ਪਟਿਆਲਾ : ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਦੀ ਅੱਜ ਪਟਿਆਲਾ ਮੀਡੀਆ ਕਲੱਬ ਵਿੱਚ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਲੋਕ ਸੰਪਰਕ ਪੰਜਾਬ ਦੇ ਮਰਹੂਮ ਡਿਪਟੀ ਡਾਇਰੈਕਟਰ ਸੁਰਿੰਦਰ ਮੋਹਨ ਸਿੰਘ ਦੇ ਨੌਜਵਾਨ ਸਪੁੱਤਰ ਕੁਸ਼ਲ ਮੋਹਨ ਸਿੰਘ ਰਾਣਾ ਦੇ ਅਚਾਨਕ ਸਵਰਗਵਾਸ ਹੋਣ ‘ਤੇ ਅਫ਼ਸੋਸ ਪ੍ਰਗਟ ਕੀਤਾ ਗਿਆ। ਉਹ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਉਨ੍ਹਾਂ ਦਾ ਅੱਜ ਕੈਲਗਰੀ ਵਿਖੇ ਸਸਕਾਰ ਕੀਤਾ ਜਾਵੇਗਾ। ਕੁਸ਼ਲ ਮੋਹਨ ਸਿੰਘ ਰਾਣਾ 44 ਵਰਿ੍ਹਆਂ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਲੜਕਾ, ਲੜਕੀ, ਮਾਤਾ ਸੁਰਿੰਦਰ ਕੌਰ ਅਤੇ ਵੱਡਾ ਭਰਾ ਜਸਮੋਹਨ ਸਿੰਘ ਛੱਡ ਗਏ ਹਨ। ਇਸ ਮੌਕੇ ‘ਤੇ ਕੁਸ਼ਲ ਮੋਹਨ ਸਿੰਘ ਰਾਣਾ, ਸਾਬਕਾ ਏ.ਪੀ.ਆਰ.ਓ ਦਰਸ਼ਨ ਸਿੰਘ ਵਿਰਕ ਅਤੇ ਨਿਰੰਜਣ ਸਿੰਘ ਗਰੇਵਾਲ ਦੀ ਬੇਵਕਤੀ ਮੌਤ ‘ਤੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੌਕੇ ‘ਤੇ ਸੁਰਜੀਤ ਸਿੰਘ ਸੈਣੀ ਪ੍ਰਧਾਨ, ਉਜਾਗਰ ਸਿੰਘ, ਸੁਰਜੀਤ ਸਿੰਘ ਦੁੱਖੀ, ਜੈ ਕ੍ਰਿਸ਼ਨ ਕਸ਼ਯਪ, ਪਰਮਜੀਤ ਕੌਰ ਸੋਢੀ, ਅਸ਼ੋਕ ਕੁਮਾਰ ਸ਼ਰਮਾ, ਸ਼ਾਮ ਸੁੰਦਰ , ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਪਰਮਜੀਤ ਸਿੰਘ ਸੇਠੀ, ਬਿਮਲ ਕੁਮਾਰ ਚਕੋਤਰਾ, ਜੀ ਪੀ ਸਿੰਘ, ਜੀ ਆਰ ਕੁਮਰਾ, ਪਾਲ ਸਿੰਘ ਅਤੇ ਰਾਜ ਕੁਮਾਰ, ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਮਰਹੂਮ ਡਿਪਟੀ ਡਾਇਰੈਕਟਰ ਸੁਰਿੰਦਰ ਮੋਹਨ ਸਿੰਘ ਦਾ ਸਪੁੱਤਰ ਸਵਰਗਵਾਸ
This entry was posted in ਅੰਤਰਰਾਸ਼ਟਰੀ.