ਗੁਰਦੁਆਰਾ ਸਾਹਿਬ ਗੁਰੂ ਰਾਮ ਦਾਸ ਦਰਬਾਰ,ਕੈਲਗਰੀ ਵਲੋਂ ਵਿਸਾਖੀ ਤੇ ਕਵੀ ਦਰਬਾਰ

1000705516.resizedਕੈਲਗਰੀ,(ਜਸਵਿੰਦਰ ਸਿੰਘ ਰੁਪਾਲ):- ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਗਈ ਕਵੀ ਦਰਬਾਰ ਕਰਵਾਉਣ ਦੀ ਰੀਤ ਤੋਂ ਪ੍ਰੇਰਨਾ ਲੈ ਕੇ ਕੈਲਗਰੀ ਦੇ ਗੁਰਦੁਆਰਾ ਸਾਹਿਬ  ਗੁਰੂ ਰਾਮਦਾਸ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸ਼ਾਮ ਦੇ ਨਿੱਤਨੇਮ ਰਹਿਰਾਸ ਸਾਹਿਬ ਦੀ ਸੰਪੂਰਨਤਾ ਉਪਰੰਤ  ਇਸ ਦੀ ਸ਼ੁਰੂਆਤ ਬਕਾਇਦਾ ਅਰਦਾਸ ਕਰਕੇ ਕੀਤੀ ਗਈ। ਕਵੀ ਦਰਬਾਰ ਵਿੱਚ 40 ਦੇ ਕਰੀਬ ਕਵੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ ਬਹੁਤੇ ਅਜਿਹੇ ਸਨ, ਜਿਨ੍ਹਾਂ ਨੇ ਆਪਣੀਆਂ ਲਿਖੀਆ ਕਵਿਤਾਵਾਂ ਸੁਣਾਈਆਂ ਜਦਕਿ ਕੁਝ ਕੂ ਅਜਿਹੇ ਵੀ ਸਨ, ਜਿਨ੍ਹਾਂ ਨੇ ਹੋਰ ਸਥਾਪਿਤ ਜਾਂ ਮੌਜੂਦਾ ਕਵੀਆਂ ਦੀਆ ਲਿਖੀਆਂ ਕਵਿਤਾਵਾਂ ਸੁਣਾਈਆਂ। ਸੁਣਾਈਆ ਗਈਆਂ ਕਵਿਤਾਵਾਂ ਵਿਚ ਲੱਗਭਗ ਹਰ ਰੰਗ ਹੀ ਮੌਜੂਦ ਸੀ – ਸਟੇਜੀ ਕਵਿਤਾ ਵਾਲਾ ਜੋਸ਼ੀਲਾ ਰੰਗ, ਤਰੰਨਮ ਵਿਚ ਗਾਈ ਜਾਣ ਵਾਲੀ ਗੀਤ ਵਾਲੀ ਕਵਿਤਾ ਦਾ ਰੰਗ, ਖੁੱਲ੍ਹੀ ਕਵਿਤਾ ਦਾ ਰੰਗ, ਛੰਦਾ ਬੰਦੀ ਵਿਚ ਪਰੁੱਚੀ ਕਵਿਤਾ ਦਾ ਰੰਗ, ਸਾਜਾਂ ਦੇ  ਸੰਗੀਤ ਵਿਚ ਡੁੱਬੀ ਕਵਿਤਾ ਦਾ ਰੰਗ, ਹੇਕ ਵਾਲੀ ਕਵਿਤਾ ਦਾ ਰੰਗ ਅਤੇ ਜੋਸ਼ੀਲੀ ਵਾਰ ਦਾ ਰੰਗ ।1000705174.resized ਕਵਿਤਾਵਾਂ ਦੇ ਮੁੱਖ ਵਿਸ਼ੇ ਖਾਲਸਾ ਸਾਜਨ ਦਿਵਸ ਨਾਲ ਹੀ ਸੰਬੰਧਿਤ ਸਨ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਿਵੇਕਲਾ ਕਦਮ ਚੁੱਕਦਿਆਂ ਨਵੇਂ ਖਾਲਸੇ ਨੂੰ ਸਾਜਣ ਦਾ ਬਿਰਤਾਂਤ, ਖਾਲਸੇ ਦਾ ਪ੍ਰੇਮ ਭਿੱਜਿਆ ਅਤੇ ਜੋਸ਼ੀਲਾ ਰੂਪ, ਗੁਰੂ ਸਾਹਿਬ ਜੀ ਵਲੋਂ ਸਮਾਨਤਾ, ਬਹਾਦਰੀ, ਅਤੇ ਨੀਵਿਆਂ ਨੂੰ ਉੱਚਾ ਕਰਨ ਦਾ ਚਮਤਕਾਰ, ਸ਼ਹੀਦਾਂ ਦੇ ਪ੍ਰਸੰਗ ,ਖਾਲਸੇ ਦੇ ਗੁਰੂ ਜੀ ਵਲੋਂ ਦਸੇ ਗਏ ਖਾਲਸੇ ਦੇ ਗੁਣ, ਆਧੁਨਿਕ ਖਾਲਸੇ ਦਾ ਕਿਰਦਾਰ, ਆਦਿ ਵਿਸ਼ੇ ਛੂਹ ਕੇ ਇਨ੍ਹਾਂ ਕਵੀਆਂ ਨੇ 1699 ਦੀ ਵਿਸਾਖੀ ਤੋਂ ਅੱਜ ਤੱਕ ਦਾ ਇਤਿਹਾਸ ਅੱਖਾਂ ਅੱਗੇ ਲੈ ਆਂਦਾ। ਇਸ ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀ ਸਨ – ਜਨਮਜੀਤ ਸਿੰਘ ,ਮੰਗਲ ਸਿੰਘ ਚੱਠਾ,ਹਰਮਿੰਦਰਪਾਲ ਸਿੰਘ ,ਮੋਹਕਮ ਸਿੰਘ ਚੌਹਾਨ,ਦਾਮਵੀ ਸਿੰਘ ,ਸ਼ਮਿੰਦਰ ਸਿੰਘ ਕੰਗਵੀ,ਬਲਵੀਰ ਸਿੰਘ ਗੋਰਾ ਰਕਬੇ ਵਾਲਾ,,ਪਰਮਜੀਤ ਸਿੰਘ ਭੰਗੂ,ਦੀਪ ਬਰਾੜ, ਤਾਰ ਬਰਾੜ,ਸੁਖਵਿੰਦਰ ਸਿੰਘ ਤੂਰ,ਗੁਰਦੀਸ਼ ਕੌਰ ਗਰੇਵਾਲ,ਗੁਰਚਰਨ ਕੌਰ ਥਿੰਦ ,ਸੁਰਿੰਦਰ ਗੀਤ,ਸਰਬਜੀਤ ਕੌਰ ਉੱਪਲ,,ਸਹਿਜ ਸਿੰਘ ਗਿੱਲ,ਗੁਰਮੀਤ ਕੌਰ ਸਰਪਾਲ,ਗਿੱਲ ਸੁਖਮੰਦਰ ਕੈਲਗਰੀ ,ਗੁਰਜੀਤ ਜੱਸੀ,ਅਵਤਾਰ ਸਿੰਘ ,,ਜੋਗਾ ਸਿੰਘ ਸਹੋਤਾ,ਜਸਵੰਤ ਸਿੰਘ ਸੇਖੋਂ ,ਸਰੂਪ ਸਿੰਘ ਮੰਡੇਰ,ਵਿਕਰਮ ਸਿੰਘ ,ਅਸੀਸ ਕੌਰ ,ਜਸਜੋਤ ਕੋਰ ,,ਗੁਰਜਿੰਦਰ ਸਿੰਘ ਧਾਲੀਵਾਲ,ਜਸ਼ਨਦੀਪ ਸਿੰਘ ,ਜਸਵਿੰਦਰ ਸਿੰਘ ਰੁਪਾਲ,ਭੋਲਾ ਸਿੰਘ ਚੌਹਾਨ,ਤਰਲੋਚਨ ਸਿੰਘ ਸੈਂਹਭੀ, ਸਹਿਜਧੁਨ ਕੌਰ, ਡਾ.ਰਾਜਨ ਕੌਰ । 1000705185.resized ਕਿਸੇ ਮਜਬੂਰੀ ਕਾਰਨ ਕਵੀ ਦਰਬਾਰ ਵਿੱਚ ਹਾਜ਼ਰ ਨਾ ਹੋ ਸਕਣ ਵਾਲੇ ਸਨ ਗੁਰਸ਼ਾਨ ਚਾਹਲ,ਸਨੀ ਸਵੈਚ,ਹਰਸੀਰਤ ਕੌਰ ,ਬਲਵੀਰ ਸਿੰਘ ਕਲਿਆਣੀ ਅਤੇ ਕੁਲਦੀਪ ਸਿੰਘ ਚਾਨੇ ।ਸ਼ਿਵਾਲਿਕ ਟੀਵੀ ਦੇ ਰਿਪੋਰਟਰ ਸ ਪਰਮਜੀਤ ਸਿੰਘ ਭੰਗੂ ਜੀ ਨੇ ਟੀਵੀ ਲਈ  ਇਸ ਦੀ ਕਵਰੇਜ ਵੀ ਕੀਤੀ ਅਤੇ ਸਤਿੰਦਰ ਸਿੰਘ ਹੈਪੀ ਨੇ ਸਾਰਾ ਪ੍ਰੋਗਰਾਮ ਫੇਸਬੁੱਕ ਤੇ ਲਾਈਵ ਕਰਨ ਦੀ ਸੇਵਾ ਨਿਭਾਈ ।ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ  8 ਸਾਲ ਦੇ ਬੱਚੇ ਤੋ ਲੈ ਕੇ 80 ਸਾਲ ਤੱਕ ਦੇ ਪ੍ਰੋੜ ਕਵੀ ਸ਼ਾਮਲ ਸਨ। ਸਟੇਜ ਸੰਚਾਲਨ ਦੀ ਸੇਵਾ ਗੁਰਦਆਰਾ ਰਾਮ ਦਾਸ ਦਰਬਾਰ, ਕੈਲਗਰੀ ਦੇ ਸਕੱਤਰ ,ਜਿਹੜੇ ਖੁਦ ਵੀ ਕਵੀ ਹਨ, ਸ ਭੋਲਾ ਸਿੰਘ ਚੌਹਾਨ ਜੀ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅਖੀਰ ਤੇ ਗੁਰਦੁਆਰਾ ਸਾਹਿਬ ਵਲੋਂ ਸਾਰੇ ਸ਼ਾਮਲ ਕਵੀਆਂ ਨੂੰ ਸਿਰੋਪਾਓ, ਸਨਮਾਨ ਚਿੰਨ੍ਹ ਅਤੇ ਪੈਨ ਨਾਲ ਸਨਮਾਨਿਤ ਕੀਤਾ ਗਿਆ, ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ  ਰਾਮਰਣਜੀਤ ਸਿੰਘ ਮਾਨ ਜੀ ਵਲੋਂ ਤਕਸੀਮ ਕੀਤੇ ਗਏ। ਆਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਤਿੰਨ ਘੰਟੇ ਨਿਰੰਤਰ ਚੱਲੇ ਇਸ ਕਵੀ ਦਰਬਾਰ ਦਾ ਸੰਗਤ ਨੇ ਖੂਬ ਅਨੰਦ ਮਾਣਿਆ ਅਤੇ ਸੰਗਤ ਦੀ ਬੇਨਤੀ ਤੇ  ਪ੍ਰਬੰਧਕ ਕਮੇਟੀ ਨੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿਵਾਇਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>