ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ) – ਗੁਰਚਰਨ ਮੱਲ ਦੁਨੀਆਂ ਦਾ ਮੰਨਿਆਂ ਪ੍ਰਮੰਨਿਆਂ ਢੋਲ ਪਲੇਅਰ ਹੈ। ਜਿਸ ਨੇ ਪਹਿਲਾਂ ਵੀ ਕਈ ਵਰਲਡ ਰਿਕਾਰਡ ਆਪਣੇ ਨਾਮ ਲਿਖਵਾਏ ਹਨ। ਵਾਲਸਾਲ ਦੇ ਗੁਰੂ ਨਾਨਕ ਗੁਰਦੁਆਰੇ ਦੀਆਂ ਸੰਗਤਾਂ ਵੱਲੋਂ ਚਲਾਈ ਜਾਂਦੇ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਫੰਡ ਇਕੱਠਾ ਕਰਨ ਹਿੱਤ ਲਗਭਗ 10 ਮੀਲ ਤਕਰੀਬਨ 4 ਘੰਟੇ ਪੈਦਲ ਚੱਲ ਕੇ 9 ਕਿੱਲੋ ਦਾ ਢੋਲ ਲਗਾਤਾਰ ਵਜਾ ਕੇ ਸਫ਼ਰ ਤੈਅ ਕੀਤਾ ਅਤੇ ਇੱਕ ਹੋਰ ਵਰਲਡ ਰਿਕਾਰਡ ਬਣਾਇਆ। ਇਸ ਸਫਰ ਦੌਰਾਨ ਸੁਸਾਇਟੀ ਲਈ 1721 ਪੌਂਡ ਇਕੱਠੇ ਕੀਤੇ। 73 ਸਾਲਾਂ ਗੁਰਚਰਨ ਮੱਲ ਇੱਕ ਵਿਲੱਖਣ ਕਿਸਮ ਦਾ ਇਨਸਾਨ ਹੈ ਜੋ ਚੈਰਿਟੀ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਯਾਦ ਰਹੇ ਇਹ ਚੈਰਿਟੀ ਇੰਗਲੈਂਡ ਵਿੱਚ ਲੋੜਵੰਦਾਂ ਲਈ ਹਰ ਸਮੇਂ ਲੰਗਰ ਲਈ ਵਚਨਵੱਧ ਹੈ। ਜੋ ਲੋਕ ਬਾਹਰਲੇ ਮੁਲਕਾਂ ਤੋਂ ਆ ਕੇ ਕਿਸੇ ਕਾਰਨ ਇੱਥੇ ਪੱਕੇ ਨਹੀਂ ਵੱਸ ਸਕੇ ਅਤੇ ਨਾ ਹੀ ਵਾਪਸ ਜਾ ਸਕਦੇ ਹਨ। ਜਿਹਨਾਂ ਦਾ ਗੁਜ਼ਾਰਾ ਸਿਰਫ ਤੇ ਸਿਰਫ ਇਹੋ ਜਿਹੀਆਂ ਸੋਸਾਇਟੀਆਂ ‘ਤੇ ਨਿਰਭਰ ਹੈ। ਫੋਟੋ ਵਿੱਚ ਗੁਰਚਰਨ ਮੱਲ ਨਾਲ ਉਸਦੀ ਟੀਮ, ਸੰਗਤ ਤੋਂ ਇਲਾਵਾ ਨਾਮਵਰ ਸਿੰਗਰ ਨਿਰਮਲ ਸਿੱਧੂ ਅਤੇ ਖੇਡ ਪ੍ਰਮੋਟਰ ਅਤੇ ਟੀਵੀ ਪੇਸ਼ਕਾਰ ਸਰਦਾਰ ਅਜੈਬ ਸਿੰਘ ਵੀ ਇਸ ਕਾਰਜ ਵਿੱਚ ਸਾਥੀ ਬਣੇ।
ਵਿਸ਼ਵ ਪ੍ਰਸਿੱਧ ਢੋਲ ਵਾਦਕ ਗੁਰਚਰਨ ਮੱਲ ਤੇ ਸਾਥੀਆਂ ਵੱਲੋਂ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਫੰਡ ਇਕੱਠਾ ਕੀਤਾ
This entry was posted in ਅੰਤਰਰਾਸ਼ਟਰੀ.