰਾਜਨ ਕਪੂਰ, ਹਰਪਾਲ ਸਿੰਘ ਆਹਲੂਵਾਲੀਆ ਵਪਾਰ ਮੰਡਲ ਮਾਝਾ ਜ਼ੋਨ ਨੇ ਸਾਂਝੇ ਰੂਪ ’ਚ ਕਿਹਾ ਕਿ ਉਹ ਸਭ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਸ਼ਹਿਰ ਦੇ ਵਿਕਾਸ ਲਈ ਹਰ ਤਰਾਂ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਧਾਰਮਿਕ ਇਤਿਹਾਸ ਬਹੁਤ ਵੱਡਾ ਹੈ, ਜਦੋਂ ਕਿ ਉਨ੍ਹਾਂ ਦੇ ਪਿਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸਨ ਅਤੇ ਮਾਤਾ ਨੇ ਵੀ ਸਿੱਖਿਆ ਦੇ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਆਗੂਆਂ ਨੇ ਕਿਹਾ ਕਿ ਇਸ ਸ਼ਹਿਰ ਦੀ ਮਿੱਟੀ ਦੇ ਪੁੱਤਰ ਸਰਦਾਰ ਸੰਧੂ ਅਮਰੀਕਾ ਵਰਗੇ ਵਿਕਸਿਤ ਦੇਸ਼ ਨੂੰ ਛੱਡ ਕੇ ਅੰਮ੍ਰਿਤਸਰ ਵਿੱਚ ਸੇਵਾ ਕਰਦੇ ਹਨ ਤਾਂ ਇਹ ਸਾਡੇ ਲਈ ਖ਼ੁਸ਼ਨਸੀਬੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਨੇ ਅਮਰੀਕਾ ਵਰਗੇ ਦੇਸ਼ ’ਚ ਦਸਤਾਰ ਦੀ ਜੋ ਪਹਿਚਾਣ ਬਣਾਈ ਉਹ ਹਰ ਸਿੱਖ ਲਈ ਬਹੁਤ ਮਾਣ ਵਾਲੀ ਗੱਲ ਹੈ, ਜਿਸ ਨੂੰ  ਅਮਰੀਕਾ ਦੇ ਪ੍ਰੈਜ਼ੀਡੈਂਟ ਜੋਅ ਬਿਡੇਨ ਵੀ ਸਰਦਾਰ ਸੰਧੂ ਦੀ ਤਾਰੀਫ਼ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਬੇਦਾਗ਼ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਆਪਣੇ ਅਸਰ ਰਸੂਖ਼ ਨੂੰ ਸ਼ਹਿਰ ਅਤੇ ਲੋਕਾਂ ਦੇ ਫ਼ਾਇਦੇ ਲਈ ਉਪਯੋਗ ਕਰ ਸਕਦੇ ਹਨ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>