ਪੰਜਾਬੀ ਸੱਥ ਵਲੋਂ 25 ਸਾਹਿਤਿਕ ਸ਼ਖ਼ਸੀਅਤਾਂ ਦੇ ਸਨਮਾਨ ਦਾ ਐਲਾਨ

ਜਸਵਿੰਦਰ ਸਿੰਘ ਰੁਪਾਲ)

ਜਸਵਿੰਦਰ ਸਿੰਘ ਰੁਪਾਲ)

ਇਕਜੁੱਟ ਪੰਜਾਬ ਦੀ ਵਿਰਾਸਤ ਤੇ ਸਭਿਆਚਾਰ ਦੀ ਸੇਵਾ ਵਿਚ ਸੰਜੀਦਗੀ ਨਾਲ ਜੁਟੀ ਸੰਸਥਾ ‘ਪੰਜਾਬੀ ਸੱਥ’ ਵੱਲੋਂ ਡਾ. ਨਿਰਮਲ ਸਿੰਘ ਜੀ ਦੀ ਰਹਿਨੁਮਾਈ ਹੇਠ ਖਾਲਸਾ ਸਕੂਲ ਲਾਂਬੜਾ ਵਿਖੇ ਇਕ ਮੀਟਿੰਗ ਕਰਵਾਈ ਗਈ। ਜਿਸ ਵਿਚ ਸ. ਬਲਦੇਵ ਸਿੰਘ ਜੀ ਦੀ ਪ੍ਰਧਾਨਗੀ ਵਿਚ ਸਰਬਸੰਮਤੀ ਨਾਲ ਪੰਜਾਬੀ ਸੱਥ ਲਾਂਬੜਾ ਦੀ ਸਾਲਾਨਾ ਵਰ੍ਹੇਵਾਰ ਪਰਿ੍ਹਆ ਦੇ ਸਮਾਗਮ ਦਾ ਸਮਾਂ 14 ਦਸੰਬਰ ਦਿਨ ਸ਼ਨੀਵਾਰ 2024 ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਜਲੰਧਰ) ਵਿਖੇ ਮਿੱਥਿਆ ਗਿਆ ਹੈ। ਪੰਜਾਬੀ ਸੱਥ ਦੀ 25ਵੀਂ ਵਰ੍ਹੇਵਾਰ ਪਰਿ੍ਹਆ ਵਿਚ ਹੇਠ ਲਿਖੀਆਂ 25 ਆਦਰਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।

ਹਸਤੀਆਂ ਦੇ ਨਾਂ                                               ਪੁਰਸਕਾਰਾਂ ਦੇ ਨਾਂ

1. ਡਾ. ਰਤਨ ਸਿੰਘ ਜੱਗੀ                                   ਭਾਈ ਵੀਰ ਸਿੰਘ
2. ਡਾ. ਜੰਗ ਬਹਾਦਰ ਗੋਇਲ                              ਸ. ਨਾਨਕ ਸਿੰਘ ਨਾਵਲਕਾਰ
3. ਸ੍ਰੀ ਦਰਸ਼ਨ ਲਾਲ ਕੰਬੋਜ ਉਰਫ ਬਿੱਟੂ ਲਹਿਰੀ        ਪ੍ਰਿ. ਤਰਲੋਚਨ ਸਿੰਘ ਭਾਟੀਆ
4. ਡਾ. ਪੰਡਿਤ ਰਾਓ ਧਰੇਨਵਰ                             ਭਾਈ ਨੰਦ ਲਾਲ ਗੋਇਆ
5. ਸ. ਗੁਰਮੀਤ ਸਿੰਘ ਪਲਾਹੀ                           ਸ. ਗੁਰਬਖਸ਼ ਸਿੰਘ ਪ੍ਰੀਤਲੜੀ
6. ਜਨਾਬ ਨੂਰ ਮੁਹੰਮਦ ਨੂਰ                              ਜਨਾਬ ਅੱਲਾ ਯਾਰ ਖਾਂ ਜੋਗੀ
7. ਡਾ. ਬੀਬੀ ਇਕਬਾਲ ਕੌਰ ਸੌਂਦ                       ਬੀਬੀ ਅਫ਼ਜ਼ਲ ਤੌਸੀਫ਼
8. ਡਾ. ਗੁਰਚਰਨ ਸਿੰਘ ਨੂਰਪੁਰ                         ਸਾਧੂ ਦਇਆ ਸਿੰਘ ਆਰਫ਼
9. ਕਮਾਂਡੋਰ ਸ. ਗੁਰਨਾਮ ਸਿੰਘ                         ਐਸ. ਐਸ. ਚਰਨ ਸਿੰਘ ਸ਼ਹੀਦ
10. ਬੀਬੀ ਨਸੀਬ ਕੌਰ ਉਦਾਸੀ                         ਬੀਬੀ ਦੀਪ ਕੌਰ ਤਲਵਣ
11. ਸ. ਹਰਭਜਨ ਸਿੰਘ ਬਾਜਵਾ                        ਸ. ਸੋਭਾ ਸਿੰਘ-ਚਿਤਰਕਾਰ
12. ਸ੍ਰੀ ਕਿਰਪਾਲ ਕਜ਼ਾਕ                               ਡਾ. ਕੁਲਵੰਤ ਸਿੰਘ ਵਿਰਕ
13. ਡਾ. ਰਾਜ ਕੁਮਾਰ ਸ਼ਰਮਾ                           ਡਾ. ਸਰੂਪ ਸਿੰਘ ਅਲੱਗ
14. ਸ੍ਰੀ ਆਸ਼ੀ ਈਸਪੁਰੀ                                ਸ੍ਰੀ ਨੰਦ ਲਾਲ ਨੂਰਪੁਰੀ
15. ਡਾ. ਬੀਬੀ ਸੁਰਿੰਦਰ ਕੌਰ ਨੀਰ                    ਬੀਬੀ ਅਜੀਤ ਕੌਰ
16. ਢਾਡੀ ਸ. ਮੇਜਰ ਸਿੰਘ ਖਾਲਸਾ                  ਗਿਆਨੀ ਸੋਹਣ ਸਿੰਘ ਸੀਤਲ
17. ਸ੍ਰੀ ਤਰਸੇਮ ਚੰਦ ਭੋਲਾ ਕਲਹਿਰੀ                ਡਾ. ਮਹਿੰਦਰ ਸਿੰਘ ਰੰਧਾਵਾ
18. ਕਵੀਸ਼ਰ ਹਰਦੇਵ ਸਿੰਘ ਲਾਲ ਬਾਈ             ਜਨਾਬ ਬਾਬੂ ਰਜਬ ਅਲੀ
19. ਡਾ. ਰਾਮ ਮੂਰਤੀ                                   ਲਾਲਾ ਧਨੀ ਰਾਮ ਚਾਤ੍ਰਿਕ
20. ਸ. ਸਵਰਨ ਸਿੰਘ ਟਹਿਣਾ                         ਸ. ਗੁਰਨਾਮ ਸਿੰਘ ਤੀਰ
21. ਡਾ. ਬੀਬੀ ਨਬੀਲਾ ਰਹਿਮਾਨ                      ਬੀਬੀ ਦਲੀਪ ਕੌਰ ਟਿਵਾਣਾ
22. ਸ੍ਰੀ ਨਿੰਦਰ ਘੁਗਿਆਣਵੀ                           ਸ੍ਰੀ ਦਵਿੰਦਰ ਸਤਿਆਰਥੀ
23. ਬੀਬੀ ਵੀਰਪਾਲ ਕੌਰ/ ਬੀਬੀ ਪਵਨਦੀਪ ਕੌਰ    ਬੀਬੀ ਸੁਰਿੰਦਰ ਕੌਰ / ਬੀਬੀ ਪ੍ਰਕਾਸ਼ ਕੌਰ
24. ਜਨਾਬ ਨਾਸਿਰ ਢਿੱਲੋਂ                                ਜਨਾਬ ਅਫਜ਼ਲ ਅਹਿਸਨ ਰੰਧਾਵਾ
25. ਸ. ਗੁਰਪ੍ਰੀਤ ਸਿੰਘ ਮਿੰਟੂ                            ਭਗਤ ਪੂਰਨ ਸਿੰਘ

ਇਹ ਸਾਰੀਆਂ ਸਖਸ਼ੀਅਤਾਂ ਚੜ੍ਹਦੇ ਲਹਿੰਦੇ ਪੰਜਾਬ ਅਤੇ ਕੁੱਲ ਆਲਮ ਵਿਚ ਵਸਦੇ ਰਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਹਨ। ਇਹਨਾਂ ਸ਼ਖਸ਼ੀਅਤਾਂ ਦਾ ਸਾਡੀ ਮਾਂ ਬੋਲੀ ਵਿਰਾਸਤ ਤੇ ਸਭਿਆਚਾਰ ਦੇ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਹੈ। ਸਮਾਗਮ ਦੌਰਾਨ ਦਿੱਤੇ ਜਾਣ ਵਾਲੇ ਸਨਮਾਨ ਵਿਚ ਹਰ ਇਕ ਹਸਤੀ ਨੂੰ 25000/- ਰੁਪਏ ਸਨਮਾਨ ਚਿੰਨ, ਦਸਤਾਰ/ ਫੁਲਕਾਰੀ, ਪੰਜਾਬੀ ਸੱਥਾਂ ਵਲੋਂ ਛਪੀਆਂ ਕਿਤਾਬਾਂ ਦੇ ਨਾਲ 25 ਸਨਮਾਨਿਤ ਹਸਤੀਆਂ ਬਾਰੇ ਜਾਣਕਾਰੀ ਵਾਲੇ ਕਿਤਾਬਚੇ ਦੀ ਮੁੱਖ ਦਿਖਾਈ ਕਰਕੇ ਭੇਟ ਕੀਤਾ ਜਾਏਗਾ। ਸਮਾਗਮ ਦੀ ਪ੍ਰਧਾਨਗੀ ਸ. ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਪੰਜਾਬ ਵੱਲੋਂ ਕੀਤੀ ਜਾਵੇਗੀ। ਸਟੇਜ ਦਾ ਸੰਚਾਲਨ ਪ੍ਰਿ. ਕੁਲਵਿੰਦਰ ਸਿੰਘ ਸਰਾਏ ਜੀ ਕਰਨਗੇ। ਡਾ. ਨਿਰਮਲ ਸਿੰਘ ਜੀ ਹੁਰਾਂ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਕੁੱਲ ਆਲਮ ਦੀਆਂ ਦੂਰ-ਦਰਾਡੇ ਤੇ ਦੇਸਾਂ-ਪ੍ਰਦੇਸਾ ਦੀਆਂ ਪੰਜਾਬੀ ਸੱਥਾਂ ਦੇ ਕਾਰਕੁੰਨਾ ਨੂੰ ਆਪਣੇ ਸੰਗੀ ਬੇਲੀਆਂ ਨਾਲ ਸਮੇਂ ਸਿਰ ਪਹੁੰਚ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ।

ਇਸ ਸਮਾਗਮ ਲਈ ਵਿਸੇਸ਼ ਤੌਰ ਤੇ ਪਹੁੰਚੇ ਯੂਰਪੀ ਪੰਜਾਬੀ ਸੱਥਾਂ ਦੇ ਨਿਗਰਾਨ ਸ. ਮੋਤਾ ਸਿੰਘ ਸਰਾਏ ਵਾਲਸਾਲ ਬਰਤਾਨੀਆਂ (ਇੰਗਲੈਡ) ਵਾਲਿਆਂ ਨੇ ਸਮਾਗਮ ਦੀ ਰੂਪ ਰੇਖਾ ਤੇ ਵਿਚਾਰ ਵਟਾਂਦਰਾ ਕੀਤਾ ਤੇ ਹਰ ਕਿਸਮ ਦੇ ਸਹਿਯੋਗ ਲਈ ਪੇਸ਼ਕਸ਼ ਕੀਤੀ। ਇਸ ਮੌਕੇ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫਸਰ ਸ. ਕੁਲਵਿੰਦਰ ਸਿੰਘ ਸਰਾਏ ਸੰਚਾਲਕ ਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਨਾਲ ਸ. ਅੰਮ੍ਰਿਤਪਾਲ ਸਿੰਘ ਸਰਾਏ ਭੰਗਾਲਾ ਤੋਂ ਇਲਾਵਾ ਸ. ਹਿੰਦਪਾਲ ਸਿੰਘ ਅਠਵਾਲ (ਚਿੱਟੀ), ਸ. ਸੁਖਦੇਵ ਸਿੰਘ ਅਟਵਾਲ ਸੇਵਾ ਮੁਕਤ ਬੈਂਕ ਮੈਨੇਜਰ, ਸ. ਕੁਲਵੰਤ ਸਿੰਘ ਅਠਵਾਲ ਪ੍ਰਤਾਪਪੁਰਾ, ਸ. ਗੁਰਪ੍ਰਸ਼ੋਤਮ ਸਿੰਘ ਬਾਜੜਾ, ਸ. ਬਲਜੀਤ ਸਿੰਘ ਚਿੱਟੀ-ਪ੍ਰਿੰਸੀਪਲ ਖਾਲਸਾ ਸਕੂਲ (ਲਾਂਬੜਾ), ਸ. ਸੁਰਿੰਦਰ ਸਿੰਘ ਵਾਈਸ ਪ੍ਰਿੰਸੀਪਲ ਖਾਲਸਾ ਸਕੂਲ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਮਾਲਤੀ ਦੇਵੀ ਤੇ ਬੀਬੀ ਬਲਜਿੰਦਰ ਰਾਣੀ ਸ਼ਾਮਲ ਸਨ।

(ਨੋਟ- ਵਰ੍ਹੇਵਾਰ ਪਰਿ੍ਹਆ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ)

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ -  ਬਲਜਿੰਦਰ ਰਾਣੀ , ਪੰਜਾਬੀ ਸੱਥ ਲਾਂਬੜਾ, ਮੋਬਾਈਲ -98766-83717

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>