ਭਾਈ ਪੰਜਵੜ੍ਹ ਨੂੰ ਸਮਰਿਪਤ ਕਿਤਾਬ ‘‘ਕੌਰਨਾਮਾ’’ ਜਾਰੀ ਕਰਕੇ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਕੀਤੀ ਗਈ ਭੇਟ

IMG-20240506-WA0006.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਹਿਲੇ ਸ਼ਹੀਦੀ ਸਮਾਗਮ ’ਤੇ ਪੰਥਕ ਆਗੂਆਂ ਨੇ ਉਹਨਾਂ ਦੀ ਵਿਚਾਰਧਾਰਾ ਵੱਖਰੇ ਖਾਲਸਾ ਰਾਜ ਦੀ ਹੋਂਦ ਤੱਕ ਸੰਘਰਸ਼ ਜਾਰੀ ਰੱਖਣ ਨੂੰ ਦੁਹਾਰਿਆ।

ਇਸ ਮੌਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪ੍ਰੇਰਣਾ ਸਦਕਾ ਤੇ ਭਾਈ ਦਲਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ  ਖਨਿਆਣ ਜਰਮਨ ਦੀ ਅਗਵਾਈ ’ਚ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਪੁਸਤਕ ‘‘ਕੌਰਨਾਮਾ :- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ਵੀ ਜਾਰੀ ਕਰਕੇ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਭੇਟ ਕੀਤੀ।

ਇਸ ਮੌਕੇ ਹਥਿਆਰਬੰਦ ਸੰਘਰਸ਼ ਦੌਰਾਨ ਭਾਈ ਪੰਜਵੜ੍ਹ ਦੇ ਨੇੜਲੇ ਸਾਥੀ ਭਾਈ ਦਲਜੀਤ ਸਿੰਘ ਨੇ ਕਿਤਾਬ ‘‘ਕੌਰਨਾਮਾ’’ ਦੇ ਸੰਦਰਭ ਵਿਚ ਗਲ ਕਰਦਿਆ ਕਿਹਾ ਕਿ ਮੇਰੀ ਅੱਜ ਦੀ ਬੇਨਤੀ ਦਾ ਕੇਂਦਰ ਬਿੰਦੂ ਇਹ ਕਿਤਾਬ ‘‘ਕੌਰਨਾਮਾ’’ ਹੈ, ਜਿਸ ਵਿਚ ਉਹਨਾਂ ਸ਼ਹੀਦ ਬੀਬੀਆਂ ਦੀ ਸਾਖੀ ਹੈ, ਜੋ ਖਾਲਸਾ ਰਾਜ ਦੀ ਹਥਿਆਰਬੰਦ ਲੜੀ ਗਈ ਲੜਾਈ ਦੀ ਬੁਨਿਆਦ ਸਨ, ਤੇ ਜਿੰਨਾਂ ਦੀ ਅਰਦਾਸ ਸਦਕਾ ਸਾਡੀ ਜੰਗ ਨੇ ਦਿੱਲੀ ਦੇ ਜਾਲਮ ਤਖ਼ਤ ਦੀਆਂ ਜੜ੍ਹਾ ਹਿਲਾਈਆਂ, ਅਤੇ ਇਸ ਇਤਿਹਾਸ ਨੂੰ ਅੱਜ ਵੀ ਸਾਂਭ ਕੇ ਇਸ ਤੋਂ ਸੇਧ ਲੈਣ ਦੀ ਜਰੂਰਤ ਹੈ। ਉਹਨਾਂ ਕਿਹਾ ਅਜ ਵੀ ਜੋਰਾਵਰਾਂ ਅੱਗੇ ਲੜਾਈ ਨਿਮਾਣੇ ਬਣ ਕੇ ਨਹੀਂ ਕਿਰਦਾਰ ਵਾਲੇ ਬਣ ਕੇ ਲੜੀ ਜਾ ਸਕਦੀ ਹੈ।

ਇਸ ਮੌਕੇ ਸਮੁੰਦਰੋਂ ਪਾਰ ਸਿੱਖ ਸੰਗਤਾਂ ਵੱਲੋਂ ਵੱਖ ਵੱਖ ਦੇਸ਼ਾਂ ਤੋਂ ਭੇਜੇ ਗਏ ਮਤੇ ਬਾਬਾ ਹਰਦੀਪ ਸਿੰਘ ਮਹਿਰਾਜ ਵਲੋਂ ਪੜ੍ਹੇ ਗਏ, ਇਨ੍ਹਾਂ ਮਤਿਆਂ ’ਚ ਸੰਨ 1986 ਦੇ ਨਕੋਦਰ ਸਾਕੇ ਦੇ ਚਾਰ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ’ਤੇ ਅਮਲ ਕੀਤਾ ਜਾਵੇ ਤੇ ਇਸ ਸਬੰਧੀ 37 ਸਾਲਾਂ ਤੋਂ ਦੱਬ ਕੇ ਰੱਖੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਦੂਜਾ ਮਤਾ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਨੂੰ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸੁਸੋਬਿਤ ਕੀਤੀਆਂ ਜਾਣ, ਇਨ੍ਹਾਂ ਮਤਿਆਂ ਨੂੰ ਸੰਗਤ ਨੇ ਜੈਕਾਰੇ ਗੂੰਜਾ ਕੇ ਪ੍ਰਵਾਨਗੀ ਦਿੱਤੀ। ਇਹ ਮਤੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਕਰੋਪੀ ਐਥਮਸ ਗਰੀਸ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੈਸਟਰ ਯੂ.ਕੇ., ਗੁਰਦੁਆਰਾ ਸਿੱਖ ਸੈਂਟਰ ਫਰੈਂਕ ਫੋਰਟ ਜਰਮਨ, ਗੁਰਦੁਆਰਾ ਸਿੰਘ ਸਭਾ ਬੋਬਿਨੀ ਫਰਾਂਸ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਬੈਲਜੀਅਮ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਮਦਮਾ ਟਕਸਾਲ ਸੀਮਾਧਰੀ ਗਰੀਸ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਤੇ  ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਪੱਛਮ ਮਿਡਲੈਂਡਜ਼ ਵੱਲੋਂ ਭੇਜੇ ਗਏ।

ਸ਼ਹੀਦ ਭਾਈ ਪਰਮਜੀਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਪੰਜਵੜ੍ਹ ਨੇ ਮਨੁੱਖੀ ਅਧਿਕਾਰਾਂ ਦੇ ਸੰਦਰਭ ਵਿਚ ਗਲ ਕਰਦਿਆ ਦੱਸਿਆ ਕਿ ਸ਼ਹੀਦ ਭਾਈ ਪੰਜਵੜ੍ਹ ਦੀ ਮਾਤਾ, ਭਰਾ ਨੂੰ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾਂ ਖਪਾ ਦਿੱਤੀਆਂ, ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਬੇਘਰ ਕਰ ਦਿੱਤਾ ਗਿਆ ਪਰ ਕੋਈ ਕਾਰਵਾਈ ਨਾ ਹੋਈ।

ਰਾਜੀਵ ਗਾਧੀ ਦੇ ਕਾਤਲਨਾਮਾ ਹਮਲਾ ਕਰਨ ਵਾਲੇ ਭਾਈ ਕਰਮਜੀਤ ਸਿੰਘ ਸੁਨਾਮ ਨੇ ਸਿੱਖ ਕੌਮ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਜਿੰਦਗੀ ਵਿਚ ਅਮਲੀ ਰੂਪ ’ਚ ਲਾਗੂ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਰਿਵਾਰ ’ਚੋਂ ਸ਼ਹੀਦ ਉਹਨਾਂ ਦੀ ਮਾਤਾ ਮਹਿੰਦਰ ਕੌਰ, ਭਰਾ ਸ਼ਹੀਦ ਭਾਈ ਰਾਜਵਿੰਦਰ ਸਿੰਘ ਪੰਜਵੜ੍ਹ, ਖਾੜਕੂ ਸੰਘਰਸ਼ ਨੂੰ ਅੰਤਮ ਸਾਹਾਂ ਤੱਕ ਸਮਰਿਪਤ ਬੀਬੀ ਪਾਲਜੀਤ ਕੌਰ, ਜਨਰਲ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ ਤੇ ਪਿੰਡ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਵੀ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਦਲ ਖਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਬਲਦੇਵ ਸਿੰਘ ਪੰਜਵੜ੍ਹ, ਭਾਈ ਬਖਸੀਸ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਰਮਜੀਤ ਸਿੰਘ ਮਾਲੂਵਾਲ, ਭਾਈ ਦੁੱਲਾ ਸਿੰਘ, ਬਲਦੇਵ ਸਿੰਘ ਸੁਲਤਾਨਵਿੰਡ ਭਾਈ ਸੁਖਜੀਤ ਸਿੰਘ ਖੋਸਾ, ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਦਿਆ ਸਿੰਘ ਕੱਕੜ, ਬਾਬਾ ਸਵਰਨ ਸਿੰਘ ਕੋਟਧਰਮੂ, ਭਾਈ ਨਰਾਇਣ ਸਿੰਘ ਚੋੜਾ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਾ, ਅਮਰਜੀਤ ਸਿੰਘ ਦਮਦਮੀ ਟਕਸਾਲ ਆਦਿ ਨੇ ਵੀ ਹਾਜਰੀ ਭਰੀ।

ਸਟੇਜ ਸਕੱਤਰ ਦੀ ਭੂਮਿਕਾ ਭਾਈ ਰਾਮ ਸਿੰਘ ਢਿਪਾਲੀ ਤੇ ਭਾਈ ਸਤਨਾਮ ਸਿੰਘ ਖੰਡਾ ਵੱਲੋਂ ਬਾਖੂਬੀ ਨਿਭਾਈ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>