ਦਵਿੰਦਰ ਮਲਹਾਂਸ-ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ, ਬੱਚਿਆਂ ਵਿੱਚ ਪੰਜਾਬੀ ਮੁਹਾਰਤ ਦੇ ਮੁਕਾਬਲੇ ਦਾ ਸਮਾਗਮ ਵਾਈਟਹੋਰਨ ਕਮਿਊਨਿਟੀ ਹਾਲ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਸ਼ੁਰੂ ਹੋਇਆ। ਸਭਾ ਦੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਰਣਜੀਤ ਸਿੰਘ ਅਤੇ ਤਰਲੋਚਨ ਸੈਂਭੀ ਅਤੇ ਡਾਕਟਰ ਪਰਮਜੀਤ ਕੌਰ ਸੱਦਾ ਦਿੰਦਿਆਂ ਹਾਜ਼ਰੀਨ ਨੂੰ ਜੀ ਆਇਆ ਆਖਿਆ ।
ਸਮਾਗਮ ਦਾ ਆਗਾਜ਼ ਫਿਰੋਜਦੀਨ ਸ਼ਰਫ ਦੇ ਸ਼ੇਅਰ ਨਾਲ ਕੀਤਾ, ‘ਮੁੱਠਾ ਮੀਟ ਕੇ ਮੈਂ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਰਬਾਬ ਰਬਾਬੀਆਂ ਦੀ। ਸ਼ਰਫ ਜਿਨਾਂ ਨੇ ਨਾ ਮੇਰੀ ਬਾਤ ਪੁੱਛੀ ਵੇ ਮੈਂ ਬੋਲੀ ਆ, ਉਹਨਾਂ ਪੰਜਾਬੀਆਂ ਦੀ।
ਨੌਜਵਾਨ ਲੇਖਕ ਬਲਜਿੰਦਰ ਸੰਘਾ ਨੇ ਲਿਖਾਰੀ ਸਭਾ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਬਾਰੇ ਬਹੁਤ ਵਿਸਥਾਰ ਸਹਿਤ ਚਾਨਣਾ ਪਾਇਆ ।ਮੀਤ ਪ੍ਰਧਾਨ ਜੋਰਾਵਰ ਨੇ ਮੁਕਾਬਲੇ ਸਮੇਂ ਬੱਚਿਆਂ ਨੂੰ ਹਦਾਇਤਾਂ ਤੋਂ ਜਾਣੂ ਕਰਵਾਇਆ। ਰੋਹਨੀਸ਼ ਗੋਤਮ ਨੇ ਗੈਸਟ ਆਇਟਮ ਨਾਲ ਹਾਜ਼ਰੀ ਲਗਵਾਈ ।
ਪਹਿਲੇ ਭਾਗ ਵਿੱਚ ਜੱਜਾਂ ਦੀ ਭੂਮਿਕਾ ਗਿੰਨੀ ਬਰਾੜ , ਜਸਪ੍ਰੀਆ ਜੋਹਲ ਅਤੇ ਅਮਨਜੋਤ ਸਿੰਘ ਪੰਨੂ ਨੇ ਨਿਭਾਈ ।ਪਹਿਲੇ ਭਾਗ ਵਿੱਚ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ । ਤਿਰਲੋਚਨ ਸੈਂਭੀ ਨੇ ‘ਬੂਟਾ ਪੰਜਾਬੀ ਦਾ ਯਾਰੋ ਮੁਰਝਾ ਚੱਲਿਆ’ ਬਹੁਤ ਹੀ ਤਰੱਨਮ ਵਿੱਚ ਪੇਸ਼ ਕੀਤਾ।
ਦੂਜੇ ਗਰੁੱਪ ਵਿੱਚ ਜੱਜ ਸਾਹਿਬਾਨਾਂ ਦੀ ਸੇਵਾ ਸੁਖਜੀਤ ਸਿਮਰਨ ,ਸਨਦੀਪ ਸੰਦਿਓੜਾ ਤੇ ਹਰਪ੍ਰੀਤ ਗਿੱਲ ਨੇ ਨਿਭਾਈ। ਇਸ ਗਰੁੱਪ ਵਿੱਚ ਤੀਜੀ ਅਤੇ ਚੌਥੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ।ਕੈਲਗਰੀ ਗਿੱਧਾ ਡਾਂਸ ਅਕੈਡਮੀ ਦੇ ਬੱਚਿਆਂ ਨੇ ਨਰਿੰਦਰ ਗਿੱਲ ਦੀ ਅਗਵਾਈ ਹੇਠ ਗਿੱਧੇ-ਭੰਗੜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ।
ਤੀਜੇ ਭਾਗ ਵਿੱਚ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਜਿਸ ਵਿੱਚ ਜੱਜ ਸਾਹਿਬਾਨਾਂ ਦੀ ਭੂਮਿਕਾ ਡਾਕਟਰ ਸਰਬਜੀਤ ਜਵੰਧਾ, ਮਨਜੋਤ ਗਿੱਲ ਅਤੇ ਨਵ ਰੰਧਾਵਾ ਨੇ ਨਿਭਾਈ। ਗੁਰਲਾਲ ਸਿੰਘ ਰੁਪਾਲੋਂ ਅਤੇ ਬਲਜੀਤ ਸਿੰਘ ਬਬਲੂ ਨੇ ਬੁਲੰਦ ਆਵਾਜ਼ ਵਿੱਚ ਕਵੀਸ਼ਰੀ ਗਾਈ ।
ਚੌਥੇ ਭਾਗ ਵਿੱਚ ਸੱਤਵੀਂ ਤੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਸੁਖਵਿੰਦਰ ਸਿੰਘ ਤੂਰ, ਜਸਵਿੰਦਰ ਸਿੰਘ ਰੁਪਾਲ ਅਤੇ ਨਰਿੰਦਰ ਗਿੱਲ ਨੇ ਨਿਭਾਈ ।ਬਲਵੀਰ ਗੋਰਾ ਨੇ ਬਹੁਤ ਵਧੀਆ ਗੀਤ ਪੇਸ਼ ਕੀਤਾ।
ਨਤੀਜਿਆਂ ਦਾ ਐਲਾਨ ਬਲਜਿੰਦਰ ਸੰਘਾ ਨੇ ਕੀਤਾ। ਪਹਿਲੇ ਭਾਗ ਵਿੱਚ ਕ੍ਰਮਵਾਰ ਹਰਅਸੀਸ ਕੌਰ, ਕੁਦਰਤਪ੍ਰੀਤ ਕੌਰ ਅਤੇ ਜਸਜੋਤ ਕੌਰ ਜੇਤੂ ਰਹੇ ।ਦੂਜੇ ਭਾਗ ਵਿੱਚ ਕ੍ਰਮਵਾਰ ਸਾਹਿਬਪ੍ਰੀਤ ਸਿੰਘ ਸਿਦਕ ਸਿੰਘ ਗਰੇਵਾਲ ਅਤੇ ਨਿਤਾਰਾ ਕੌਰ ਹਰੀ ਜੇਤੂ ਰਹੇ। ਤੀਜੇ ਭਾਗ ਵਿੱਚ ਕਰਮਵਾਰ ਪ੍ਰਭਨੂਰ ਸਿੰਘ, ਗੁਨੀਵ ਕੌਰ ਗਿੱਲ ਅਤੇ ਬੁਨੀਤ ਕੌਰ ਢੀਂਡਸਾ ਜੇਤੂ ਰਹੇ। ਚੌਥੇ ਭਾਗ ਵਿੱਚ ਕਰ੍ਰਮਵਾਰ ਨਿਮਰਤ ਧਾਰਨੀ ,ਹਰਸੀਰਤ ਕੌਰ ਗਿੱਲ ਮੋਹਕਮ ਸਿੰਘ ਚੌਹਾਨ ਜੇਤੂ ਰਹੇ।ਇਹਨਾਂ ਜੇਤੂ ਬੱਚਿਆਂ ਦਾ ਸਨਮਾਨ ਟਰਾਫੀਆਂ ਨਾਲ ਕੀਤਾ ਗਿਆ। ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਮੈਡਲਾਂ ਨਾਲ ਹੌਸਲਾ ਹਫਜਾਈ ਕੀਤੀ ਗਈ ।
ਸਾਊਂਡ ਦੀ ਸੇਵਾ ਬਲਵੀਰ ਗੋਰਾ ਜੀ ਨੇ ਨਿਭਾਈ ।ਬੱਚਿਆਂ ਨੂੰ ਸਟੇਜ ਤੱਕ ਲਿਆਉਣ ਅਤੇ ਦੇਖ-ਰੇਖ ਕਰਨ ਦੀ ਜਿੰਮੇਵਾਰੀ ਮੰਗਲ ਚੱਠਾ ਅਤੇ ਜਗਤਾਰ ਜਗਰਾਂਓ ਨੇ ਨਿਭਾਈ। ਚਾਹ ਪਾਣੀ ਦੀ ਸੇਵਾ ਗੁਰਲਾਲ ਸਿੰਘ ਨੇ ਪਰਿਵਾਰ ਸਮੇਤ ਕੀਤੀ। ਜੋਰਾਵਰ ਨੇ ਫੋਟੋਗ੍ਰਾਫੀ ਕੀਤੀ। ਇਹਨਾਂ ਤੋਂ ਇਲਾਵਾ ਹਰੀਪਾਲ, ਇੰਜੀਨੀਅਰ ਜੀਰ ਸਿੰਘ ਬਰਾੜ, ਦਰਸ਼ਨ ਸਿੰਘ ਧਾਲੀਵਾਲ,ਸੁਖਬੀਰ ਗਰੇਵਾਲ, ਪਰਮਜੀਤ ਭੰਗੂ, ਗੁਰਦੀਸ਼ ਗਰੇਵਾਲ, ਸੁਖਵਿੰਦਰ ਗਿੱਲ, ਚੰਦ ਸਿੰਘ ਸੰਦਿਓੜਾ(ਪੰਜਾਬੀ ਨੈਸਨਲ ਅਖਬਾਰ), ਸੁਰਿੰਦਰ ਕੌਰ ਚੀਮਾ, ਹਰਚਰਨ ਬਾਸੀ, ਸਵੇਤੂ ਸ਼ਰਮਾ(ਬੀ.ਪੀ ਡੀ ਟਵ),ਰਕੇਸ਼ ਗੌਤਮ , ਪ੍ਰੋਫੈਸਰ ਤਰਲੋਚਨ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਹੋਏ।
ਅਖੀਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਜੱਜ ਸਾਹਿਬਾਨ ਸਾਰੇ ਮੀਡੀਏ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਅਗਲੀ ਮਹੀਨਾਵਾਰ ਮੀਟਿੰਗ ਮਹੀਨੇ ਦੇ ਤੀਜੇ ਸ਼ਨੀਵਾਰ 19 ਜੁਲਾਈ ਨੂੰ ਕੋਸੋ ਹਾਲ ਵਿੱਚ ਹੋਵੇਗੀ।
ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ 825 735 1466 ਅਤੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੂੰ 403 993 2201 ਤੇ ਸੰਪਰਕ ਕੀਤਾ ਜਾ ਸਕਦਾ ਹੈ।