ਪਹਿਲਗਾਮ ਦੁਖਾਂਤ ਉਪਰੰਤ ਪਾਕਿਸਤਾਨ ਵਿਰੁੱਧ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਇੰਡੀਅਨ ਨਿਵਾਸੀਆਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ? : ਮਾਨ

Simranjit-Singh-Mann.resizedਫ਼ਤਹਿਗੜ੍ਹ ਸਾਹਿਬ – “ਜਦੋਂ ਪਹਿਲਗਾਮ ਦੁਖਾਂਤ ਦਾ ਇਥੋ ਦੀਆਂ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ, ਕੈਬਨਿਟ ਸਕੱਤਰ, ਬਾਹਰਲੇ ਮੁਲਕਾਂ ਵਿਚ ਸਫਾਰਤਖਾਨਿਆ ਦੇ ਸਫੀਰ, ਸੀ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਜੰਮੂ-ਕਸਮੀਰ ਤੇ ਪੰਜਾਬ ਦੀ ਸੀ.ਆਈ.ਡੀ ਸਭ ਅਸਫਲ ਹੋ ਚੁੱਕੇ ਹਨ ਜੋ ਕਿ ਪਹਿਲਗਾਮ ਦੇ ਹੋਏ ਦੁਖਾਂਤ ਦੇ ਦੋਸ਼ੀਆਂ ਦੀ ਕੋਈ ਜਾਣਕਾਰੀ ਹੀ ਨਹੀ ਹਾਸਿਲ ਕਰ ਸਕੇ । ਤਾਂ ਫਿਰ ਬਿਨ੍ਹਾਂ ਕਿਸੇ ਸੱਚਾਈ ਤੋਂ ਗੁਆਂਢੀ ਮੁਲਕ ਪਾਕਿਸਤਾਨ ਉਤੇ ਹਮਲਾ ਕਰਨਾ ਕਿੰਨਾ ਕੁ ਜਾਇਜ ਹੈ ? ਫਿਰ ਇੰਡੀਅਨ ਨਿਵਾਸੀਆਂ ਨੂੰ ਇਹ ਜਾਣਕਾਰੀ ਨਾ ਦੇਣਾ ਕਿ ਕਿੱਥੇ-ਕਿੱਥੇ ਹਮਲੇ ਹੋਏ, ਕਿੰਨੇ ਮੁਜਰਿਮਾਂ ਨੂੰ ਮਾਰਿਆ ਗਿਆ, ਪਾਕਿਸਤਾਨ ਅਤੇ ਇੰਡੀਆ ਦੇ ਜਹਾਜ਼ਾਂ ਤੇ ਹੋਰ ਕਿੰਨਾ-ਕਿੰਨਾ ਨੁਕਸਾਨ ਹੋਇਆ, ਕਿਹੜੇ ਜਹਾਜ ਤਬਾਹ ਹੋਏ ਜਾਂ ਪਾਕਿਸਤਾਨ ਦੇ ਕੀਤੇ ਗਏ । ਇਹ ਇਕ ਤਰ੍ਹਾਂ ਨਾਲ ਇਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਾਲੇ ਦੁਖਦਾਇਕ ਅਮਲ ਹਨ । ਫਿਰ ਆਈ.ਬੀ. ਦੇ ਚੀਫ਼ ਤਪਨ ਕੁਮਾਰ ਦੇਕਾ ਜਿਸਦੀ ਕੋਈ ਪ੍ਰਾਪਤੀ ਨਹੀ, ਉਨ੍ਹਾਂ ਦੇ ਕਾਰਜਕਾਲ ਵਿਚ 1 ਸਾਲ ਦਾ ਵਾਧਾ ਕਰਨ ਪਿੱਛੇ ਕੀ ਮਕਸਦ ਹੈ ? ਜਦੋਕਿ ਹੋਏ ਨੁਕਸਾਨ ਦੀ ਜਾਣਕਾਰੀ ਨਾ ਤਾਂ ਪਾਕਿਸਤਾਨ ਵੱਲੋ ਨਸਰ ਕੀਤੀ ਗਈ ਹੈ ਅਤੇ ਨਾ ਹੀ ਇੰਡੀਅਨ ਹੁਕਮਰਾਨਾਂ ਵੱਲੋ । ਜਾਪਦਾ ਹੈ ਕਿ ਪਹਿਲਗਾਮ ਦੁਖਾਂਤ ਦੀ ਸੋਚ ਪਿੱਛੇ ਹੁਕਮਰਾਨਾਂ ਦੇ ਦਿਮਾਗ ਹਨ । ਜੋ ਮਿਸਟਰ ਥਰੂਰ ਬਾਹਰਲੇ ਮੁਲਕਾਂ ਦੇ ਦੌਰੇ ਤੇ ਗਏ ਹਨ, ਉਹ ਬਿਨ੍ਹਾਂ ਕਿਸੇ ਤੱਥ ਤੋ ਸਰਕਾਰ ਦੇ ਗੁਣਗਾਣ ਕਰਨ ਲੱਗੇ ਹੋਏ ਹਨ । ਹੁਣ ਜਦੋ ਹੁਕਮਰਾਨ ਹੀ ਆਪਣੀ ਕਾਰਵਾਈ ਤੋ ਭੰਬਲਭੂਸੇ ਵਿਚ ਹਨ ਕਿ ਪਹਿਲਗਾਮ ਦੁਖਾਂਤ ਦੇ ਪਿੱਛੇ ਕੌਣ ਹੈ, ਕੋਈ ਜਾਣਕਾਰੀ ਨਹੀ ਤਾਂ ਹੁਣ ਸ੍ਰੀ ਅਮਰਨਾਥ ਯਾਤਰਾ ਸਮੇ ਵੀ ਹੁਕਮਰਾਨਾਂ ਨੂੰ ਚੌਕਸ ਰਹਿਣਾ ਪਵੇਗਾ । ਉਥੇ ਬੀ.ਐਸ.ਐਫ ਮਿਲਟਰੀ ਲਗਾਉਣੀ ਪਵੇਗੀ । ਕਿਉਂਕਿ ਇਨ੍ਹਾਂ ਦੀਆਂ ਖੂਫੀਆ ਏਜੰਸੀਆ ਅਗਾਊ ਤੌਰ ਤੇ ਜਾਣਕਾਰੀ ਹਾਸਿਲ ਕਰਨ ਵਿਚ ਹੁਣ ਤੱਕ ਅਸਫਲ ਸਾਬਤ ਹੋਈਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋ ਪਹਿਲਗਾਮ ਦੁਖਾਂਤ ਵਾਪਰਣ ਉਪਰੰਤ ਹਵਾ ਵਿਚ ਤਲਵਾਰਾਂ ਮਾਰਨ ਦੀ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਲਈ ਇਨ੍ਹਾਂ ਦੀਆਂ ਫ਼ੌਜਾਂ ਵਿਚ ਪੁਰਾਤਨ ਹਥਿਆਰਾਂ ਦੀ ਭਰਮਾਰ ਹੋਣ ਅਤੇ ਨਵੀ ਤਕਨੀਕ ਵਾਲੇ ਹਥਿਆਰ ਨਾ ਖਰੀਦਣ ਅਤੇ ਸਹੀ ਸਮੇ ਤੇ ਸੂਚਨਾਂ ਨਾ ਪ੍ਰਾਪਤ ਕਰਨ ਸਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੇਲੰਗਨਾ ਦੇ ਮੁੱਖ ਮੰਤਰੀ ਮਿਸਟਰ ਰੈਡੀ ਇਹ ਪੁੱਛ ਰਹੇ ਹਨ ਕਿ ਪਾਕਿਸਤਾਨ ਸਟ੍ਰਾਈਕ ਦੀ ਜਾਣਕਾਰੀ ਦਿੱਤੀ ਜਾਵੇ ਅਸੀ ਤਾਂ ਬਹੁਤ ਪਹਿਲੇ ਇਹ ਕਹਿ ਦਿੱਤਾ ਸੀ ਕਿ ਜੋ ਇਨ੍ਹਾਂ ਨੇ ਰੀਫੇਲ ਲੜਾਕੂ ਜਹਾਜ ਖਰੀਦੇ ਹਨ ਉਹ ਸਟੈਲਥ ਨਹੀ ਹਨ । ਜਿਨ੍ਹਾਂ ਵਿਚ ਨਵੇ ਯੁੱਗ ਦੀ ਤਕਨੀਕਾਂ ਤੇ ਮਸੀਨਾਂ ਉਪਲੱਬਧ ਹਨ । ਉਸ ਸਮੇ ਇਨ੍ਹਾਂ ਨੇ ਇਹ ਸਟੈਲਥ ਕਿਉਂ ਨਹੀਂ ਖਰੀਦੇ । ਇਹ ਹੋਰ ਵੀ ਦੁਖਦਾਇਕ ਅਮਲ ਹੋਇਆ ਹੈ ਕਿ ਹੁਣ ਤੇਜਸ ਜਹਾਜ ਦੇ ਜਰਨਲ ਇਲੈਕਟ੍ਰਿਕ ਐਫ414 ਦੇ ਇੰਜਣ ਦੇਣੇ ਬੰਦ ਕਰ ਦਿੱਤੇ ਹਨ ਅਤੇ ਇਨ੍ਹਾਂ ਦਾ ਕੰਮ ਰੁਕਿਆ ਪਿਆ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਇਨ੍ਹਾਂ ਨੇ ਪਾਕਿਸਤਾਨ ਸਟ੍ਰਾਈਕ ਕੀਤੀ ਤਾਂ ਪਾਕਿਸਤਾਨ ਦੇ ਲੜਾਕੂ ਜਹਾਜ ਜੇ10 ਜੋ ਬਹੁਤ ਪੁਰਾਣਾ ਮਾਡਲ ਹੈ ਉਸਨੇ ਇਨ੍ਹਾਂ ਦੇ ਰੀਫੇਲ ਡੇਗ ਦਿੱਤੇ । ਹੁਣ ਪ੍ਰਸ਼ਨ ਇਹ ਉੱਠਦਾ ਹੈ ਜਦੋ ਇਨ੍ਹਾਂ ਕੋਲ ਨਵੀ ਤਕਨੀਕ ਦੇ ਇਲੈਕਟ੍ਰਾਨਿਕ ਰਫੇਲ ਜਹਾਜ ਸਨ ਤਾਂ ਉਸਨੇ ਪਾਕਿਸਤਾਨ ਜਹਾਜ ਨੂੰ ਪਹਿਲਾ ਕਿਉਂ ਨਹੀ ਡੇਗਿਆ ? ਇਹ ਤਾਂ ਪਾਈਲਟ ਦੀ ਵੱਡੀ ਗੁਸਤਾਖੀ ਹੈ । ਜਦੋ ਇੰਡੀਆਂ ਦੇ ਸ੍ਰੀ ਕ੍ਰਿਸ਼ਨਾ ਮੈਨਨ ਰੱਖਿਆ ਵਜੀਰ ਸਨ, ਤਾਂ ਉਨ੍ਹਾਂ ਨੇ ਵੀ ਦੂਸਰੀ ਸੰਸਾਰ ਜੰਗ ਵਿਚ ਵਰਤੇ ਗਏ ਸੈਕਡਹੈੱਡ ਹਥਿਆਰ ਖਰੀਦੇ ਸਨ । ਇਹ ਇਨ੍ਹਾਂ ਦੀ ਪੁਰਾਣੀ ਆਦਤ ਹੈ ਜੋ ਵਾਰਿਸ ਸ਼ਾਹ ਦੇ ਸ਼ਬਦ ਇਨ੍ਹਾਂ ਦੇ ਪੂਰੇ ਢੁੱਕਦੇ ਹਨ ਕਿ ਵਾਰਿਸ ਸ਼ਾਹ ਨਾ ਆਦਤਾ ਜਾਂਦੀਆ ਨੇ, ਭਾਵੇ ਕੱਟੀਏ ਪੋਰੀਆ-ਪੋਰੀਆ ਜੀ । ਹੁਣ ਮਿਸਟਰ ਰਾਜਨਾਥ ਸਿੰਘ ਕਹਿ ਰਹੇ ਹਨ ਕਿ ਸਾਡੀ ਨੇਵੀ ਅਗਲਾ ਐਕਸਨ ਕਰੇਗੀ । ਜਦੋਕਿ ਚੀਨ ਤੱਕ ਮਾਰ ਕਰਨ ਵਾਲੇ ਨੇਵੀ ਦੇ ਹਥਿਆਰ ਤਾਂ ਇਨ੍ਹਾਂ ਕੋਲ ਹੈ ਹੀ ਨਹੀ । ਫਿਰ ਇਹ ਦਾਅਵੇ ਕਿਵੇ ਕਰ ਸਕਦੇ ਹਨ ?

ਉਨ੍ਹਾਂ ਕਿਹਾ ਕਿ ਆਈ.ਐਸ.ਆਈ.ਐਸ. ਦੀ ਕੱਟੜ ਜਥੇਬੰਦੀ ਨੇ 2022 ਵਿਚ ਗੁਰਦੁਆਰਾ ਹਰਿ ਰਾਏ ਸਾਹਿਬ ਕਾਬਲ ਵਿਖੇ 25 ਸਿੱਖ ਮਾਰ ਦਿੱਤੇ ਸਨ ਅਤੇ ਸ੍ਰੀ ਮੋਦੀ ਨੇ ਕਿਹਾ ਸੀ ਕਿ ਸਾਡੀ ਐਨ.ਆਈ.ਏ. ਇਸਦੀ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਫੜਕੇ ਸਜਾਵਾਂ ਦੇਵਾਂਗੇ । ਪਰ ਉਸ ਉਪਰੰਤ ਨਾ ਕੋਈ ਜਾਂਚ ਹੋਈ ਅਤੇ ਨਾ ਹੀ ਕੋਈ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ । ਇਸ ਤਰ੍ਹਾਂ 2018 ਵਿਚ ਇਰਾਕ ਵਿਚ 38 ਸਿੱਖ ਮਾਰ ਦਿੱਤੇ ਸਨ, ਉਸ ਸਮੇ ਵੀ ਇਨ੍ਹਾਂ ਨੇ ਸਿੱਖਾਂ ਨੂੰ ਬਚਾਉਣ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਉਣ ਲਈ ਕੋਈ ਜਿੰਮੇਵਾਰੀ ਨਹੀ ਨਿਭਾਈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>