ਵਾਸ਼ਿੰਗਟਨ – ਅਮਰੀਕਾ ਵਿੱਚ ਇੱਕ ਹੋਰ ਜਹਾਜ਼ ਹਾਦਸੇ ਦਾ ਸਿ਼ਕਾਰ ਹੋਇਆ ਹੈ। ਫਿਲਾਡਲਫ਼ੀਆ ਵਿੱਚ ਹੋਏ ਹਾਦਸੇ ਵਿੱਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਹਾਲ ਹੀ ਵਿੱਚ ਅਮਰੀਕਾ ਦੀ ਸਟੇਟ ਪੈਂਸਿਲਵੇਨੀਆਂ ਵਿੱਚ ਵੀ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ। ਉਸ ਦੁਰਘਟਨਾ ਵਿੱਚ 67 ਲੋਕਾਂ ਦੀ ਮੌਤ ਹੋ ਗਈ ਸੀ। ਫਿਲਾਡਲਫ਼ੀਆ ਵਿੱਚ ਜੋ ਜਹਾਜ਼ ਹਾਦਸੇ ਦਾ ਸਿ਼ਕਾਰ ਹੋਇਆ ਹੈ, ਉਸ ਛੋਟੇ ਜਹਾਜ਼ ਵਿੱਚ 2 ਲੋਕ ਸਵਾਰ ਸਨ।
ਇਹ ਜਹਾਜ਼ ਇੱਕ ਸ਼ਾਪਿੰਗ ਮਾਲ ਦੇ ਕੋਲ ਕਰੈਸ਼ ਹੋਇਆ ਅਤੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਘਰਾਂ ਅਤੇ ਇਮਾਰਤਾਂ ਦੇ ਉਪਰ ਡਿੱਗ ਗਿਆ। ਇਸ ਦੁਰਘਟਨਾ ਵਿੱਚ ਵੀ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਦਸੇ ਤੋਂ ਬਾਅਦ ਜਹਾਜ਼ ਇੱਕ ਅੱਗ ਦਾ ਗੋਲਾ ਵਿਖਾਈ ਦੇ ਰਿਹਾ ਸੀ। ਕਾਰਾਂ ਅਤੇ ਘਰ ਸੜ ਰਹੇ ਸਨ। ਉਡਾਣ ਭਰਨ ਦੇ 30 ਸਕਿੰਟ ਦੇ ਬਾਅਦ ਹੀ ਹਾਦਸਾ ਵਾਪਰ ਗਿਆ। ਇਸ ਨੇ ਫਿਲਾਡਲਫ਼ੀਆ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਮਿਸੌਰੀ ਦੇ ਲਈ ਰਵਾਨਾ ਹੋਇਆ ਸੀ। ਐਫ਼ਏਏ ਦਾ ਕਹਿਣਾ ਹੈ ਕਿ ਉਹ ਰਾਸ਼ਟਰੀ ਪਰਵਹਿਣ ਸੁਰੱਖਿਆ ਬੋਰਡ ਦੇ ਨਾਲ ਮਿਲ ਕੇ ਇਸ ਦੁਰਗਟਨਾ ਦੀ ਜਾਂਚ ਕਰੇਗਾ।