ਯੂਕੇ ਦੇ ਸਿੱਖ ਲੇਬਰ ਸਰਕਾਰ ਵਲੋ ਸਿੱਖਾਂ ਪ੍ਰਤੀ ਅਪਣਾਏ ਰਵੱਈਏ ਸੰਬੰਧੀ ਸੰਪੂਰਨ ਤਬਦੀਲੀ ਦੀ ਕਰਦੇ ਹਨ ਉਮੀਦ

IMG-20240608-WA0007.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਮੈਨੀਫੈਸਟੋ ਦਾ ਤੀਸਰਾ ਐਡੀਸ਼ਨ ਅੱਜ ਅਧਿਕਾਰਤ ਤੌਰ ‘ਤੇ ਜਾਰੀ ਕੀਤਾ ਜਾ ਰਿਹਾ ਹੈ।

ਪਿਛਲੇ ਇੱਕ ਦਹਾਕੇ ਤੋਂ ਸਿੱਖ ਨੈੱਟਵਰਕ ਆਮ ਚੋਣਾਂ ਤੋਂ ਪਹਿਲਾਂ ਸਿੱਖ ਮੈਨੀਫੈਸਟੋ ਤਿਆਰ ਕਰ ਰਿਹਾ ਹੈ।
ਬ੍ਰਿਟਿਸ਼ ਸਿੱਖਾਂ ਚਿੰਤਾਜਨਕ ਮੁੱਦਿਆਂ ਥਾਰੇ 32 ਪੰਨਿਆਂ ਦਾ ਇਹ ਦਸਤਾਵੇਜ਼ ਸਾਰੇ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਲਈ ਇੱਕ ਅਨਮੋਲ ਸੰਖੇਪ ਦਸਤਾਵੇਜ਼ ਹੈ।

10 ਧਾਰਾਵਾਂ ਵਾਲਾ ਸਿੱਖ ਮੈਨੀਫੈਸਟੋ ਸਿਆਸਤਦਾਨਾਂ ਅਤੇ ਅਗਲੀ ਯੂਕੇ ਸਰਕਾਰ ਦੇ ਮਨਾਂ ਨੂੰ ਮੁੱਖ ਤੌਰ ਤੇ ਉਨ੍ਹਾਂ ਤਰਜੀਹਾਂ ਨੂੰ ਨਿਰਧਾਰਤ ਕਰਦਾ ਹੈ ਜਿਨ੍ਹਾਂ ਤੇ  ਸਿੱਖ ਭਾਈਚਾਰਾ ਪਹਿਲਾ ਕਦਮੀ  ਨਾਲ ਕਾਰਵਾਈ ਚਾਹੁੰਦਾ ਹੈ।

ਸਿੱਖ ਮੈਨੀਫੈਸਟੋ ਬਰਤਾਨਵੀ ਸਿੱਖਾਂ ਦੇ ਬਦਲਦੇ ਰਵੱਈਏ ਨੂੰ ਦਰਸਾਉਂਦਾ ਹੈ । ਸਿੱਖ ਬਰਤਾਨੀਆ ਦੇ ਸਿਆਸਤਦਾਨਾਂ ਤੋਂ ਰੋਲ ਮਾਡਲ ਵਰਗੀਆਂ ਸਿਫਤਾਂ ਸੁਣ ਸੁਣ ਕੇ ਥੱਕ ਗਏ ਹਨ।

ਸਿੱਖ ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਮੰਗ ਕਰ ਰਹੇ ਹਨ ਕਿ ਯੂਕੇ ਸਰਕਾਰ ਘੱਟ ਗਿਣਤੀ ਅਤੇ ਰੋਲ ਮਾਡਲ ਭਾਈਚਾਰੇ ਵਜੋਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸੱਜੇ ਪੱਖੀ ਭਾਰਤ ਸਰਕਾਰ ਨਾਲ ਸਬੰਧਾਂ ਅਤੇ ਵਪਾਰਕ ਸਮਝੌਤੇ ਤੋਂ ਪਹਿਲਾਂ ਰੱਖੇ।

ਸਿੱਖ ਮੈਨੀਫੈਸਟੋ ਵਿੱਚ ਕਈ ਦਿਲਚਸਪ ਖੁਲਾਸੇ ਹਨ।

ਜਿਸ ਵਿੱਚ ਹੇਠ ਲਿਖੇ ਮੁੱਦੇ ਸ਼ਾਮਲ ਹਨ

ਇੱਕ ਵੱਡੀ ਉਮੀਦ ਹੈ ਕਿ 4 ਜੁਲਾਈ ਨੂੰ ਚੁਣੀ ਗਈ ਲੇਬਰ ਸਰਕਾਰ ਸਿੱਖ ਮੈਨੀਫੈਸਟੋ ਵਿੱਚ ਕਈ ਮੁੱਖ ਮੁੱਦਿਆਂ ਨੂੰ ਪੇਸ਼ ਕਰੇਗੀ। ਆਉਣ ਵਾਲੀ  ਲੇਬਰ ਸਰਕਾਰ ਵਿੱਚ ਸਿੱਖ ਸੰਸਦ ਮੈਂਬਰਾਂ ਦੀ ਗਿਣਤੀ 2 ਤੋਂ 14 ਤੱਕ ਹੋ ਸਕਦੀ ਹੈ ਅਤੇ ਇਸ ਵਿੱਚ ਦਸਤਾਰ ਧਾਰੀ ਸਿੱਖ ਸਾਂਸਦ ਵੀ ਗਿਣਤੀ ਵਿੱਚ ਜਿਆਦਾ ਹੋ ਸੱਕਦੇ ਹਨ।

ਸਿੱਖਾਂ ਦੀਆਂ  ਨਵੀਆਂ ਮੰਗਾਂ ਬ੍ਰਿਟੇਨ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਹੀ ਭਾਰਤ ਸਰਕਾਰ ਦੁਆਰਾ ਅੰਤਰ-ਰਾਸ਼ਟਰੀ ਦਮਨ ਅਤੇ ਰਾਜਨੀਤਿਕ ਦਖਲਅੰਦਾਜ਼ੀ ਦਾ ਸਾਹਮਣਾ ਕਰਨਾ  ਅਤੇ  ਹਿੰਦੂ ਕੱਟੜਵਾਦ (ਹਿੰਦੂਤਵ) ਦੇ ਵਿਸ਼ਵਵਿਆਪੀ ਖਤਰੇ ਨੂੰ ਤੁਰੰਤ ਹੱਲ ਕਰਨਾ ਸ਼ਾਮਲ ਹੈ।

ਸਿੱਖ ਮੈਨੀਫੈਸਟੋ ਦਰਸਾਉਂਦਾ ਹੈ ਕਿ ਸਿੱਖ ਵੋਟ ਲਗਭਗ 10 ਲੱਖ ਹੈ ਅਤੇ ਅਧਿਕਾਰਤ ਅੰਕੜਿਆਂ ਦੁਆਰਾ ਸੁਝਾਏ ਗਏ ਨਾਲੋਂ ਬਹੁਤ ਜ਼ਿਆਦਾ ਹੈ ਕਿਉਂ ਕਿ ਸਰਕਾਰੀ ਅੰਕੜੇ ਗਲਤ ਅਤੇ ਪੁਰਾਣੇ ਹਨ।

ਰਾਜਨੀਤਿਕ ਪਾਰਟੀਆਂ ਵੋਟਰਾਂ ਦੀ ਗਿਣਤੀ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਲੀਡਰਸ਼ਿਪ ਦੀ ਗੁਣਵੱਤਾ ਅਤੇ ਬ੍ਰਿਟਿਸ਼ ਰਾਜਨੀਤੀ ਦੀ ਸਥਿਤੀ ਬਾਰੇ ਵੋਟਰਾਂ ਵਿੱਚ ਵੱਡੇ ਭਰਮ ਭੁਲੇਖੇ ਅਤੇ ਉਦਾਸੀਨਤਾ ਹੈ ।

ਸਿੱਖ ਮੈਨੀਫੈਸਟੋ ਸਪੱਸ਼ਟ ਕਰਦਾ ਹੈ ਕਿ ਸਿੱਖ ਵੋਟਰਾਂ ਦੀ ਗਿਣਤੀ ਸਾਰੇ ਭਾਈਚਾਰਿਆਂ ਵਿੱਚੋਂ ਸਭ ਤੋਂ ਵੱਧ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਦਸਤਾਵੇਜ਼ ਆਪਣੇ ਆਪ ਵਿੱਚ ਸਿਆਸੀ ਰੁਝੇਵਿਆਂ ਅਤੇ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਪ੍ਰੇਰਿਤ ਕਰਦਾ ਹੈ।

ਲੇਬਰ ਇਜ਼ਰਾਈਲ-ਗਾਜ਼ਾ ਮੁੱਦੇ ਨੂੰ ਨਜਿੱਠਣ ਲਈ ਵਿਰੋਧ ਕਰ ਰਹੇ ਰਵਾਇਤੀ ਵੋਟਰਾਂ ਨੂੰ ਗੁਆਉਣ ਬਾਰੇ ਚਿੰਤਤ ਹੈ, ਜਿਸ ਕਾਰਨ ਸਿੱਖ ਮੈਨੀਫੈਸਟੋ ਵਿੱਚ ਸੂਚੀਬੱਧ 80 ਤੋਂ ਵੱਧ ਹਲਕਿਆਂ ਵਿੱਚ ਸਿੱਖ ਵੋਟ ਸੁਰੱਖਿਅਤ ਕਰਨ ਦੀ ਜ਼ਰੂਰਤ ਬਣ ਗਈ ਹੈ।
ਸਿੱਖ ਮੈਨੀਫੈਸਟੋ ਕੰਜ਼ਰਵੇਟਿਵ ਸਰਕਾਰ ਦੇ ਰਵੱਈਏ ਅਤੇ ਕਾਰਵਾਈਆਂ ਦੀ ਨਿੰਦਾ ਕਰਦਾ ਹੈ ਜਿਸ ਨੇ ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਨੂੰ ਭੈ ਭੀਤ ਅਤੇ ਨਿਰਾਸ਼ ਕੀਤਾ ਹੈ ਕਿੳਂਕਿ ਬ੍ਰਿਟਿਸ਼ ਸਿੱਖਾਂ ਲਈ ਸਿੱਧੇ ਚਿੰਤਾ ਵਾਲੇ ਕਈ ਮੁੱਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਕੱਲ੍ਹ (ਆਮ ਚੋਣਾਂ ਵਾਲੇ ਦਿਨ ਤੋਂ ਚਾਰ ਹਫ਼ਤੇ ਪਹਿਲਾਂ) ਸਿੱਖ ਮੈਨੀਫੈਸਟੋ ਦੀ ਇੱਕ  ਕਾਪੀ ਅਗਾਊਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਉਮੀਦਵਾਰਾਂ ਨਾਲ ਸਾਂਝੀ ਕਰਨ ਲਈ ਭੇਜੀ ਸੀ ਅਤੇ ਅਗਲੇ ਦੋ ਹਫ਼ਤਿਆਂ ਵਿੱਚ ਲਿਖਤੀ ਜਵਾਬ ਦੇਣ ਦੀ ਬੇਨਤੀ ਕੀਤੀ ਸੀ।

ਸਿੱਖ ਫੈਡਰੇਸ਼ਨ (ਯੂ.ਕੇ.) ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕਿਹਾ:

“ਸਿੱਖ ਇੱਕ ਸਿਆਸੀ ਚੌਰਾਹੇ ‘ਤੇ ਹਨ ਅਤੇ ਬਹੁਤ ਸਾਰੇ ਅਜਿਹੇ ਸਿਆਸਤਦਾਨਾਂ ਤੋਂ ਭਰੋਸਾ ਗੁਆ ਚੁੱਕੇ ਹਨ ਜੋ ਅਕਸਰ ਵਾਅਦੇ ਕਰਦੇ ਅਤੇ ਤੋੜਦੇ ਹਨ।”

“ਅਸੀਂ ਸਿਆਸਤਦਾਨਾਂ ਤੋਂ ਥੱਕ ਗਏ ਹਾਂ ਜੋ  ਸਾਨੂੰ ਇੱਕ ਰੋਲ ਮਾਡਲ ਕਮਿਊਨਿਟੀ ਵਜੋਂ ਬਿਆਨ ਕਰਦੇ ਅਤੇ ਸਾਡੇ ਗੁਣ ਗਾਉਂਦੇ ਹਨ। ਪਰ ਅਸੀਂ ਸਿੱਖ ਮੈਨੀਫੈਸਟੋ ਵਿਚ ਮੁੱਦਿਆਂ ‘ਤੇ ਕਾਰਵਾਈਆਂ ਅਤੇ ਪ੍ਰਗਤੀ ਦੇਖਣਾ ਚਾਹੁੰਦੇ ਹਾਂ।

“ਅਸੀਂ ਪਿਛਲੇ 12-18 ਮਹੀਨਿਆਂ ਤੋਂ ਇਸ ਧਾਰਨਾ ‘ਤੇ ਕੰਮ ਕਰ ਰਹੇ ਹਾਂ ਕਿ 14 ਸਾਲਾਂ ਬਾਅਦ ਲੇਬਰ ਦੀ ਸਰਕਾਰ ਹੋਵੇਗੀ।”

“ਕੀਰਸਟਾਰਮਰ ਦੇ ਭਰੋਸੇ ਅਤੇ ਸ਼ੈਡੋ ਕੈਬਨਿਟ ਦੇ ਕਈ ਸੀਨੀਅਰ ਮੈਂਬਰਾਂ ਨਾਲ ਮੀਟਿੰਗਾਂ ਤੋਂ ਬਾਅਦ ਅਸੀਂ ਆਸ਼ਾਵਾਦੀ ਹਾਂ ਕਿ ਘੱਟੋ-ਘੱਟ 14 ਸਿੱਖ ਸੰਸਦ ਮੈਂਬਰਾਂ ਵਾਲੀ ਲੇਬਰ ਸਰਕਾਰ ਮੁੱਖ ਮੁੱਦਿਆਂ ਨੂੰ ਹੱਲ ਕਰੇਗੀ।”

“ਇਨ੍ਹਾਂ ਵਿੱਚ 1984 ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਯੂਕੇ ਸਰਕਾਰ ਦੀਆਂ ਕਾਰਵਾਈਆਂ ਦੀ ਇੱਕ ਸੁਤੰਤਰ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ, ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਤੁਰੰਤ ਰਿਹਾਈ, ਸਿੱਖ ਵਿਰੋਧੀ ਨਫ਼ਰਤ ਨੂੰ ਯਹੂਦੀ ਵਿਰੋਧੀ ਅਤੇ ਇਸਲਾਮੋਫੋਬੀਆ ਦੇ ਬਰਾਬਰ ਸੰਬੋਧਿਤ ਕਰਨਾ ਸ਼ਾਮਲ ਹੈ।  ਸਿੱਖਾਂ ਨਾਲ ਉਨ੍ਹਾਂ ਦੀ ਪ੍ਰਤੱਖ ਪਛਾਣ ਕਾਰਨ ਵਿਤਕਰੇ ਨੂੰ ਰੋਕਣ ਲਈ ਕਾਰਵਾਈਆਂ ਆਦਿਕ ਸ਼ਾਮਲ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>