ਲੈਂਗਲੀ ਦਾ ਸਿੱਖ ਵਿਰਾਸਤੀ ਮਹੀਨਾ ਮੇਲਾ ਸਿੱਖਿਆ, ਜਾਗਰੂਕਤਾ ਅਤੇ ਮਾਨਤਾ ਦਾ ਸੁਮੇਲ

1. Honouring Manjit Gill family and Harcharan Singh Family.resizedਲੈਂਗਲੀ : ਲੈਂਗਲੀ ਸ਼ਹਿਰ ਅਤੇ ਲੈਂਗਲੀ ਲਾਇਬ੍ਰੇਰੀ ਨੇ ਆਪਣੇ ਪਹਿਲੇ ਸਾਲਾਨਾ ਸਿੱਖ ਵਿਰਾਸਤ ਮਹੀਨੇ ਦੇ ਸਮਾਗਮ ਨੂੰ ਵੱਡੀ ਸਫਲਤਾ ਨਾਲ ਮਨਾਇਆ। ਲੈਂਗਲੀ ਸ਼ਹਿਰ ਦੇ ਮੇਅਰ ਨਾਥਨ ਪਾਹਾ ਅਤੇ ਕੌਂਸਲਰ ਰੋਜ਼ਮੇਰੀ ਵਾਲੇਸ ਸਮੇਤ ਲਗਭਗ ਸੌ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਦਸਤਾਰ ਬੰਨ੍ਹਣ, ਸਿੱਖਾਂ ਬਾਰੇ ਜਾਣਕਾਰੀ ਦੀ  ਪ੍ਰਦਰਸ਼ਨੀ, ਕੈਨੇਡਾ ਵਿੱਚ ਸਿੱਖ ਵਿਰਾਸਤ, ਧਰਮ ਅਤੇ ਇਤਿਹਾਸ ਬਾਰੇ ਲੈਕਚਰ, ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ।

ਇਹ ਸਮਾਗਮ ਲੈਂਡ ਅਕਨੋਲਿਜ਼ਮੈਂਟ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਰੰਧਾਵਾ ਦੁਆਰਾ ਸਿੱਖ ਧਰਮ, ਵਿਰਾਸਤ, ਅਤੇ ਉਹਨਾਂ ਦੇ ਕੇਨੈਡਾ ਵਿੱਚ ਇਤਿਹਾਸ ਬਾਰੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਸਲਾਈਡਸ਼ੋ ਪੇਸ਼ ਕੀਤਾ ਗਿਆ। ਲੋਕਾਂ ਨੇ ਲਖਵਿੰਦਰ ਸਿੰਘ ਅਤੇ ਜਗਰਾਜ ਸਿੰਘ ਢਾਡੀ ਦੇ ਗਰੁੱਪ ਵੱਲੋਂ ਪੇਸ਼ ਕੀਤੇ ਸਿੱਖ ਰਵਾਇਤੀ ਸੰਗੀਤ ਦਾ ਆਨੰਦ ਮਾਣਿਆ।  ਨਵਜੋਤ ਸਿੰਘ ਵੱਲੋਂ ਪੱਗਾਂ ਬੰਨਣ ਦੀ ਕਲਾ ਅਤੇ ਕੈਨੇਡਾ ਵਿੱਚ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਵਾਲੀ ਪ੍ਰਦਰਸ਼ਨੀ ਨੇ ਵੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ । ਸ਼ਹਿਰ ਦੇ ਸਟਾਫ ਨੇ ਲੋਕਾਂ ਨੂੰ ਇਮਾਰਤ ਦੇ ਅੰਦਰ ਆਪਣੇ ਨਵੇਂ ਖੁੱਲ੍ਹੇ ਕੈਫੇ ਵਿੱਚ ਰਵਾਇਤੀ ਭੋਜਨ ਸ਼ਾਮਲ ਕਰਨ ਲਈ ਆਪਣੇ ਵਿਚਾਰ ਦੇਣ ਲਈ ਕਿਹਾ। ਆਏ ਹੋਏ ਮਹਿਮਾਨਾਂ ਦੀ ਸਮੋਸਿਆਂ, ਬਿਸਕੁਟਾਂ ਅਤੇ ਕੌਫ਼ੀ ਨਾਲ ਪ੍ਰੋਹਣਾਚਾਰੀ ਕੀਤੀ ਗਈ ।

ਇਸ ਸਮਾਗਮ ਦੌਰਾਨ ਦੋ ਪਰਿਵਾਰਾਂ ਨੂੰ ਲੈਂਗਲੀ ਭਾਈਚਾਰੇ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮਨਜੀਤ ਗਿੱਲ ਅਤੇ ਉਨ੍ਹਾਂ ਦੇ ਪਤੀ ਡਾਰਸੀ ਗਿੱਲ ਵੱਲੋਂ ਲੈਂਗਲੀ ਦੇ ਭਾਈਚਾਰੇ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ । ਗਿੱਲ ਜੋੜੇ ਨੇ ਭਾਈਚਾਰੇ ਦੀ ਬਿਹਤਰੀ ਲਈ ਲੱਖਾਂ ਡਾਲਰ ਦਾ ਯੋਗਦਾਨ ਪਾਇਆ ਹੈ । ਉਹਨਾਂ ਨੇ  ਲੈਂਗਲੀ ਮੈਮੋਰੀਅਲ ਹਸਪਤਾਲ ਦੇ ਵਿਸਥਾਰ ਲਈ ਦਸ ਲੱਖ ਤੋਂ ਵੀ ਵੱਧ ਦਾ ਦਾਨ ਦਿੱਤਾ ਹੈ ਜਿਸ ਨਾਲ ਹਸਪਤਾਲ ਵਿੱਚ ਇੱਕ ਨਵਾਂ ਐਮਆਰਆਈ ਕਲੀਨਿਕ ਦੀਆਂ ਸੇਵਾਵਾਂ ਉਪਲੱਭਦ ਕਰਵਾਈਆਂ ਗਈਆਂ ਹਨ । ਮਨਜੀਤ ਗਿੱਲ ਜੋ ਕਿ 50 ਸਾਲ ਤੋਂ ਵੀ ਵੱਧ ਲੈਂਗਲੀ ਵਿੱਚ ਰਹਿ ਰਹੀ ਹੈ, ਇੱਕ ਬਹੁਤ ਹੀ ਨੇਕ ਦਿੱਲ, ਅਗਾਂਹਵਧੂ, ਬਹੁਤ ਵਧੀਆ ਕਵਿਤਾ ਲੇਖਿਕਾ, ਅਤੇ ਲੋਕਾਂ ਦੀ ਮੱਦਦ ਕਰਨ ਵਾਲੀ ਇਨਸਾਨ ਹੈ । ਡਾਰਸੀ ਗਿੱਲ ਦਾ ਪਰਿਵਾਰ 1924 ਵਿੱਚ ਲੈਂਗਲੀ ਵਿੱਚ ਵੱਸਿਆ ਅਤੇ ਉਦੋਂ ਤੋਂ ਲੈਂਗਲੀ ਵਿੱਚ ਹੀ ਰਹਿ ਰਿਹਾ ਹੈ। ਗਿੱਲ ਪਰਿਵਾਰ ਲੈਂਗਲੀ ਭਾਈਚਾਰੇ ਵਿੱਚ ਬਹੁਤ ਹੀ ਸਤਿਕਾਰ ਨਾਲ ਜਾਣਿਆ ਜਾਂਦਾ ਹੈ । ਦੂਜਾ ਪਰਿਵਾਰ ਜਿਸਨੂੰ ਸਨਮਾiਨਤ ਕੀਤਾ ਗਿਆ ਉਹ ਵੀ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਹਰਚਰਨ ਸਿੰਘ ਕੁੰਦਨ ਫਰਵਰੀ 1968 ਵਿੱਚ ਇੰਗਲੈਂਡ ਤੋਂ ਕੈਨੇਡਾ ਆਏ, ਅਤੇ ਥੋੜ੍ਹੇ ਸਮੇਂ ਲਈ ਮਾਂਟਰੀਅਲ ਅਤੇ ਫਿਰ ਵੈਨਕੂਵਰ ਵਿੱਚ ਰਹੇ ਅਤੇ ਅੰਤ ਵਿੱਚ ਲੈਂਗਲੀ ਵਿੱਚ ਵੱਸ ਗਏ, ਜਿਸਨੂੰ ਉਹ ਮਾਣ ਨਾਲ ਆਪਣਾ ਘਰ ਕਹਿੰਦੇ ਹਨ ਅਤੇ ਪਿਛਲੇ 56 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਥੇ ਹੀ ਰਹਿ ਰਹੇ ਹਨ। ਉਹਨਾਂ ਨੇ ਆਪਣੇ ਹੁਨਰ ਅਤੇ ਸਖ਼ਤ ਮਿਹਨਤ ਨਾਲ  ਇਸ ਭਾਈਚਾਰੇ ਦੀ ਕਈ ਦਹਾਕਿਆਂ ਲਈ ਸੇਵਾ ਕੀਤੀ ਹੈ ਅਤੇ ਉਹ ਇਸ ਭਾਈਚਾਰੇ ਵਿੱਚ ਰਹਿਣ ਲਈ ਮਾਣ ਮਹਿਸੂਸ ਕਰਦੇ ਹਨ ।

ਕੁੱਲ ਮਿਲਾ ਕੇ, ਇਹ ਮੇਲਾ ਸਥਾਨਕ ਲੋਕਾਂ ਲਈ ਸਿੱਖ ਵਿਰਾਸਤ ਅਤੇ ਸੱਭਿਆਚਾਰ ਨੂੰ ਜਾਨਣ ਦਾ ਇੱਕ ਬਹੁਤ ਹੀ ਵਧੀਆ ਮੌਕਾ ਸੀ। ਪ੍ਰੋਗਰਾਮ ਦੇ ਅੰਤ ਵਿੱਚ, ਲਾਇਬ੍ਰੇਰੀ ਮੈਨੇਜਰ ਡਾ. ਸਰਵਣ ਸਿੰਘ ਰੰਧਾਵਾ ਨੇ ਆਏ ਹੋਏ ਲੋਕਾਂ, ਵਿਸ਼ੇਸ਼ ਮਹਿਮਾਨਾਂ, ਬੁਲਾਰਿਆਂ, ਵਲੰਟੀਅਰਾਂ, ਸ਼ਹਿਰ ਅਤੇ ਲਾਇਬ੍ਰੇਰੀ ਦੇ ਸਟਾਫ਼ ਅਤੇ ਮੀਡੀਆ ਦਾ ਧੰਨਵਾਦ ਕੀਤਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>