ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਰਾਹੀਂ ਕਿਹਾ ਕਿ ਪਤਾ ਲੱਗਾ ਹੈ ਕਿ ਭਾਰਤ ਸਰਕਾਰ ਛੇਤੀ ਹੀ 11 ਸਟੇਟਾਂ ਦੇ ਨਵੇਂ ਗਵਰਨਰ ਨਿਯੁਕਤ ਕਰਨ ਜਾ ਰਹੀ ਹੈ ।
ਆਏ ਦਿਨ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ, ਆਮ ਸਿੱਖਾਂ ਦੀ ਭਾਜਪਾ ਤੋਂ ਵੱਧਦੀ ਦੂਰੀ ਤੇ ਦੇਸ਼ ਵਿਦੇਸ਼ਾਂ ਵਿਚ ਹੋ ਰਹੇ ਖਾਲਸਾ ਰਾਜ ਦੇ ਪ੍ਰਚਾਰ ਆਦਿ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨਿਯੁਕਤ ਹੋਣ ਵਾਲੇ ਇਨ੍ਹਾਂ 11 ਗਵਰਨਰਾਂ ਵਿਚੋਂ ਕੁਝ ਸਿੱਖਾਂ ਨੂੰ ਵੀ ਨਿਯੁਕਤੀਆਂ ਦੇਵੇ।
ਇਸ ਮਕਸਦ ਲਈ ਸਿੱਖਾਂ ਵਿਚ ਅਨੇਕਾਂ ਕਾਬਲ ਸ਼ਖ਼ਸੀਅਤਾਂ ਮੌਜੂਦ ਹਨ, ਅਨੇਕਾਂ ਭਾਜਪਾਈ ਸਿੱਖ ਆਗੂ ਹਨ ਤੇ ਹੁਣ ਤਾਂ ਕਈ ਮੌਜੂਦਾ ਤੇ ਸਾਬਕਾ ਸਿੱਖ ਸਿਵਲ ਸਰਵਿਸਿਜ਼ ਅਧਿਕਾਰੀਆਂ ਤੋਂ ਇਲਾਵਾ ਦੂਜੀਆਂ ਰਾਜਸੀ ਪਾਰਟੀਆਂ ਦੇ ਆਗੂ ਵੀ ਦਲ ਬਦਲੀ ਕਰ ਕੇ ਭਾਜਪਾ ਦੀ ਝੋਲੀ ਆ ਪਏ ਹਨ। ਇਸ ਲਈ ਨਵੇਂ ਨਿਯੁਕਤ ਹੋਣ ਵਾਲੇ 11 ਗਵਰਨਰਾਂ ਲਈ ਸਿੱਖ ਉਮੀਦਵਾਰਾਂ ਦੀ ਘਾਟ ਮਹਿਸੂਸ ਨਹੀਂ ਹੋਵੇਗੀ।