3 ਨਿਊਕਲਰ ਦੁਸ਼ਮਣ ਤਾਕਤਾਂ ਚੀਨ, ਇੰਡੀਆ ਅਤੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਨੂੰ ਸਦਾ ਲਈ ਸ੍ਰੀ ਟਰੰਪ ਬਫ਼ਰ ਸਟੇਟ ਕਾਇਮ ਕਰਕੇ ਖਤਮ ਕਰ ਸਕਦੇ ਹਨ : ਮਾਨ

Simranjit-Singh-Mann.resizedਫ਼ਤਹਿਗੜ੍ਹ ਸਾਹਿਬ – “ਇੰਡੀਆ ਉਪ-ਮਹਾਦੀਪ ਦੀ ਜਮਹੂਰੀਅਤ, ਅਮਨ-ਚੈਨ ਲਈ ਇੰਡੀਆ, ਪਾਕਿਸਤਾਨ ਅਤੇ ਚੀਨ ਤਿੰਨੇ ਨਿਊਕਲਰ ਮੁਲਕਾਂ ਦੀ ਆਪਸੀ ਦੁਸ਼ਮਣੀ ਕਿਸੇ ਸਮੇ ਵੀ ਇਸ ਉਪ-ਮਹਾਦੀਪ ਦੇ ਨਿਵਾਸੀਆ ਲਈ ਵੱਡਾ ਖਤਰਾ ਬਣ ਸਕਦੀ ਹੈ । ਸ੍ਰੀ ਟਰੰਪ ਨੇ ਪਾਕਿਸਤਾਨ ਤੇ ਇੰਡੀਆ ਵਿਚ ਸੁਰੂ ਹੋਈ ਖ਼ਤਰਨਾਕ ਜੰਗ ਨੂੰ ਖਤਮ ਕਰਵਾਉਣ ਦੇ ਉਦਮ ਕਰਕੇ ਵੱਡੀ ਇਨਸਾਨੀਅਤ ਪੱਖੀ ਅਮਨ ਚੈਨ ਵਾਲੀ ਕਾਰਵਾਈ ਕੀਤੀ ਹੈ ਜਿਸਦਾ ਕੇਵਲ ਚੜ੍ਹਦੇ-ਲਹਿੰਦੇ ਪੰਜਾਬ ਦੇ ਨਿਵਾਸੀਆ ਨੇ ਹੀ ਭਰਪੂਰ ਸਵਾਗਤ ਨਹੀ ਕੀਤਾ ਬਲਕਿ ਦੁਨੀਆ ਵਿਚ ਅਮਨ ਚੈਨ ਚਾਹੁੰਣ ਵਾਲੇ ਸਭ ਮੁਲਕਾਂ ਨੇ ਪ੍ਰਸੰਸਾਂ ਕੀਤੀ ਹੈ । ਅਸੀ ਸ੍ਰੀ ਟਰੰਪ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਸਟੇਟਲੈਸ ਸਿੱਖ ਕੌਮ ਦੀ ਹੋਦ ਨੂੰ ਇੰਡੀਆ ਤੇ ਪਾਕਿਸਤਾਨ ਦੀ ਆਪਸੀ ਦੁਸਮਣੀ ਦੀ ਬਦੌਲਤ ਖਤਰਾ ਬਣਿਆ ਰਹਿੰਦਾ ਹੈ । ਜਦੋਕਿ ਉਪਰੋਕਤ ਦੋਵੇ ਤਾਕਤਾਂ ਨਿਊਕਲਰ ਸ਼ਕਤੀ ਦੀਆਂ ਮਾਲਕ ਹਨ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਅਮਰੀਕਾ ਦੇ ਰਹਿ ਚੁੱਕੇ ਪ੍ਰੈਜੀਡੈਟ ਵੁਡਰੋ ਵਿਲਸਨ ਨੇ ਪਹਿਲੀ ਸੰਸਾਰ ਜੰਗ ਤੋ ਬਾਅਦ ਇਨ੍ਹਾਂ ਤਿੰਨਾਂ ਮੁਲਕਾਂ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਨੂੰ ਅਮਨਮਈ ਤਰੀਕੇ ਕਾਇਮ ਕਰਨ ਦੀ ਗੱਲ ਕੀਤੀ ਸੀ । ਉਸ ਵਿਚਾਰਧਾਰਾ ਨੂੰ ਮੁੱਖ ਰੱਖਕੇ ਜੇਕਰ ਸ੍ਰੀ ਟਰੰਪ ਜੋ ਸੰਸਾਰ ਦੇ ਬਤੌਰ ਸਰਪੰਚ ਦੇ ਵਿਚਰ ਰਹੇ ਹਨ, ਸੁਹਿਰਦਤਾ ਨਾਲ ਉਦਮ ਕਰਕੇ ਕਾਮਰੇਡ ਚੀਨ, ਹਿੰਦੂ ਇੰਡੀਆ ਅਤੇ ਮੁਸਲਿਮ ਪਾਕਿਸਤਾਨ ਤਿੰਨੇ ਦੁਸਮਣ ਮੁਲਕਾਂ ਵਿਚਕਾਰ ਸਿੱਖ ਕੌਮ ਤੇ ਪੰਜਾਬੀਆਂ ਦੇ ਬਿਨ੍ਹਾਂ ਤੇ ਬਫਰ ਸਟੇਟ ਖਾਲਿਸਤਾਨ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਅ ਦੇਣ ਤਾਂ ਦੱਖਣੀ ਏਸੀਆ ਦੇ ਇਹ ਸਭ ਮੁਲਕ ਸਥਿਰਤਾ ਨਾਲ ਅਮਨ ਚੈਨ ਤੇ ਜਮਹੂਰੀਅਤ ਨਾਲ ਵਿਚਰ ਸਕਣਗੇ ਅਤੇ ਸਭ ਪਾਸੇ ਅਮਨ ਚੈਨ ਦੀ ਬੰਸਰੀ ਵੱਜੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲਗਾਮ ਦੁਖਾਂਤ ਵਾਪਰਣ ਤੋ ਬਾਅਦ ਦੋਵੇ ਦੁਸਮਣ ਮੁਲਕਾਂ ਇੰਡੀਆ ਅਤੇ ਪਾਕਿਸਤਾਨ ਵਿਚ ਸਿੱਖਰਾਂ ਤੇ ਪਹੁੰਚੀ ਕੁੜੱਤਣ ਦੀ ਬਦੌਲਤ ਖਤਰਨਾਕ ਜੰਗ ਦੇ ਬਣੇ ਅਸਾਰਾਂ ਨੂੰ ਅਤੇ ਇਸ ਜੰਗ ਵਿਚ ਫਿਰ ਚੀਨ ਵੱਲੋ ਕੁੱਦਣ ਦੀ ਬਦੌਲਤ ਸੰਸਾਰ ਜੰਗ ਵੱਲ ਵੱਧਣ ਦੇ ਮਨੁੱਖਤਾ ਵਿਰੋਧੀ ਮਾਰੂ ਨਤੀਜਿਆ ਨੂੰ ਮੁੱਖ ਰੱਖਕੇ ਇੰਡੀਆ ਤੇ ਪਾਕਿਸਤਾਨ ਵਿਚ ਲੱਗੀ ਜੰਗ ਨੂੰ ਰੁਕਵਾਉਣ ਲਈ ਜੋ ਸਹੀ ਸਮੇ ਤੇ ਸੁਹਿਰਦਤਾ ਨਾਲ ਉਦਮ ਕੀਤੇ ਹਨ ਉਸਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਸ੍ਰੀ ਟਰੰਪ ਨੂੰ ਇਨ੍ਹਾਂ ਤਿੰਨੇ ਤਾਕਤਾਂ ਵਿਚਕਾਰ ਫ਼ੌਰੀ ਬਫਰ ਸਟੇਟ ਖਾਲਿਸਤਾਨ ਕਾਇਮ ਕਰਨ ਦੇ ਮਨੁੱਖਤਾ ਪੱਖੀ ਉਦਮਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਖ਼ਾਲਿਸਤਾਨ ਦੇ ਕੌਮਾਂਤਰੀ ਨਕਸੇ ਵਿਚ ਸਿੱਖਾਂ ਦੇ ਇਲਾਕੇ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਲਾਹੌਰ ਖਾਲਸਾ ਰਾਜ ਦਰਬਾਰ (1799-1849) ਦੇ ਦੌਰਾਨ ਖਾਲਸਾਈ ਫ਼ੌਜਾਂ ਨੇ 1819 ਵਿਚ ਜੋ ਲਦਾਖ ਦਾ ਇਲਾਕਾ ਜਿੱਤਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ, 1834 ਵਿਚ ਜੋ ਕਸਮੀਰ ਨੂੰ ਫਤਹਿ ਕਰਕੇ ਲਾਹੌਰ ਦਰਬਾਰ ਵਿਚ ਸਾਮਿਲ ਕੀਤਾ ਸੀ ਉਸ ਤੋ ਇਲਾਵਾ ਪੰਜਾਬ, ਹਿਮਾਚਲ ਦੱਖਣੀ ਪਾਣੀਪਤ, ਸਿਰਸਾ ਹਰਿਆਣਾ ਸਟੇਟ ਅਤੇ ਉੱਤਰ-ਪੱਛਮੀ ਰਾਜਸਥਾਂਨ ਦੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਚੁਰੂ ਦੇ ਇਲਾਕੇ ਇਸ ਬਣਨ ਜਾ ਰਹੇ ਖਾਲਿਸਤਾਨ ਦੇ ਖੇਤਰ ਵਿਚ ਆਉਣੇ ਚਾਹੀਦੇ ਹਨ । ਕਿਉਂਕਿ ਇਹ ਇਲਾਕੇ ਸਿੱਖਾਂ ਦੇ ਹੀ ਹਨ । ਅਜਿਹਾ ਅਮਲ ਕਰਕੇ ਹੀ ਵਿਸੇਸ ਤੌਰ ਤੇ ਇਸ ਉਪ-ਮਹਾਦੀਪ ਦੇ ਨਿਵਾਸੀਆ ਨੂੰ ਕਿਸੇ ਤਰ੍ਹਾਂ ਦੀ ਹੋਣ ਵਾਲੀ ਨਿਊਕਲਰ ਜੰਗ ਦੇ ਡਰ ਤੋ ਦੂਰ ਰੱਖਿਆ ਜਾ ਸਕੇਗਾ ਅਤੇ ਇਨ੍ਹਾਂ ਉਪ ਮਹਾਦੀਪ ਦੇ ਨਿਵਾਸੀ ਬਿਨ੍ਹਾਂ ਕਿਸੇ ਡਰ ਭੈ ਤੋ ਹਰ ਖੇਤਰ ਵਿਚ ਅੱਗੇ ਵੱਧ ਸਕਣਗੇ ।

ਸ. ਮਾਨ ਨੇ ਉਚੇਚੇ ਤੌਰ ਤੇ ਸਟੇਟਲੈਸ ਸਿੱਖ ਕੌਮ ਉਤੇ ਹੁਕਮਰਾਨਾਂ ਵੱਲੋ ਸਾਜਸੀ ਢੰਗ ਨਾਲ ਇਕ ਹੋਰ ਹੋਣ ਵਾਲੇ ਖਤਰਨਾਕ ਹਮਲੇ ਤੋ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਤਲੁਜ, ਬਿਆਸ, ਰਾਵੀ ਅਤੇ ਚੇਨਾਬ ਦਰਿਆਵਾ ਉਤੇ ਬਣੇ ਡੈਮਾਂ ਨੂੰ ਇਹ ਹੁਕਮਰਾਨ ਮੰਦਭਾਵਨਾ ਅਧੀਨ ਕਿਸੇ ਸਮੇ ਰਾਤ ਦੇ ਘੁੰਪ ਹਨ੍ਹੇਰੇ ਵਿਚ ਗੇਟ ਖੋਲਕੇ ਬਤੌਰ ਜੰਗੀ ਹਥਿਆਰ ਦੇ ਦੁਰਵਰਤੋ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦਾ ਵੱਡਾ ਜਾਨੀ-ਮਾਲੀ ਨੁਕਸਾਨ ਕਰ ਸਕਦੇ ਹਨ । ਇਹ ਹਾਈਡਰੋਲੋਜੀਕਲ ਵਾਰ ਵੀ ਨਿਊਕਲਰ ਜੰਗ ਤੋ ਘੱਟ ਖਤਰਨਾਕ ਨਹੀ ਹੋਵੇਗੀ । ਇਸ ਲਈ ਇਨ੍ਹਾਂ ਡੈਮਾਂ ਉਤੇ ਵੀ ਜੋ ਸੈਟਰ ਦੇ ਦਿੱਲੀ ਦੇ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਪੰਜਾਬ ਦੀ ਮਲਕੀਅਤ ਨੂੰ ਖਤਮ ਕਰਕੇ ਇਨ੍ਹਾਂ ਦਾ ਕੰਟਰੋਲ ਜ਼ਬਰੀ ਆਪਣੇ ਕੋਲ ਰੱਖਿਆ ਹੋਇਆ ਹੈ । ਇਸ ਨੂੰ ਖਤਮ ਕਰਕੇ ਇਨ੍ਹਾਂ ਡੈਮਾਂ ਦਾ ਕੰਟਰੋਲ ਜਾਂ ਤਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਹਵਾਲੇ ਹੋਵੇ ਜਾਂ ਫਿਰ ਕੌਮਾਂਤਰੀ ਸੰਸਥਾਂ ਯੂ.ਐਨ.ਓ. ਦੇ ਅਧੀਨ ਹੋਵੇ । ਤਾਂ ਕਿ ਹੁਕਮਰਾਨ ਇਨ੍ਹਾਂ ਦਰਿਆਵਾ ਤੇ ਬਣੇ ਡੈਮਾਂ ਨੂੰ ਬਤੌਰ ਜੰਗੀ ਹਥਿਆਰ ਵਰਤਕੇ ਸਮੁੱਚੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਦਾ ਨੁਕਸਾਨ ਨਾ ਕਰ ਸਕਣ । ਕਿਉਂਕਿ ਅਮਰੀਕਾ ਅੱਜ ਤੱਕ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦਾ ਸੰਸਾਰ ਦਾ ਚੈਪੀਅਨ ਅਖਵਾਉਦਾ ਹੈ ਅਤੇ ਸ੍ਰੀ ਟਰੰਪ ਨੇ ਇੰਡੀਆ ਤੇ ਪਾਕਿਸਤਾਨ ਦੀ ਹੋਣ ਵਾਲੀ ਖਤਰਨਾਕ ਜੰਗ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਕੇ ਇਸਦਾ ਸਬੂਤ ਵੀ ਦਿੱਤਾ ਹੈ ਅਤੇ ਉਨ੍ਹਾਂ ਵੱਲੋ ਇਸ ਖਿੱਤੇ ਵਿਚ ਬਫਰ ਸਟੇਟ ਨੂੰ ਸੰਜੀਦਗੀ ਨਾਲ ਕਾਇਮ ਕਰਨ ਦਾ ਅਮਲ ਕਰਕੇ ਸਮੁੱਚੇ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਬਰਕਰਾਰ ਰੱਖਣ ਦੀ ਜੇਕਰ ਉਹ ਜਿੰਮੇਵਾਰੀ ਨਿਭਾਅ ਸਕਣ ਤਾਂ ਇਹ ਇਕ ਏਸੀਆ ਖਿੱਤੇ ਦੇ ਨਿਵਾਸੀਆ ਲਈ ਬਹੁਤ ਵੱਡਾ ਮਹਾਨ ਜਿਥੇ ਉਦਮ ਹੋਵੇਗਾ, ਉਥੇ ਅਮਰੀਕਾ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਚੈਪੀਅਨਸਿਪ ਹੋਣ ਦੀ ਹੋਰ ਵੀ ਮਜਬੂਤ ਮੋਹਰ ਲੱਗ ਜਾਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਟਰੰਪ ਆਪਣੇ ਇਸ ਜੰਗਬੰਦੀ ਕਰਵਾਉਣ ਦੇ ਮਿਸਨ ਨੂੰ ਵਿਚਕਾਰ ਹੀ ਨਹੀ ਛੱਡਣਗੇ ਬਲਕਿ ਤਿੰਨੇ ਦੁਸਮਣ ਤਾਕਤਾਂ ਚੀਨ, ਪਾਕਿਸਤਾਨ ਅਤੇ ਇੰਡੀਆ ਵਿਚਕਾਰ ਬਫਰ ਸਟੇਟ ਖਾਲਿਸਤਾਨ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਕੇ ਮਨੁੱਖਤਾ ਦੀ ਵੱਡੀ ਸੇਵਾ ਕਰਨ ਦੀ ਜਿੰਮੇਵਾਰੀ ਜਰੂਰ ਨਿਭਾਉਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>