ਵਾਸ਼ਿੰਗਟਨ – ਅਮਰੀਕੀ ਪ੍ਰਸ਼ਾਸਨ ਵੱਲੋਂ ਮੈਕਸੀਕੋ ਤੇ ਨਰਮ ਰਵਈਆ ਵਰਤਦੇ ਹੋਏ ਇੱਕ ਮਹੀਨੇ ਦੇ ਲਈ ਟੈਰਿਫ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਇਹ ਫੈਂਸਲਾ ਮੈਕਸੀਕੋ ਦੁਆਰਾ ਉਤਰੀ ਸਰਹਦ ਨੂੰ ਮਜ਼ਬੂਤ ਕਰਨ ਅਤੇ ਗੈਰਕਾਨੂੰਨੀ ਡਰਗਸ ਦੀ ਸਮਗਲਿੰਗ ਰੋਕਣ ਦੇ ਲਈ 10 ਹਜ਼ਾਰ ਗਾਰਡਾਂ ਨੂੰ ਤੈਨਾਤ ਕਰਨ ਦਾ ਭਰੋਸਾ ਦਿੱਤੇ ਜਾਣ ਦੇ ਬਾਅਦ ਲਿਆ ਹੈ।
ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਨੇਡਾ, ਚੀਨ ਅਤੇ ਮੈਕਸੀਕੋ ਤੇ 25 ਫੀਸਦੀ ਟੈਰਿਫ਼ ਲਗਾਉਣ ਸਬੰਧੀ ਬਿਆਨ ਦਿੱਤਾ ਸੀ। ਉਨ੍ਹਾਂ ਇਸ ਬਾਰੇ ਕਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਨਾਲ ਵੀ ਗੱਲਬਾਤ ਕੀਤੀ ਹੈ। ਹਾਲ ਦੀ ਘੜੀ ਅਮਰੀਕਾ ਵੱਲੋਂ ਮੈਕਸੀਕੋ ਤੇ ਟੈਰਿਫ਼ ਲਗਾੳੇਣ ਦੇ ਫੈਂਸਲੇ ਨੂੰ ਇੱਕ ਮਹੀਨੇ ਦੇ ਲਈ ਅੱਗੇ ਕਰ ਦਿੱਤਾ ਗਿਆ ਹੈ। ਟਰੰਪ ਨੇ 27 ਦੇਸ਼ਾਂ ਵਾਲੇ ਯੌਰਪੀਨ ਯੂਨੀਅਨ ਤੇ ਵੀ ਟੈਰਿਫ਼ ਲਗਾੳੇਣ ਦੇ ਸੰਕੇਤ ਦਿੱਤੇ ਹਨ।
ਯੌਰਪੀਨ ਯੂਨੀਅਨ ਦੇ ਨੇਤਾਵਾਂ ਵੱਲੋਂ ਵੀ ਬੈਲਜੀਅਮ ਵਿੱਚ ਇੱਕ ਸੰਮੇਲਨ ਦੌਰਾਨ ਕਿਹਾ ਹੈ ਕਿ ਅਗਰ ਅਮਰੀਕਾ ਸਾਡੇ ਤੇ ਟੈਰਿਫ਼ ਲਗਾਏਗਾ ਤਾਂ ਯੌਰਪ ਵੀ ਇਹ ਲੜਾਈ ਲੜਨ ਦੇ ਲਈ ਤਿਆਰ ਹੈ।