‘ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ’ : ਸ਼ਾਹਬਾਜ਼ ਸ਼ਰੀਫ਼

Shehbaz_Sharif_meets_Putin_(2024-07-03)_(2)_(cropped).resizedਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਦੁਆਰਾ ਕੀਤੇ ਗਏ ਮਿਸਾਇਲ ਹਮਲਿਆਂ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਹੈ ਕਿ ‘ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ।’ ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲਿਿਖਆ ਹੈ, ‘ਦੁਸ਼ਮਣ ਨੇ ਪਾਕਿਸਤਾਨ ਦੀਆਂ ਪੰਜ ਜਗ੍ਹਾ ਤੇ ਕਾਇਰਾਨਾ ਹਮਲੇ ਕੀਤੇ ਹਨ।’ ਉਨ੍ਹਾਂ ਨੇ ਭਾਰਤ ਵੱਲੋਂ ਕੀਤੇ ਗਏ ਹਮਲੇ ਨੂੰ “ਐਕਟ ਆਫ਼ ਵਾਰ” ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ “ਪਾਕਿਸਤਾਨ ਦੀ ਪੂਰੀ ਆਵਾਮ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਦੇਸ਼ ਦਾ ਮਨੋਬਲ ਬਹੁਤ ਮਜ਼ਬੂਤ ਹੈ।”

ਪਾਕਿਸਤਾਨੀ ਪ੍ਰਧਾਨਮੰਤਰੀ ਨੇ ਕਿਹਾ, “ਪਾਕਿਸਤਾਨ ਅਤੇ ਪਾਕਿਸਤਾਨੀ ਸੈਨਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦੁਸ਼ਮਣਾਂ ਨਾਲ ਕਿਵੇਂ ਨਜਿਿਠਆ ਜਾਂਦਾ ਹੈ। ਅਸੀਂ ਕਦੇ ਵੀ ਦੁਸ਼ਮਣ ਨੂੰ ਉਸ ਦੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ।”
ਪਾਕਿਸਤਾਨ ਦੇ ਰੱਖਿਆਮੰਤਰੀ ਖ਼ਵਾਜ਼ਾ ਆਸਿਫ਼ ਨੇ ਕਿਹਾ ਹੈ ਕਿ ਸਾਡੀਆਂ ਦੋ ਮਸਜਿਦਾਂ ਤੇ ਹਮਲਾ ਕੀਤਾ ਹੈ ਅਤੇ ਇੱਕ ਔਰਤ ਅਤੇ ਇੱਕ ਬੱਚਾ ਸ਼ਹੀਦ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਹਮਲੇ ਸਿਿਵਲ ਅਬਾਦੀ ਤੇ ਕੀਤੇ ਗਏ ਹਨ। ਜਿੰਨ੍ਹਾਂ ਵਿੱਚੋਂ ਪੰਜ ਪਾਕਿਸਤਾਨ ਅਤੇ ਦੋ ਕਸ਼ਮੀਰ ਵਿੱਚ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਜੇ ਸਾਡੇ ਕੋਲ ਸ਼ਹਾਦਤਾਂ ਦਾ ਤਾਜ਼ਾ ਅੰਕੜਾ ਨਹੀਂ ਹੈ।

ਪਾਕਿਸਤਾਨੀ ਪੰਜਾਬ ਦੀ ਮੁੱਖਮੰਤਰੀ ਮਰਅਿਮ ਨਵਾਜ਼ ਸ਼ਰੀਫ਼ ਨੇ ਵੀ ਪੰਜਾਬ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸਾਰੇ ਕਰਮਚਾਰੀਆਂ ਨੂੰ ਤੁਰੰਤ ਆਪਣੇ ਕੰਮ ਸੰਭਾਲਣ ਦੇ ਆਦੇਸ਼ ਦਿੱਤੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>