ਭਾਰਤ ਨੇ ਪਾਕਿਸਤਾਨ ਤੇ ਕੀਤਾ ਮਿਸਾਇਲ ਹਮਲਾ

Screenshot_2025-05-06_17-25-26.resizedਨਵੀਂ ਦਿੱਲੀ – ਭਾਰਤ ਨੇ ਅਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ 9 ਟਿਕਾਣਿਆਂ ਤੇ ਏਅਰ ਸਟਰਾਈਕ ਕਰ ਦਿੱਤੀ ਹੈ। ਭਾਰਤੀ ਸੈਨਾ ਨੇ ਜੈਸ਼ ਅਤੇ ਲਸ਼ਕਰ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾੲਆ ਹੈ। ਪਾਕਿਸਤਾਨ ਨੇ ਵੀ ਪੁੰਛ ਰਜੌਰੀ ਖੇਤਰ ਵਿੱਚ ਭੀਮਬੇਰ ਗਲੀ ਵਿੱਚ ਤੋਪਖਾਨੇ ਨਾਲ ਗੋਲੀਬਾਰੀ ਕੀਤੀ ਹੈ। ਇਹ ਹਮਲਾ ਪਿੱਛਲੇ ਦਿਨੀਂ ਹੋਏ ਪਹਿਲਗਾਮ ਹਮਲੇ ਦੇ ਬਦਲੇ ਵਿੱਚ ਕੀਤਾ ਗਿਆ ਹੈ।

ਭਾਰਤੀ ਰੱਖਿਆ ਵਿਭਾਗ ਦਾ ਕਹਿਣਾ ਹੈ, ” ਕੁਲ ਮਿਲਾ ਕੇ, 9 ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਡੀ ਕਾਰਵਾਈ ਕੇਂਦਰਿਤ ਮਾਪੀ ਗਈ ਅਤੇ ਪ੍ਰਕਿਰਤੀ ਵਿੱਚ ਗੈਰ-ਉਗਰ ਰਹੀ ਹੈ। ਕਿਸੇ ਵੀ ਪਾਕਿਸਤਾਨੀ ਸੈਨਾ ਨਾਲ ਸਬੰਧਿਤ ਸਥਾਨ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਭਾਰਤ ਨੇ ਇਸ ਮਾਮਲੇ ਵਿੱਚ ਕਾਫੀ ਸੰਜਮ ਵਿਖਾਇਆ ਹੈ। ਇਹ ਕਦਮ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਮਦੇਨਜ਼ਰ ਉਠਾਇਆ ਗਿਆ ਹੈ। ਜਿਸ ਵਿੱਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋ ਗਈ ਸੀ। ਅਸੀਂ ਇਸ ਪ੍ਰਤਿਿਗਆ ਤੇ ਖਰੇ ਉਤਰੇ ਹਾਂ ਕਿ ਇਸ ਹਮਲੇ ਲਈ ਜਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਅੱਜ ਬਾਅਦ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।”

ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ਤੇ ਏਅਰ ਸਟਰਾਈਕ ਕੀਤੀ ਗਈ ਹੈ। ਇਸ ਜਗ੍ਹਾ ਤੇ ਜੈਸ਼-ਏ-ਮੁਹੰਮਦ ਦਾ ਮੁੱਖ ਦਫ਼ਤਰ ਹੈ। ਦੂਸਰੀ ਤਰਫ਼ ਮੁਰੀਦ ਕੇ ਵਿੱਚ ਲਸ਼ਕਰ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਰਾਇਟਰਸ ਦੀ ਰਿਪੋਰਟ ਅਨੁਸਾਰ ਭਾਰਤ ਵੱਲੋਂ ਕੀਤੇ ਗਏ ਅਪਰੇਸ਼ਨ ਸਿੰਦੂਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ” ਇਹ ਸ਼ਰਮਨਾਕ ਹੈ। ਅਸਾਂ ਓਵਲ ਦੇ ਦਰਵਾਜੇ ਤੋਂ ਅੰਦਰ ਜਾਂਦੇ ਸਮੇਂ ਇਸ ਸਬੰਧੀ ਸੁਣਿਆ। ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਅਤੀਤ ਦੇ ਆਧਾਰ ਤੇ ਪਤਾ ਸੀ ਕਿ ਕੁਛ ਹੋਣ ਵਾਲਾ ਹੈ। ਇਹ ਲੰਬੇ ਸਮੇਂ ਤੋਂ ਲੜ ਰਹੇ ਹਨ। ਅਗਰ ਆਪ ਇਸ ਬਾਰੇ ਜਾਣਦੇ ਹੋ ਤਾਂ ਇਹ ਕਈ ਦਹਾਕਿਆਂ ਤੋਂ ਲੜ ਰਹੇ ਹਨ। ਮੈਨੂੰ ਉਮੀਦ ਹੈ ਕਿ ਇਹ ਬਹੁਤ ਜਲਦੀ ਸਮਾਪਤ ਹੋ ਜਾਵੇਗਾ।”

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>