ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੀ ਵਰਕਰ ਮਿਲਣੀ ਨੇ ਰੈਲੀ ਦਾ ਰੂਪ ਧਾਰਿਆ

8081f933-edf2-4eda-b5e9-3f1bb57f770e.resizedਬਲਾਚੌਰ, ( ਉਮੇਸ਼ ਜੋਸ਼ੀ)- ਲੋਕ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ  ਜ਼ਿਲ੍ਹਾ ਕਾਂਗਰਸ ਕਮੇਟੀ  ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਵਰਕਰ ਮਿਲਣੀ ਦੌਰਾਨ ਕੀਤਾ। ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਵਿਜੈ ਇੰਦਰ ਸਿੰਗਲਾ ਜੀ ਨੇ ਵਰਕਰ ਮਿਲਣੀ ਕੀਤੀ, ਇਸ ਮੌਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਆਪਣੇ ਲੋਕ ਸਭਾ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਸਮਰਥਨ ਦੇਣ ਦਾ ਵਾਇਦਾ ਕੀਤਾ। ਵਿਜੈ ਇੰਦਰ ਸਿੰਗਲਾ ਇੱਕ-ਇੱਕ ਕਾਂਗਰਸੀ ਵਰਕਰਾਂ ਨੂੰ ਗਲੇ ਲੱਗ ਮਿਲੇ ਅਤੇ ਉਨ੍ਹਾਂ ਤੋਂ ਸਾਥ ਮੰਗਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਟੇਜ ਉਤੋਂ ਆਮ ਆਦਮੀ ਪਾਰਟੀ ਵੱਲੋਂ 2 ਸਾਲ ਦੇ ਕਰਜਕਾਲ ਦੌਰਾਨ ਸਿੱਖਿਆ ਪੱਧਰ ਨੂੰ ਨੀਵਾਂ ਕਰਨਾ, ਕਾਨੂੰਨੀ ਵਿਵਸਥਾ ਵਿਗਾੜਨ, ਨਾਜਾਇਜ ਮਾਇਨਿੰਗ ਅਤੇ ਹੋਰ ਪੱਖਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਲਈ ਵੋਟ ਅਪੀਲ ਕੀਤੀ। ਉਨ੍ਹਾਂ ਵਿਜੈ ਇੰਦਰ ਸਿੰਗਲਾ ਜੀ ਬਾਰੇ ਕਿਹਾ ਕਿ ਉਹ ਇੱਕ ਸੱਚੇ-ਪੱਕੇ ਅਤੇ ਨੇਕ ਦਿਲ ਇਨਸਾਨ ਹਨ ਜੋ ਲੋਕ ਪੱਖੀ ਕੰਮਾਂ ਵਿੱਚ ਹਮੇਸ਼ਾ ਅਗਾਂਹ ਵੱਧਕੇ ਯੋਗਦਾਨ ਪਾਉਂਦੇ ਹਨ। ਉਨ੍ਹਾਂ ਵੱਲੋਂ ਸੰਗਰੂਰ ਵਿਖੇ ਇੱਕ ਮਿੰਨੀ ਪੀ.ਜੀ.ਆਈ. ਵੀ ਖੋਲੀ ਗਈ ਜਿੱਥੇ 95% ਮੁਫਤ ਇਲਾਜ ਹੁੰਦੈ। ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਜਿਨ੍ਹਾਂ ਕਦੇ ਪਾਰਟੀ ਨੂੰ ਪਿੱਠ ਨਹੀ ਦਿਖਾਈ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਬਲਾਚੌਰ ਨੇ ਲੋਕਾਂ ਨੂੰ ਵਿਕਾਸ ਦੇ ਕੰਮ ਵੇਖਦਿਆਂ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਜਿਹੜੀ ਸੰਵਿਧਾਨ ਬਚਾਉਣ ਵਿੱਚ ਸਮਰੱਥ ਹੈ ਅਤੇ ਗਰੀਬ ਤਬਕੇ ਦੇ ਨਾਲ ਖੜੀ ਹੈ। ਬਲਾਚੌਰ ਵਿਖੇ ਵਰਕਰ ਮਿਲਣੀ ਨੇ ਉਸ ਸਮੇਂ ਰੈਲੀ ਦਾ ਰੂਪ ਧਾਰ ਲਿਆ ਜਦੋਂ ਕਾਂਗਰਸੀ ਵਰਕਰਾਂ ਦਾ ਭਰਵਾਂ ਇਕੱਠ ਮਿਲਣੀ ਵਿੱਚ ਸ਼ਾਮਲ ਹੋ ਆਪਣੇ ਨੇਤਾ ਨੂੰ ਵੇਖਣ ਲਈ ਉਮੜਿਆ। ਕਾਂਗਰਸੀ ਵਰਕਰਾਂ ਨੇ ਪੱਬਾਂ ਭਾਰ ਹੋਕੇ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਨ ਦਾ ਹੱਥ ਖੜੇ ਕਰ ਕੇ ਵਿਸ਼ਵਾਸ ਦਵਾਇਆ ਅਤੇ ਲੱਗਦਾ ਹੈ ਕਿ ਕਾਂਗਰਸ ਪਾਰਟੀ ਹਲਕਾ ਬਲਾਚੌਰ ਵਿਖੇ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>