ਵਾਅਦੇ ਨਹੀਂ ਨਤੀਜੇ ਦਿਆਂਗਾ:ਤਰਨਜੀਤ ਸਿੰਘ ਸੰਧੂ

IMG_20240327_152750.resizedਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਦ੍ਰਿੜ੍ਹਤਾ ਨਾਲ ਕਿ ’ਮੈਂ ਵਾਅਦਿਆਂ ’ਚ ਵਿਸ਼ਵਾਸ ਨਹੀਂ ਰੱਖਦਾ ਮੇਰੇ ਤੋਂ ਤੁਸੀਂ ਨਤੀਜੇ ਲਓ, ਤਾਂ  ਇਹ ਸੁਣਦਿਆਂ ਹੀ ਅੰਮ੍ਰਿਤਸਰ ਦੇ ਕਾਰੋਬਾਰੀਆਂ ਨੇ ਵੀ ਆਪਣੇ ਪਨ ਦਾ ਇਜ਼ਹਾਰ ਕੀਤਾ ਅਤੇ ਐਲਾਨ ਕੀਤਾ ਕਿ ਜੇ ਇਹ ਗਲ ਹੈ ਤਾਂ ਵਪਾਰੀ ਤੁਹਾਡੇ ਹੋਏ। ਸਰਦਾਰ ਸੰਧੂ  ਪੰਡੋਰੀ ਵੜੈਚ ਵਿਖੇ  ’ਗੋਪੀ ਕ੍ਰਿਸ਼ਨ ਇੰਡਸਟਰੀਅਲ ਐਸੋਸੀਏਸ਼ਨ’ ਦੇ  ਟੈਕਸਟਾਈਲ ਉਦਯੋਗ ਦੇ ਉੱਘੇ ਨੁਮਾਇੰਦਿਆਂ ਨਾਲ ਮਾਈਕਰੋ, ਸ਼ਮਾਲ ਐਡ ਮੀਡੀਅਮ ਸਨਅਤਾਂ ਬਾਰੇ ਗੱਲਬਾਤ ਕਰ ਰਹੇ ਸਨ।  ਜਿਨ੍ਹਾਂ ’ਚ ਅੰਮ੍ਰਿਤ ਮਹਾਜਨ ਪ੍ਰਧਾਨ ਲਮਸਡਨ ਕਲੱਬ, ਅੰਬਰੀਸ਼ ਮਹਾਜਨ ਮੀਤ ਪ੍ਰਧਾਨ ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਰਜ਼ ਐਸੋਸੀਏਸ਼ਨ,ਅਜੈ ਮਹਿਰਾ ਪ੍ਰਧਾਨ ਵਾਰਪ ਨਿਟਰਜ਼ ਐਸੋਸੀਏਸ਼ਨ, ਨਰੇਸ਼ ਅਗਰਵਾਲ, ਨਿਰਮਲ ਸੁਰੇਕਾ,ਵਿਕਰਮ ਸਹਿਗਲ, ਕੰਵਰਜੀਤ ਸਿੰਘ ਅਰੋੜਾ, ਰਾਜੀਵ ਅਗਰਵਾਲ ਅਤੇ ਧੀਰਜ ਵਿੱਜ ਸਮੇਤ ਭਾਰੀ ਗਿਣਤੀ ’ਚ ਸਨਅਤਕਾਰ ਮੌਜੂਦ ਸਨ। ਸਰਦਾਰ ਸੰਧੂ ਨੇ ਸਨਅਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਭਵਿਖ ਅਤੇ ਕਾਰੋਬਾਰ ਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ’ਤੇ ਚਰਚਾ ਕੀਤੀ।  ਮੇਜ਼ਬਾਨੀ ਲਈ ਅੰਬਰੀਸ਼ ਮਹਾਜਨ ਅਤੇ ਅੰਬਾ ਮਹਾਜਨ ਦਾ ਧੰਨਵਾਦ।

ਸਰਦਾਰ ਸੰਧੂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ  ਹੋਈਆਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੀ ਸਨਅਤ ਕਿਸੇ ਸਮੇਂ ਦੇਸ਼ ਦੀਆਂ ਪਹਿਲੇ ਦਰਜੇ ਦੀਆਂ ਸਨਅਤਾਂ ’ਚ ਸ਼ੁਮਾਰ ਸੀ, ਪਰ ਮੈਂ ਪਿੱਛੇ ਦੀ ਨਹੀਂ ਅੱਗੇ ਭਵਿਖ ਦੀ ਗਲ ਕਰਾਂਗਾ, ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਜ਼ਰੂਰ ਹਨ ਕਰਾਇਆ ਜਾਵੇਗਾ, ਉੱਥੇ ਹੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਮੌਕੇ ਵੀ ਦਿਵਾਏ ਜਾਣਗੇ। ਉਨ੍ਹਾਂ ਕਿਹਾ ਕਿ ਤਿਆਰ ਵਸਤਾਂ ਨੂੰ ਅੰਮ੍ਰਿਤਸਰ ਤੋਂ ਏਅਰ ਕਾਰਗੋ ਰਾਹੀਂ ਖਾੜੀ, ਯੂਰਪ ਅਤੇ ਅਮਰੀਕਾ ਭੇਜੀਆਂ ਜਾ ਸਕਦੀਆਂ। ਅੰਤਰਰਾਸ਼ਟਰੀ ਅਟਾਰੀ ਬਾਡਰ ਖੁਲ੍ਹਵਾਉਣ ਦਾ ਏਜੰਡਾ ਵੀ ਰੱਖਦਾ ਹਾਂ ਉੱਥੇ ਹੀ ਪੱਟੀ ਤੋਂ ਗੁਜਰਾਤ ਰਾਹੀ ਖਾੜੀ ਅਤੇ ਪੱਛਮ ਨਾਲ ਜੋੜਿਆ ਜਾਵੇਗਾ। ਇਹ ਸਭ ਬਹੁਤ ਜਲਦ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਵਿਦੇਸ਼ਾਂ ਨਾਲ ਏਅਰ ਕੁਨੈਕਟੀਵਿਟੀ ਹਰ ਹਾਲ ਵਿਚ ਵਧਾਈ ਜਾਵੇਗੀ। ਇਨ੍ਹਾਂ ਹੀ ਨਹੀਂ ਏਅਰ ਟਰੈਫ਼ਿਕ ਨੂੰ ਦਿਲੀ ਤੋਂ ਅੰਮ੍ਰਿਤਸਰ ਬਦਲਿਆ ਜਾਵੇਗਾ। ਅੰਮ੍ਰਿਤਸਰ ਨੂੰ ਸਨਅਤੀ ਤੇ ਆਈ  ਟੀ ਹੱਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ  ਧਾਰਮਿਕ ਟੂਰਿਸਟ ਨੂੰ ਟੂਰਿਜ਼ਮ ਸਨਅਤ ’ਚ ਬਦਲਣ, ਬੁਨਿਆਦੀ ਸਹੂਲਤਾਂ ਅਤੇ ਸ਼ਹਿਰ ਨੂੰ ਇੰਦੌਰ ਦੀ ਤਰਾਂ  ਸਾਫ਼ ਅਤੇ  ਸੁੰਦਰ ਬਣਾਉਣ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ  ਸਭ ਸੰਭਵ ਹਨ ਕਿਉਂਕਿ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਅੰਮ੍ਰਿਤਸਰ ਨੂੰ ਵਿਕਾਸ ਪੱਖੋਂ ਆਪਣੀ ਪਛਾਣ ਫਿਰ ਤੋਂ ਦਿਵਾਉਣਾ ਚਾਹੁੰਦੇ ਹਨ। ਇਸ ਮੌਕੇ ਸਨਅਤਕਾਰਾਂ ਵੱਲੋਂ ਸਰਦਾਰ ਸੰਧੂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>