ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਆਯਾਤ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ ਤੇ ਬਹੁਤ ਭਾਰੀ 25% ਟੈਰਿਫ਼ ਲਗਾਉਣ ਵਾਲੇ ਹਨ। ਟਰੰਪ ਦੁਆਰਾ ਲਗਾਏ ਜਾਣ ਵਾਲੇ ਨਵੇਂ ਟੈਰਿਫ਼ ਸੱਭ ਦੇਸ਼ਾਂ ਤੇ ਲਾਗੂ ਹੋਣਗੇ। ਅਮਰੀਕੀ ਪ੍ਰਸ਼ਾਸਨ ਇੱਕ-ਦੋ ਦਿਨ ਵਿੱਚ ਰਸਮੀ ਤੌਰ ਤੇ ਇਸ ਦਾ ਐਲਾਨ ਕਰ ਸਕਦਾ ਹੈ। ਉਨ੍ਹਾਂ ਅਨੁਸਾਰ ਅਮਰੀਕੀ ਉਤਪਾਦਾਂ ਤੇ ਕੋਈ ਦੇਸ਼ ਜਿੰਨ੍ਹਾਂ ਟੈਕਸ ਲਗਾਵੇਗਾ, ਅਮਰੀਕਾ ਵੀ ਉਨ੍ਹਾਂ ਦੇਸ਼ਾਂ ਤੇ ਉਸੇ ਹਿਸਾਬ ਨਾਲ ਹੀ ਟੈਕਸ ਲਗਾਵੇਗਾ।
ਟਰੰਪ ਨੇ ਚੋਣ ਪਰਚਾਰ ਦੌਰਾਨ ਹੀ ਰੇਸਿਪ੍ਰੋਕਲ ਟਰੇਡ ਐਕਟ ਬਣਾਉਣ ਦਾ ਐਲਾਨ ਕੀਤਾ ਸੀ । ਇਸ ਦਾ ਸੱਭ ਤੋਂ ਵੱਧ ਨੁਕਸਾਨ ਬਰਾਜ਼ੀਲ ਅਤੇ ਮੈਕਸੀਕੋ ਨੂੰ ਹੋਵੇਗਾ। ਵੀਅਤਨਾਮ ਅਤੇ ਦੱਖਣੀ ਕੋਰੀਆ ਅਤੇ ਕਨੇਡਾ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ।ਭਾਰਤ ਅਮਰੀਕਾ ਨੂੰ ਸੱਭ ਤੋਂ ਵੱਧ ਐਲੂਮੀਨੀਅਮ ਸਪਲਾਈ ਕਰਦਾ ਹੈ। 2023 ਵਿੱਚ ਭਾਰਤ ਨੇ ਅਮਰੀਕਾ ਨੂੰ 947-59 ਮਿਲੀਅਨ ਡਾਲਰ ਦਾ ਐਲੂਮੀਨੀਅਮ ਸਪਲਾਈ ਕਰਵਾਇਆ ਸੀ।