ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੁਸਕੳਰਾਂ ਦਾ ਐਲਾਨ ਕਰਦੇ ਹੋਏ ਪੰਜਾਬੀ ਸਾਹਿਤ, ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਮੌਕੇ ਸਰਬਸੰਮਤੀ ਨਾਲ਼ ਫ਼ੈਸਲਾ ਕੀਤਾ ਗਿਆ ਕਿ ਅਕਾਡਮੀ ਦਾ ਸਰਵਉੱਚ ਸਨਮਾਨ ‘ਫ਼ੈਲੋਸ਼ਿਪ’ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਦਿੱਤੀ ਜਾਵੇਗੀ।
ਪੁਰਸਕਾਰਾਂ ਦਾ ਐਲਾਨ ਕਰਦਿਆਂ ਅਕਾਡਮੀ ਦੇ ਜਨਰਲ ਸਕੱਤਰ ਨੇ ਕਿਹਾ ਕਿ ‘ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ੍ਰੀ ਜਤਿੰਦਰ ਪਨੂੰ ਨੂੰ, ‘ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ’ (੫੦ ਸਾਲ ਤੋਂ ਘੱਟ ਉਮਰ) ਨੀਤੂ ਅਰੋੜਾ ਨੂੰ, ‘ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਸ. ਹਰਭਜਨ ਸਿੰਘ ਬਾਜਵਾ ਨੂੰ, ‘ਸ. ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ’ ਡਾ. ਧਰਮ ਸਿੰਘ ਨੂੰ, ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ’ ਡਾ. ਸਾਧੂ ਸਿੰਘ ਨੂੰ, ‘ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ’ ਡਾ. ਕੰਵਜੀਤ ਢਿੱਲੋਂ ਨੂੰ, ‘ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ’ ਡਾ. ਆਤਮਜੀਤ ਅਤੇ ਡਾ. ਸਾਹਿਬ ਸਿੰਘ ਨੂੰ, ‘ਡਾ. ਮੋਹਨਜੀਤ ਯਾਦਗਾਰੀ ਪੁਰਸਕਾਰ’ (੪੫ ਸਾਲ ਤੋਂ ਖੱਟ ਉਮਰ) ਸ੍ਰੀ ਮੀਤ ਅਨਮੋਲ ਨੂੰ ਦਿੱਤਾ ਜਾਵੇਗਾ।ਸਨਮਾਨ ਸ਼ਖ਼ਸੀਅਤਾਂ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਭੇਟਾ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ‘ਅਮੋਲ ਪਰਤਾਪ ਯਾਦਗਾਰੀ ਪੁਰਸਕਾਰ’ ਸ੍ਰੀ ਜਸਵੀਰ ਮੰਡ ਨੂੰ, ‘ਅੰਮ੍ਰਿਤਾ ਇਮਰੋਜ਼ ਪੁਰਸਕਾਰ’ ਸ੍ਰੀ ਸਿਧਾਰਥ ਨੂੰ ਦਿੱਤਾ ਜਾਵੇਗਾ।ਜਿਸ ਵਿੱਚ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਦੋਵੇਂ ਸਨਮਾਨਤ ਸ਼ਖ਼ਸੀਤਾਂ ਨੁੰ ਭੇਟਾ ਕੀਤੇ ਜਾਣਗੇ।ਪਹਿਲੇ ਹੀ ਐਲਾਨ ਕੀਤਾ ਗਿਆ ੨੦੧੫ ਦਾ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ ਸ੍ਰੀ ਰਮਨ ਸੰਧੂ ਅਤੇ ੨੦੧੮ ਲਈ ਸ੍ਰੀ ਦੇਵ ਰਾਜ ਦਾਦਰ ਨੂੰ ਉਪਰੋਕਤ ਪੁਰਸਕਾਰਾਂ ਦੇ ਨਾਲ ਹੀ ਭੇਟ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਂਣਾ ਦੀ ਪੁਰਸਕਾਰ ਕਮੇਟੀ ਦੀ ਮੀਟਿੰਗ ਵਿਚ ਉਪਰੋਕਤ ਪੁਰਸਕੲਰਾਂ ਦਾ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ।ਮੀਟਿੰਗ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਾਬਕਾ ਪ੍ਰਧਾਨ ਡਾ. ਸੁਖਦੇਵ ਸਿਮਘ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਸੁਰਿੰਦਰ ਕੈਲੇ, ਡਾ. ਹਰੀ ਸਿੰਘ ਜਾਚਕ, ਵਾਹਿਦ (ਸਤਿਨਾਮ ਸਿੰਘ) ਸ਼ਾਮਲ ਹੋਏ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਚਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਅਕਾਡਮੀ ਵਲੋਂ ਦਿੱਤੇ ਜਾਂਦੇ ਉਪਰੋਕਤ ਸਾਰੇ ਸਨਮਾਨ ਦੋ ਸਾਲ ਬਾਅਦ ਇਕੋ ਵਾਰੀ ਸਨਮਾਨ ਸਮਾਗਮ ਮੌਕੇ ਭੇਟ ਕੀਤੇ ਜਾਇਆ ਕਰਨਗੇ।