ਸਪਰਿੰਗਫੀਲਡ ਦੀ ‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

GurinderSinghJosan_MP_UK_w_SikhCommunity(1).resizedਡੇਟਨ, (ਸਮੀਪ ਸਿੰਘ ਗੁਮਟਾਲਾ): ਅਮਰੀਕਾ ਵਿੱਚ ਹਰ ਸਾਲ ‘ਮੌਮੋਰੀਅਲ ਡੇਅ’ ਦੇ ਮੌਕੇ ‘ਤੇ ਸ਼ਹੀਦ ਅਮਰੀਕੀ ਫੌਜੀਆਂ ਨੂੰ ਯਾਦ ਕਰਨ ਲਈ ਕਈ ਸ਼ਹਿਰਾਂ ਵਿੱਚ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਓਹਾਇਓ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਕੱਢੀ ਜਾਂਦੀ ‘ਮੈਮੋਰੀਅਲ ਡੇਅ ਪਰੇਡ’ ਦੇਸ਼ ਦੀ ਸਭ ਤੋਂ ਵੱਡੀਆਂ ਪਰੇਡਾਂ ਚੋਂ ਇੱਕ ਹੈ।

ਹਰ ਸਾਲ ਵਾਂਗ ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆ ਝਲਕੀਆ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਸਾਲ ਦੀ ਪਰੇਡ ਦੌਰਾਨ ਲਗਭਗ 200 ਸਥਾਨਕ ਸੰਸਥਾਵਾਂ ਅਤੇ ਤਕਰੀਬਨ 2000 ਲੋਕਾਂ ਨੇ ਹਿੱਸਾ ਲਿਆ, ਜੱਦਕਿ ਹਜ਼ਾਰਾਂ ਦੀ ਗਿਣਤੀ ‘ਚ ਨਾਗਰਿਕ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।

SikhCommunity_ParadeParticipants_GroupPicture.resizedਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀ। ਜੱਦ 4 ਮੀਲ ਲੰਬੀ ਇਹ ਪਰੇਡ ਬਜਾਰਾਂ ਵਿੱਚੋਂ ਲੰਘੀ, ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜ੍ਹਕ ਦੇ ਦੋਵੇਂ ਪਾਸੇ ਖੜੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ।

ਪਿਛਲੇ 26 ਸਾਲਾਂ ਤੋਂ ਸਪਰਿੰਗਫੀਲਡ ਦੇ ਸਮਾਜ ਸੇਵੀ ਅਵਤਾਰ ਸਿੰਘ, ਉਹਨਾਂ ਦੀ ਪਤਨੀ ਸਰਬਜੀਤ ਕੌਰ ਤੇ ਬੱਚੇ ਲਗਾਤਾਰ ਇਸ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ। ਉਹਨਾਂ ਵਲੋਂ ਕਈ ਵਰ੍ਹਿਆਂ ਪਹਿਲਾਂ ਕੀਤੇ ਗਏ ਇਸ ਉਦਮ ਸਦਕਾ ਹੁਣ ਸਿੱਖ ਸੋਸਾਇਟੀ ਆਫ ਡੇਟਨ ਦੀ ਸੰਗਤ, ਨਾਲ ਲੱਗਦੇ ਸ਼ਹਿਰ ਸਿਨਸਿਨਾਟੀ, ਕੋਲੰਬਸ ਅਤੇ ਇੰਡੀਆਣਾ ਸੂਬੇ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਇਸ ਵਿੱਚ ਭਾਗ ਲੈਂਦਾ ਹੈ। ਉਹਨਾਂ ਵੱਲੋਂ ਆਈਆਂ ਸੰਗਤਾਂ ਲਈ ਆਪਣੇ ਘਰ ਵਿੱਚ ਵੀ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਇਸ ਮੌਕੇ ਯੂ.ਕੇ. ਤੋਂ ਆਏ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ (ਸੀਬੀਈ) ਆਪਣੇ ਅਮਰੀਕਾ ਦੇ ਰੁਝੇਵਿਆਂ ਭਰੇ ਦੌਰੇ ਦੇ ਬਾਵਜੂਦ ਪਰੇਡ ਵਿੱਚ ਭਾਗ ਲੈਣ ਪਹੰਚੇ। ਅਵਤਾਰ ਸਿੰਘ ਸਣੇ ਸਿੱਖ ਭਾਈਚਾਰੇ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹਨਾਂ ਨੇ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਵੱਖ-ਵੱਖ ਭਾਈਚਾਰਿਆਂ ਸਣੇ ਪਰੇਡ ‘ਚ ਸ਼ਾਮਲ ਹੋ ਕੇ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦਾ ਸਤਿਕਾਰ ਕਰਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

SikhCommunity_Members_In_Parade1.resizedਕਮਿਉਨਿਟੀ ਕਾਰਕੁੰਨ ਸਮੀਪ ਸਿੰਘ ਗੁਮਟਾਲਾ ਜੋ ਆਪਣੇ ਪਰਿਵਾਰ ਸਣੇ ਕਈ ਸਾਲਾਂ ਤੋਂ ਇਸ ਵਿੱਚ ਸ਼ਮੂਲੀਅਤ ਕਰ ਰਹੇ ਹਨ ਨੇ ਦੱਸਿਆ ਕਿ ਸਤੰਬਰ 2001 ਵਿੱਚ ਅਮਰੀਕਾ ‘ਚ ਹੋਏ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਅਕਸਰ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਹ ਹੋਰ ਵੀ ਜਰੂਰੀ ਬਣ ਗਿਆ ਕਿ ਅਸੀਂ ਅਜਿਹੀਆਂ ਪਰੇਡ ‘ਚ ਹਿੱਸਾ ਲਈਏ ਤਾਂ ਜੋ ਵੱਧ ਤੋਂ ਵੱਧ ਲੋਕ ਸਿੱਖ ਅਤੇ ਉਹਨਾਂ ਦੀ ਨਿਵੇਕਲੀ ਪਛਾਣ ਬਾਰੇ ਜਾਣ ਸਕਣ।

ਪਰੇਡ ਦੌਰਾਨ ਬੀਵਰਕਰੀਕ ਸ਼ਹਿਰ ਦੇ ਵਸਨੀਕ ਸਵਰਨਜੀਤ ਸਿੰਘ ਪੰਨੂ ਅਤੇ ਸਮੂਹ ਪਰਿਵਾਰ ਵੱਲੋਂ ਪਰੇਡ ‘ਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪਾਣੀ, ਜੂਸ ਅਤੇ ਸੋਡੇ ਵੰਡਣ ਦੀ ਸੇਵਾ ਕੀਤੀ ਗਈ। ਅਮਰੀਕਨ ਲੋਕਾਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਪੈਂਫਲੈਟ ਵੰਡੇ ਗਏ। ਪਰੇਡ ਦੀਆਂ ਅਨਮੋਲ ਯਾਦਾਂ ਨੂੰ ਕੈਮਰਾਬੰਦ ਕਰਨ ਦੀ ਸੇਵਾ ਡੇਟਨ ਤੋਂ ਏ.ਐਂਡ.ਏ. ਫੋਟੋਗ੍ਰਾਫੀ ਦੇ ਸੁਨੀਲ ਮੱਲੀ ਵਲੋਂ ਕੀਤੀ ਗਈ। ਪਰੇਡ ਉਪਰੰਤ ਲੰਗਰ ਦੀ ਸੇਵਾ ਨਿਭਾਉਣ ਵਾਲਿਆਂ ਵਿੱਚ ਮਹਾਰਾਜਾ ਇੰਡੀਆ, ਜੀਤ ਇੰਡੀਆ, ਤੰਦੂਰ ਇੱਡੀਆ ਤੇ ਜੀਤ ਇੰਡੀਆ ਰੈਸਟੋਰੈਂਟ ਸ਼ਾਮਲ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>