ਅੰਮ੍ਰਿਤਸਰ – ਭਗਤ ਜਲਣ ਦਾਸ ਜੀ ਅਤੇ ਮਾਤਾ ਧਾਨੀ ਜੀ ਦੀ ਪਵਿੱਤਰ ਯਾਦ ਵਿਚ 13 ਤੇ 14 ਅਪ੍ਰੈਲ 2025 ਨੂੰ ਵਿਸ਼ਾਲ ਜੋੜ ਮੇਲਾ ਪਿੰਡ ਨੋਸ਼ਹਿਰਾ ਢਾਲਾ, ਜਿਲ੍ਹਾ ਤਰਨਤਾਰਨ ਵਿਖੇ ਮਨਾਇਆ ਜਾ ਰਿਹਾ ਹੈ। ਇਹ ਪਵਿੱਤਰ ਥਾਂ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਹੈ। ਹਰ ਸਾਲ ਇੱਥੇ ਨਾ ਸਿਰਫ ਭਾਰਤ ਦੀਆਂ ਸੰਗਤਾਂ ਹਾਜ਼ਰੀ ਲਾਉਂਦੀਆਂ ਹਨ, ਸਗੋਂ ਪਾਕਿਸਤਾਨ ਪਾਸੋਂ ਵੀ ਲੋਕ ਬਾਰਡਰ ਨੇੜੇ ਆ ਕੇ ਆਪਣੀ ਅਟੂਟ ਸ਼ਰਧਾ ਪ੍ਰਗਟਾਉਂਦੇ ਹਨ।
ਇਹ ਜਾਣਕਾਰੀ ਉੱਘੇ ਸਮਾਜ ਸੇਵਕ ਕੰਵਰ ਪਹਿਲਵਾਨ ਵੱਲੋਂ ਦਿੱਤੀ ਗਈ। ਉਹਨਾਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋ ਕੇ ਇਸ ਰੂਹਾਨੀ ਸਮਾਗਮ ਤੋਂ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਜੋੜ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਤੌਰ ‘ਤੇ ਤਿਆਰ ਹਨ – ਲੰਗਰ, ਪਾਣੀ, ਰਹਿਣ-ਸਹਿਣ, ਮੈਡੀਕਲ ਕੈਂਪ ਅਤੇ ਸੇਵਾਦਾਰ ਟੀਮ ਹਰ ਪੱਖੋਂ ਤਿਆਰ ਹੈ। ਉਹਨਾਂ ਦੱਸਿਆ ਕਿ ਭਗਤ ਜਲਣ ਦਾਸ ਜੀ ਇਕ ਉੱਚ ਆਤਮਕ ਦਰਜੇ ਦੇ ਰੂਹਾਨੀ ਮਹਾਨ ਪੁਰਖ ਹੋਏ ਹਨ, ਜਿਨ੍ਹਾਂ ਨੇ ਗੁਰਮਤਿ ਰਾਹੀਂ ਮਨੁੱਖ ਨੂੰ ਅੰਦਰਲੇ ਸੁੱਚੇ ਰਾਹ ਵੱਲ ਵਧਾਉਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀ ਬਾਣੀ ਆਮ ਭਾਸ਼ਾ ਵਿੱਚ, ਸਿੱਧੇ ਸ਼ਬਦਾਂ ਵਿੱਚ, ਮਨੁੱਖ ਨੂੰ ਸੱਚ, ਪਿਆਰ ਅਤੇ ਨਿਮਰਤਾ ਦੇ ਰਾਹ ਉੱਤੇ ਤੁਰਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੀ ਬਾਣੀ ਅੱਜ ਵੀ ਲੋਕਾਂ ਦੀ ਰੂਹਾਨੀ ਭੁੱਖ ਮਿਟਾ ਰਹੀ ਹੈ।
13 ਅਪ੍ਰੈਲ ਨੂੰ ਰਾਗੀ ਬਾਬਾ ਬੰਟਾ ਸਿੰਘ ਜੀ 14 ਅਪ੍ਰੈਲ ਨੂੰ ਭਾਈ ਗੁਰਸ਼ਰਨ ਸਿੰਘ ਲਾਟੀ (ਅੰਮ੍ਰਿਤਸਰ),ਭਾਈ ਪਾਲਾ ਸਿੰਘ ਜੀ (ਕਪੂਰਥਲਾ),ਭਾਈ ਹਰਜੀਤ ਸਿੰਘ ਖਾਲਸਾ (ਬਠਿੰਡਾ),ਭਾਈ ਮਨੀਰਤਨ ਸਿੰਘ ਜੀ (ਸ਼ਘਫਛ ਪ੍ਰਚਾਰਕ)ਹੋਰ ਪ੍ਰਸਿੱਧ ਰਾਗੀ ਜਥੇ ਹਾਜ਼ਰੀ ਲਗਾਉਣਗੇ। ਮੁੱਖ ਸੇਵਾਦਾਰ ਬਾਬਾ ਨਿਹਾਲ ਸਿੰਘ ਨੇ ਵੀ ਸਭ ਸਾਧ ਸੰਗਤਾਂ ਨੂੰ ਪਿਆਰ ਭਰੀ ਬੇਨਤੀ ਹੈ ਕਿ ਨੋਸ਼ਹਿਰਾ ਢਾਲਾ ਵਿਖੇ ਹੋਣ ਵਾਲੇ ਜੋੜ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਭਗਤ ਜਲਣ ਦਾਸ ਜੀ ਦੀ ਬਾਣੀ ਅਤੇ ਜੀਵਨ ਤੋਂ ਰੂਹਾਨੀ ਲਾਹਾ ਲੈਣ। ਇਸ ਮੌਕੇ ਤੇ ਬਾਬਾ ਨਿਰਮਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਵਿੰਦਰ ਸਿੰਘ ਲਾਲੀ ਢਾਲਾ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਬੂਟਾ ਸਿੰਘ ਗੁਰਬੀਰ ਸਿੰਘ ਲਾਡੀ ਆੜਤੀ ਦਵਿੰਦਰ ਸਿੰਘ ਆੜਤੀ ਮਨਰਾਜਬੀਰ ਸਿੰਘ ਹਰਗੁਣ ਸਿੰਘ ਸੁਚੇਤ ਸਿੰਘ ਦਵਿੰਦਰ ਸਿੰਘ ਹਵੇਲੀਆਂ ਗੁਰਜਾ ਸਿੰਘ ਲੱਖਾ ਢਾਲਾ ਭਗਵਾਨ ਸਿੰਘ ਸ਼ਾਹ ਸਵਿੰਦਰ ਸਿੰਘ ਢਿੱਲੋ ਲਈਆ ਗੁਰਭੇਰ ਸਿੰਘ ਸਰਪੰਚ ਚੀਮਾ ਜੋਗਾ ਸਿੰਘ ਹਵੇਲੀਆਂ ਸਾਬਕਾ ਸਰਪੰਚ ਕੁਲਦੀਪ ਸਿੰਘ ਨਸ਼ਹਿਰਾ ਭਜਨ ਸਿੰਘ ਬਲਦੇਵ ਸਿੰਘ ਆਧੀ ਆਲਮਵੀਰ ਸਿੰਘ ਅਮਰੀਕਾ ਕੁਲਵੰਤ ਸਿੰਘ ਬਿੱਟੂ ਰਤੀਆ ਕੇ ਸਿੰਘ ਸਾਹਿਬ ਕਾ ਸਰਪੰਚ ਆਧੀ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਇਸ ਮੌਕੇ ਹਾਜ਼ਰ ਸਨ।