ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜੋ ਅਹਿਮਦਾਬਾਦ ਗੁਜਰਾਤ ਵਿਖੇ ਉੱਡਣ ਵਾਲੇ ਹਵਾਈ ਜਹਾਜ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਵਿਚ ਅਮਲੇ ਸਣੇ 241 ਵਿਅਕਤੀ ਸਵਾਰ ਸਨ, ਸਭ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਜੋ ਕਿ ਬਹੁਤ ਹੀ ਦੁੱਖਦਾਇਕ, ਅਸਹਿ ਤੇ ਅਕਹਿ ਵਰਤਾਰਾ ਵਾਪਰਿਆ ਹੈ । ਜਿਸ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ 241 ਜਾਨਾਂ ਅਤੇ 52 ਹੋਰ ਜਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀਆਂ ਆਤਮਾਵਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ, ਉਥੇ ਮ੍ਰਿਤਕ ਪਰਿਵਾਰਾਂ ਦੇ ਇਸ ਦੁੱਖ ਵਿਚ ਸਾਮਿਲ ਹੁੰਦੇ ਹੋਏ ਇਸ ਵਾਪਰੇ ਕਹਿਰ ਉਤੇ ਡੂੰਘੇ ਦਾ ਪ੍ਰਗਟਾਵਾ ਕਰਦੇ ਹੋਏ ਇਸ ਵਾਪਰੇ ਦੁਖਾਂਤ ਦੀ ਅਮਰੀਕਾ ਦੀ ਐਫ.ਬੀ.ਆਈ, ਸਕਾਟਲੈਡ ਯਾਰਡ ਅਤੇ ਹਵਾਈ ਜਹਾਜ ਵਿਭਾਗ ਦੇ ਮਾਹਿਰਾਂ ਦੇ ਰਾਹੀ ਇਸਦੀ ਜਾਂਚ ਹੋਣੀ ਬਣਦੀ ਹੈ ਅਤੇ ਕਾਰਨਾਂ ਦਾ ਪਤਾ ਲਗਾਉਦੇ ਹੋਏ ਜਿਥੇ ਕਿਤੇ ਵੀ ਕੋਈ ਅਣਗਹਿਲੀ ਹੋਈ ਹੈ, ਉਸਦੇ ਜਿੰਮੇਵਾਰ ਨੂੰ ਬਣਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ । ਤਾਂ ਕਿ ਇਸ ਤਰ੍ਹਾਂ ਹਾਦਸਾਗ੍ਰਸਤ ਹੋਣ ਵਾਲੇ ਜਹਾਜਾਂ ਦੇ ਦੁਖਾਂਤ ਵਾਪਰਣ ਤੋ ਭਵਿੱਖ ਵਿਚ ਰੋਕਿਆ ਜਾ ਸਕੇ ।”
ਉਨ੍ਹਾਂ ਕਿਹਾ ਕਿ ਬੋਇੰਗ ਜਹਾਜ ਨੂੰ ਬਣਾਉਣ ਵਾਲੇ ਮਾਹਿਰਾਂ ਦੀ ਇਕ ਟੀਮ ਦਾ ਇਹ ਫਰਜ ਬਣਦਾ ਹੈ ਕਿ ਉਹ ਉਪਰੋਕਤ ਵੱਡੀਆਂ ਜਾਂਚ ਏਜੰਸੀਆਂ ਦੀ ਮਦਦ ਨਾਲ ਇਸ ਹੋਏ ਹਾਦਸੇ ਦੀ ਤਹਿ ਤੱਕ ਜਾਣ ਅਤੇ ਪਤਾ ਲਗਾਉਣ ਕਿ ਇਸ ਪਿੱਛੇ ਕੀ ਵਜਹ ਹੈ ? ਸ. ਮਾਨ ਨੇ ਇਸ ਵੱਡੇ ਦੁਖਾਂਤ ਵਾਪਰਣ ਉਪਰੰਤ ਜੋ ਟਾਟਾ ਗਰੁੱਪ ਦੇ ਚੇਅਰਮੈਨ ਐਨ. ਚੰਦਰਾਸੇਖਰਨ ਵੱਲੋ ਮ੍ਰਿਤਕ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਰਾਸੀ ਦੀ ਮਦਦ ਦੇਣ, ਜਖਮੀਆਂ ਦ ਹਰ ਤਰ੍ਹਾਂ ਮੁਫਤ ਇਲਾਜ ਕਰਵਾਉਣ ਅਤੇ ਜਿਸ ਮੈਡੀਕਲ ਕਾਲਜ ਦੀ ਇਮਾਰਤ ਦਾ ਨੁਕਸਾਨ ਹੋਇਆ ਹੈ, ਉਸ ਨੂੰ ਦੁਆਰਾ ਬਣਾਉਣ ਦੀ ਵੱਡੀ ਜਿੰਮੇਵਾਰੀ ਪੂਰਨ ਕਰਨ ਦੀ ਗੱਲ ਕੀਤੀ ਹੈ ਇਹ ਉੱਦਮ ਟਾਟਾ ਗਰੁੱਪ ਦੇ ਚੇਅਰਮੈਨ ਦੇ ਅਤਿ ਪ੍ਰਸੰਸਾਯੋਗ ਹਨ । ਜਿਨ੍ਹਾਂ ਨੇ ਇਨਸਾਨੀਅਤ ਜਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਤੌਰ ਤੇ ਦੁੱਖੀ ਪਰਿਵਾਰਾਂ ਦੀ ਬਾਂਹ ਫੜਦੇ ਹੋਏ ਇਹ ਵੱਡੀ ਮਦਦ ਕਰਨ ਦਾ ਐਲਾਨ ਕੀਤਾ ਹੈ । ਉਨ੍ਹਾਂ ਵੱਲੋ ਕੀਤੇ ਉਦਮ ਤੋ ਜਨਤਕ ਤੌਰ ਤੇ ਇਹ ਸੰਦੇਸ ਵੀ ਜਾਂਦਾ ਹੈ ਕਿ ਜਦੋ ਵੀ ਕੋਈ ਅਜਿਹੀ ਵੱਡੀ ਘਟਨਾ ਜਾਂ ਦੁਖਾਂਤ ਵਾਪਰਦਾ ਹੈ, ਤਾਂ ਉਸ ਵਿਚ ਪੀੜ੍ਹਤਾਂ ਤੇ ਹੋਰ ਹੋਏ ਨੁਕਸਾਨ ਦੀ ਪੂਰਤੀ ਕਰਨ ਹਿੱਤ ਵੱਡੇ ਵੱਡੇ ਕਾਰੋਬਾਰੀ, ਧਨਾਢਾਂ ਦੇ ਵੀ ਅਜਿਹੇ ਇਨਸਾਨੀ ਫਰਜ ਬਣਦੇ ਹਨ ਕਿ ਉਸ ਸਮੇ ਉਹ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਪੂਰਨ ਕਰਨ । ਇਸਦੇ ਨਾਲ ਹੀ ਸ. ਮਾਨ ਨੇ ਗੁਜਰਾਤ ਦੀ ਸਰਕਾਰ ਨੂੰ ਵੀ ਇਹ ਜੋਰਦਾਰ ਗੁਜਾਰਿਸ ਕੀਤੀ ਕਿ ਸਰਕਾਰ ਵੀ ਆਪਣੇ ਵੱਲੋ ਪੀੜ੍ਹਤ ਪਰਿਵਾਰਾਂ ਨੂੰ ਇਸੇ ਤਰ੍ਹਾਂ 1-1 ਕਰੋੜ ਰੁਪਏ ਦੀ ਮਦਦ ਕਰਨ ਦਾ ਐਲਾਨ ਕਰਕੇ ਆਪਣੇ ਲੋਕਾਂ ਪ੍ਰਤੀ ਇਸ ਦੁੱਖ ਪ੍ਰਤੀ ਫਰਜਾਂ ਦੀ ਪੂਰਤੀ ਕੀਤੀ ਜਾਵੇ ।