ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆਂ ਦੀ ਪਾਰਲੀਮੈਟ ਵਿਚ ਸੁਪਰੀਮ ਕੋਰਟ, ਹਾਈਕੋਰਟਾਂ, ਤਿੰਨੇ ਨੇਵੀ, ਆਰਮੀ, ਏਅਰਫੋਰਸ ਫ਼ੌਜਾਂ, ਸਿਵਲ, ਕਾਰਜਕਾਰਨੀ ਅਤੇ ਨਿਆਪਾਲਿਕਾਂ ਦੇ ਨਾਲ-ਨਾਲ ਮੁਲਕ ਦੀਆਂ ਸਭ ਯੂਨੀਵਰਸਿਟੀਆਂ, ਸੈਟਰ ਦੀ ਕੈਬਨਿਟ, ਸੂਬਿਆਂ ਦੇ ਗਵਰਨਰ, ਸੂਬਿਆਂ ਦੇ ਮੁੱਖ ਜੱਜ, ਚੋਣ ਕਮਿਸਨ ਅਤੇ ਹੋਰ ਸੈਟਰਲ ਕਮਿਸਨਾਂ ਉਤੇ ਹਿੰਦੂ ਬਹੁਗਿਣਤੀ ਦਾ ਪੂਰਨ ਰੂਪ ਵਿਚ ਕਬਜਾ ਹੈ ਅਤੇ ਇਨ੍ਹਾਂ ਅਹਿਮ ਸੰਸਥਾਵਾਂ ਦੇ ਮੁੱਖ ਅਹੁਦਿਆ ਉਤੇ ਹਿੰਦੂ ਬਿਰਾਜਮਾਨ ਹਨ, ਫਿਰ ਜਮਹੂਰੀਅਤ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਪ੍ਰੈਸ ਤੇ ਮੀਡੀਏ ਉਤੇ ਵੀ ਇਨ੍ਹਾਂ ਦਾ ਹੀ ਬੋਲਬਾਲਾ ਹੈ, ਫਿਰ ਸ੍ਰੀ ਮੋਹਨ ਭਗਵਤ ਕਿਸ ਲਹਿਜੇ ਵਿਚ ਕਹਿ ਰਹੇ ਹਨ ਕਿ ਹਿੰਦੂਆਂ ਨੂੰ ਏਕਤਾ ਕਰਨੀ ਪਵੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ ਮੁੱਖੀ ਸ੍ਰੀ ਮੋਹਨ ਭਗਵਤ ਵੱਲੋ ਹਿੰਦੂਆਂ ਵਿਚ ਏਕਤਾ ਦੀ ਨਿਰਆਧਾਰ ਦੁਹਾਈ ਦੇਣ ਦੀ ਕੀਤੀ ਜਾ ਰਹੀ ਬਿਆਨਬਾਜੀ ਨੂੰ ਗੈਰ ਹਿੰਦੂਆਂ ਲਈ ਅਤੇ ਘੱਟ ਗਿਣਤੀਆਂ ਲਈ ਵੱਡਾ ਖਤਰਾ ਕਰਾਰ ਦਿੰਦੇ ਹੋਏ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਗੈਰ ਹਿੰਦੂ ਵਰਗਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਆਪਣੇ ਹੱਕ ਹਕੂਕਾਂ ਤੇ ਵਿਧਾਨਿਕ ਹੱਕਾਂ ਦੀ ਰਾਖੀ ਲਈ ਇਕ ਪਲੇਟਫਾਰਮ ਤੇ ਇਕੱਤਰ ਹੋ ਜਾਣ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਭਗਵਤ ਵੱਲੋ ਹਿੰਦੂਆਂ ਦੀ ਏਕਤਾ ਸੰਬੰਧੀ ਕੀਤੀ ਬਿਆਨਬਾਜੀ ਤੋ ਇੰਝ ਜਾਪਦਾ ਹੈ ਕਿ ਸ੍ਰੀ ਭਗਵਤ ਅਤੇ ਆਰ.ਐਸ.ਐਸ ਦੇ ਕੱਟੜਵਾਦੀ ਸੰਗਠਨ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਤੇ ਗੈਰ ਹਿੰਦੂਆਂ ਲਈ ਉਸੇ ਤਰ੍ਹਾਂ ਦਾ ਜ਼ਬਰ ਜੁਲਮ ਕਰਨ ਦੀਆਂ ਵਿਊਤਾ ਬਣਾ ਰਹੇ ਹਨ ਜਿਵੇ ਨਾਜੀਆ ਨੇ ਨਿਊਰਮਬਰਗ ਲਾਅ 1935 ਰਾਹੀ ਉਸ ਸਮੇ 60 ਲੱਖ ਯਹੂਦੀਆਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਜ਼ਬਰੀ ਸਾੜਕੇ ਅਣਮਨੁੱਖੀ ਤੇ ਗੈਰ ਇਨਸਾਨੀਅਤ ਅਮਲ ਕੀਤੇ ਸਨ । ਉਸੇ ਤਰ੍ਹਾਂ ਘੱਟ ਗਿਣਤੀਆਂ, ਸਡਿਊਲਡ ਕਾਸਟ, ਆਦਿਵਾਸੀਆ ਉਤੇ ਜ਼ਬਰ ਢਾਹੁਣ ਦੀ ਸੋਚ ਉਤੇ ਅਮਲ ਕਰਨ ਜਾ ਰਹੇ ਹਨ ।
ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਅਜੋਕੇ ਸਮੇ ਸੰਸਾਰ ਦੀਆਂ ਘੱਟ ਗਿਣਤੀ ਕੌਮਾਂ ਉਸ ਦਿਸ਼ਾਂ ਵੱਲ ਵੱਧ ਰਹੀਆ ਹਨ ਕਿ ਜਿਵੇ ਯਹੂਦੀਆ ਉਤੇ ਜ਼ਬਰ ਢਾਹਿਆ ਗਿਆ ਸੀ ਉਸ ਨੂੰ ਘੱਟ ਗਿਣਤੀ ਕੌਮਾਂ ਬਿਲਕੁਲ ਬਰਦਾਸਤ ਨਹੀ ਕਰਨਗੀਆ ਅਤੇ ਨਾ ਹੀ ਯਹੂਦੀਆ, ਜਿਪਸੀਆ ਦੀ ਤਰ੍ਹਾਂ ਖੁੱਲ੍ਹੇਆਮ ਜ਼ਬਰ ਕਰਨ ਦੀ ਇਜਾਜਤ ਦਿੱਤੀ ਜਾਵੇਗੀ । ਇਸ ਲਈ ਕੱਟੜਵਾਦੀ ਆਰ.ਐਸ.ਐਸ ਸੰਗਠਨ ਤੇ ਉਸਦੇ ਮੁੱਖੀ ਨੂੰ ਆਪਣੀਆ ਮੰਦਭਾਵਨਾ ਭਰੀਆ ਨੀਤੀਆ ਤੇ ਅਮਲਾਂ ਤੋ ਤੋਬਾ ਕਰਕੇ ਸੰਸਾਰਿਕ ਜਮਹੂਰੀਅਤ ਅਤੇ ਅਮਨਮਈ ਨੀਤੀਆ ਉਤੇ ਪਹਿਰਾ ਦੇਣਾ ਪਵੇਗਾ । ਅਜਿਹਾ ਅਮਲ ਹੀ ਇਨ੍ਹਾਂ ਕੱਟੜਵਾਦੀਆ ਲਈ ਅਤੇ ਇੰਡੀਆ ਦੇ ਅਮਨ ਚੈਨ ਲਈ ਸਹਾਈ ਹੋ ਸਕੇਗਾ ।