ਕੀ ਭਗਵੰਤ ਸਿੰਘ ਮਾਨ ਸ੍ਰੀ ਮੋਦੀ ਅੱਗੇ ਅੱਧਾ ਝੁੱਕ ਕੇ ਅਤੇ ਕੇਜਰੀਵਾਲ ਦੇ ਪੈਰਾਂ ਵਿਚ ਪੈ ਕੇ ਪੰਜਾਬ ਅਤੇ ਸਿੱਖ ਕੌਮ ਦੀ ਅਣਖ ਨੂੰ ਕਾਇਮ ਰੱਖ ਸਕੇਗਾ ? ਮਾਨ

Simranjit-Singh-Mann.resizedਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਬੀਤੇ ਸਮੇ ਦੀਆਂ ਪੰਜਾਬ ਦੀਆਂ ਸਰਕਾਰਾਂ ਅਤੇ ਮੁੱਖ ਮੰਤਰੀਆਂ ਵੱਲੋ ਵੀ ਸਮੇ-ਸਮੇ ਤੇ ਸੈਟਰ ਦੇ ਹੁਕਮਰਾਨਾਂ ਦੇ ਪੰਜਾਬ ਵਿਰੋਧੀ ਅਮਲਾਂ ਅਤੇ ਕਾਰਵਾਈਆ ਵਿਚ ਸਾਥ ਦੇ ਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖੇ ਕਰਦੇ ਰਹੇ ਹਨ । ਪਰ ਜਿਸ ਤਰੀਕੇ ਮੌਜੂਦਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਬੀਤੇ ਦਿਨੀਂ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਅੱਧਾ ਝੁੱਕ ਕੇ ਹੱਥ ਮਿਲਾ ਰਹੇ ਹਨ ਅਤੇ ਸ੍ਰੀ ਮੋਦੀ ਆਪਣਾ ਇਕ ਹੱਥ ਜੇਬ ਵਿਚ ਅਤੇ ਇਕ ਹੱਥ ਨਾਲ ਮੇਲ ਕਰ ਰਹੇ ਹਨ । ਜਿਸ ਤੋ ਪੰਜਾਬ ਦੇ ਇਸ ਮੁੱਖ ਮੰਤਰੀ ਵੱਲੋ ਸੈਟਰ ਦੇ ਹੁਕਮਰਾਨਾਂ ਦੀ ਗੁਲਾਮੀ ਕਰਨ ਦੀ ਗੱਲ ਪ੍ਰਤੱਖ ਹੋ ਜਾਂਦੀ ਹੈ ਇਹ ਕੇਵਲ ਸ. ਭਗਵੰਤ ਸਿੰਘ ਮਾਨ ਦਾ ਨਿੱਜੀ ਮਾਮਲਾ ਨਹੀ ਬਲਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਢਾਹ ਲਗਾਉਣ ਵਾਲੀਆ ਕਾਰਵਾਈਆ ਹਨ । ਇਥੇ ਹੀ ਬਸ ਨਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਦੇ ਜਿਵੇ ਪੈਰੀ ਹੱਥ ਲਗਾਕੇ ਗੁਲਾਮੀਅਤ ਕਰ ਰਹੇ ਹਨ, ਇਹ ਅਤਿ ਸ਼ਰਮਿੰਦਗੀ ਵਾਲੀਆ ਅਤੇ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਨੀਵਾ ਦਿਖਾਉਣ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਇਸ ਅਮਲ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਅਣਖ ਗੈਰਤ ਦੀ ਤਸਵੀਰ ਵੀ ਪ੍ਰਤੱਖ ਹੋ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਵੱਲੋ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਅਣਖ ਨੂੰ ਸੈਟਰ ਦੇ ਹੁਕਮਰਾਨਾਂ ਅੱਗੇ ਗਹਿਣੇ ਪਾਉਣ ਤੇ ਸਾਡੀ ਅਣਖ ਗੈਰਤ ਨੂੰ ਢਾਅ ਲਗਾਉਣ ਦੀਆਂ ਕਾਰਵਾਈਆ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਅਜਿਹੀਆ ਗੈਰ ਇਖਲਾਕੀ ਅਤੇ ਸ਼ਰਮਨਾਕ ਕਾਰਵਾਈਆ ਤੋ ਤੋਬਾ ਕਰਕੇ ਸਰਹੱਦੀ ਸੂਬੇ ਪੰਜਾਬ ਦੇ ਇਤਿਹਾਸ ਵਿਰਸੇ ਵਿਰਾਸਤ ਉਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੁਨਿਆਵੀ ਅਹੁਦੇ ਰੁਤਬੇ ਸਦਾ ਨਹੀ ਰਹਿੰਦੇ ਹੁੰਦੇ, ਫਿਰ ਦਸਤਾਰ ਅਤੇ ਸਿੱਖ ਦੀ ਸ਼ਾਨ ਕੌਮਾਂਤਰੀ ਪੱਧਰ ਤੇ ਕਾਇਮ ਰਹੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਜਾਂ ਸਿਆਸਤਦਾਨਾਂ ਨੂੰ ਅਜਿਹੇ ਸ਼ਰਮਨਾਕ ਢੰਗ ਨਾਲ ਗੁਲਾਮੀਅਤ ਕਰਕੇ ਪੰਜਾਬ ਦੀ ਅਣਖ ਨੂੰ ਕਦੀ ਵੀ ਸਰਮਸਾਰ ਨਹੀ ਕਰਨਾ ਚਾਹੀਦਾ । ਬਲਕਿ ਆਪਣੇ ਸੂਬੇ, ਨਿਵਾਸੀਆ ਦੇ ਵਿਰਸੇ ਵਿਰਾਸਤ ਨੂੰ ਸਾਂਭਦੇ ਹੋਏ ਅਜਿਹੇ ਅਮਲ ਹੋਣੇ ਚਾਹੀਦੇ ਹਨ ਜਿਸ ਨਾਲ ਸੰਸਾਰ ਪੱਧਰ ਤੇ ਪੰਜਾਬ ਸੂਬੇ ਤੇ ਸਿੱਖ ਕੌਮ ਅਤੇ ਪੰਜਾਬੀਆਂ ਦੀ ਅਣਖ ਗੈਰਤ ਬਰਕਰਾਰ ਰਹੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>