ਨਿਊਯਾਰਕ ਸਟੇਟ ਅਸੈਂਬਲੀ ਵਿੱਚ ਅਲਬਨੀ ਵਿਖੇ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ

PHOTO 4jpg.resizedਅਲਬਨੀ : ਅੱਜ ਨਿਊਯਾਰਕ ਸਟੇਟ ਦੀ ਅਸੈਂਬਲੀ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਕਰਨ ਵਿੱਚ ਖਾਸ ਤੌਰ ਤੇ ਅਸੈਂਬਲੀ-ਮੈਂਬਰ ਜੋਹਰਾਨ ਮਮਦਾਨੀ (ਡਿਸਟ੍ਰਿਕਟ 36), ਅਤੇ ਉੱਨਾਂ ਦੇ ਨਾਲ ਹੋਰ ਅਸੈਂਬਲੀ-ਮੈਂਬਰ ਗਰੇਸ ਲੀ (ਡਿਸਟ੍ਰਿਕਟ 65), ਖਲੀਲ ਐਂਡਰਸਨ (ਡਿਸਟ੍ਰਿਕਟ 31), ਸਟੀਵਨ ਰਾਗਾ (ਡਿਸਟ੍ਰਿਕਟ 30), ਜੈਫਰੀਅਨ ਔਰਬੀ (ਡਿਸਟ੍ਰਿਕਟ 35), ਜੈਸੀਕਾ ਗੌਨਜਾਲੇਜ (ਡਿਸਟ੍ਰਿਕਟ 34), ਕੈਟਲੀਨਾ ਕਰੂਜ (ਡਿਸਟ੍ਰਿਕਟ 39) ਸ਼ਾਮਲ ਸਨ। ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਵਿੱਚ ਜਿਵੇਂ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਅਤੇ ਅਪ੍ਰੈਲ ਨੂੰ “ਸਿੱਖ ਐਪਰੀਸੀਏਸ਼ਨ ਅਤੇ ਅਵੇਅਰਨੈਸ ਮੰਥ” ਵਜੋਂ ਮਨਾਇਆ ਜਾਂਦਾ ਹੈ।

PHOTO 2.resizedਉਸੇ ਤਰਾਂ ਹੀ ਨਿਊਯਾਰਕ ਸਟੇਟ ਦੀ ਅਸੈਬਲੀ ਵਿੱਚ ਵਿਸਾਖੀ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤਾ ਗਿਆ, ਜਿੱਥੇ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ 2015 ਵਿੱਚ ਹੋਏ ਸਰਬੱਤ ਖਾਲਸਾ ਦੇ ਮਤੇ, ਅਤੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਹੁਕਮਾਂ ਅਨੁਸਾਰ ਹੋਂਦ ਵਿੱਚ ਆਉਣ ਤੋਂ ਬਾਅਦ ਚੱਲ ਰਹੇ ਕੰਮਾਂ ਦੀ ਰੱਜਵੀਂ ਸ਼ਲਾਘਾ ਕੀਤੀ ਗਈ। ਜਿਸ ਤਰਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੋਵਿਡ-19 ਦੇ ਸਮੇਂ ਨਿਊਯਾਰਕ ਤੇ ਹੋਰ ਥਾਵਾਂ ਤੇ ਲੱਖਾਂ ਹੀ ਲੋਕਾਂ ਨੂੰ ਭੋਜਨ ਪਹੁੰਚਾਇਆ ਗਿਆ। ਪੰਜਾਬ ਵਿੱਚ 2019 ਵਿੱਚ ਆਏ ਹੜਾਂ ਤੋ ਬਾਅਦ ਕੀਤੀ ਮਦਦ, ਅਤੇ ਯੂਕਰੇਨ ਵਿੱਚ ਚੱਲ ਰਹੇ ਮੌਜੂਦਾ ਸੰਕਟ ਦੇ ਸਮੇ ਯੂਨਾਈਟਡ ਸਿਖਸ ਨਾਲ ਰਲ ਕੇ ਰਾਹਤ ਕਾਰਜ ਕੀਤੇ ਗਏ। ਇਸ ਤੋਂ ਇਲਾਵਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖਿਆ, ਮਨੁੱਖੀ ਅਧਿਕਾਰਾਂ ਹੋਰ ਚੱਲ ਰਹੇ ਕੰਮਾਂ ਦਾ ਵੀ ਅਸੈਬਲੀ ਦੇ ਪਰੋਕਲੇਮੇਸ਼ਨ (ਘੋਸ਼ਣਾ ਪੱਤਰ) ਵਿੱਚ ਜ਼ਿਕਰ ਕੀਤਾ ਗਿਆ।

ਅਸੈਂਬਲੀ-ਮੈਂਬਰ ਜੋਹਰਾਨ ਮਮਦਾਨੀ ਨੇ ਹੋਰ ਅਸੈਂਬਲੀ-ਮੈਂਬਰਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ ਤੋਂ ਟਰਾਂਸ ਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਵੀ ਜ਼ੋਰ ਨਾਲ ਚੁੱਕਿਆ ਜਾ ਰਿਹਾ ਹੈ, ਜਿਸ ਤਹਿਤ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਭਾਈ ਹਰਦੀਪ ਸਿੰਘ ਨਿਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਕਰਨ ਅਤੇ ਨਾਲ ਹੀ ਵਕੀਲ਼ ਗੁਰਪਤਵੰਤ ਸਿੰਘ ਪੰਨੂ ਤੇ ਹੋਰ ਵੀ ਆਗੂਆਂ ਕਤਲਾਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਪਰਦਾਫਾਸ਼ ਹੋਇਆ ਸੀ। ਉਸ ਤੋਂ ਬਾਅਦ ਇਹਨਾਂ ਅਸੈਂਬਲੀ-ਮੈਂਬਰਾਂ ਵੱਲੋਂ ਸਟੇਟ ਅਸੈਂਬਲੀ ਤੋਂ ਲੈ ਕੇ ਗਵਰਨਰ ਅਤੇ ਪ੍ਰੈਜ਼ੀਡੈਂਟ ਤੱਕ ਇਸ ਮਸਲੇ ਨੂੰ ਪੁਚਾਉਣ ਵਿੱਚ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ।

ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਨੁਮਾਇੰਦਿਆਂ ਵਿੱਚ ਕੋਆਰਡੀਨੇਟਰ ਸ.  ਹਿੰਮਤ ਸਿੰਘ, ਸੈਲਫ ਡਿਟਰਮੀਨੇਸ਼ਨ ਕਾਊਂਸਿਲ ਦੇ ਸ. ਬਲਜਿੰਦਰ ਸਿੰਘ, ਸ. ਮੱਖਣ ਸਿੰਘ ਰੌਚੈਸਟਰ, ਸ. ਸੁਖਜਿੰਦਰ ਸਿੰਘ ਬਾਜਵਾ, ਸ. ਬਲਜੀਤ ਸਿੰਘ, ਸ. ਚਰਨਜੀਤ ਸਿੰਘ ਸਮਰਾ, ਸ. ਵਰਿੰਦਰ ਸਿੰਘ ਵਿਕੀ, ਬੀਬੀ ਜਸਲੀਨ ਕੌਰ, ਸ. ਮਨਵੀਰ ਸਿੰਘ, ਸ. ਜਗਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਮੇਂ ਸਮੇਂ ਤੇ ਸਿੱਖ ਪੰਥ ਦੇ ਮਹੱਤਵਪੂਰਨ ਦਿਹਾੜਿਆਂ ਸਬੰਧੀ ਪ੍ਰੋਗਰਾਮਾਂ ਤੋਂ ਇਲਾਵਾ, ਕੌਮ ਦੀ ਅਜ਼ਾਦੀ , ਸਿੱਖ ਨਸਲਕੁਸ਼ੀ, ਮਨੁੱਖੀ ਹੱਕਾਂ ਤੇ ਹੋਰ ਦਰਪੇਸ਼ ਮਸਲਿਆਂ ਤੇ ਲਗਾਤਾਰ ਕੰਮ ਕੀਤੇ ਜਾਂਦੇ ਹਨ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਜਾਰੀ ਰਹਿਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>