ਸਰਬ ਧਰਮ ਸੰਮੇਲਨ ‘ਚ ਡੀ.ਐਸ.ਜੀ.ਐਮ.ਸੀ. ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਯਾਦ ਕੀਤਾ ਗਿਆ

IMG_20250920_200432.resizedਨਵੀਂ ਦਿੱਲੀ  – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਵੱਲੋਂ ਅੱਜ ਇਥੇ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਇੱਕ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਮੁਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬੇਮਿਸਾਲ ਹੈ, ਕਿਉਂਕਿ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸ਼ਹੀਦੀ ਦਾ ਇਹੋ ਜਿਹਾ ਉਦਾਹਰਣ ਇਤਿਹਾਸ ਵਿੱਚ ਹੋਰ ਕੋਈ ਨਹੀਂ।

ਉਨ੍ਹਾਂ ਕਿਹਾ ਕਿ “ਸਿੱਖੀ ਦਇਆ, ਮਾਫ਼ੀ, ਜੋਸ਼, ਧੀਰਜ, ਨੈਤਿਕਤਾ, ਨਿਮਰਤਾ ਅਤੇ ਸਭ ਧਰਮਾਂ ਦੀ ਸਵੀਕਾਰਤਾ ਸਿਖਾਉਂਦੀ ਹੈ।” ਭਾਵੇਂ ਵੱਖ-ਵੱਖ ਭਾਸ਼ਾਵਾਂ ਹਨ, ਵੱਖ-ਵੱਖ ਇਬਾਦਤਗਾਹਾਂ ਹਨ, ਵੱਖਰੇ ਕੱਪੜੇ ਪਹਿਨਣ ਦੇ ਢੰਗ ਹਨ, ਵੱਖਰੀਆਂ ਸਭਿਆਚਾਰਕ ਪ੍ਰੰਪਰਾਵਾਂ ਹਨ ਪਰ ਮਨੁੱਖਤਾ ਇੱਕੋ ਹੈ ਅਤੇ ਰੱਬ ਵੀ ਇੱਕੋ ਹੈ।

ਅੱਜ ਦੀ-ਵਾਰਤਾ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ “ਹਿੰਦ ਦੀ ਚਾਦਰ” ਦੇ ਰੂਪ ਵਿੱਚ ਯਾਦ ਕੀਤਾ ਗਿਆ। ਨਾਲ ਹੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨਾਲ ਆਪਣੀ ਜਾਨਾਂ ਨਿਛਾਵਰ ਕੀਤੀਆਂ, ਉਨ੍ਹਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਗਿਆਨੀ ਰਘਬੀਰ ਸਿੰਘ ਜੀ ਨੇ ਸ਼ਹੀਦੀ ਦੇ ਉਸ ਸਮੇਂ ਨੂੰ ਅਜੋਕੀ ਸਥਿਤੀ ਨਾਲ ਜੋੜਦਿਆਂ ਕਿਹਾ, “ਅਸੀਂ ਧਰਮ ਪਰਿਵਰਤਨ ਦੀ ਪ੍ਰੇਰਣਾ ਨਹੀਂ ਦਿੰਦੇ ਅਤੇ ਕਿਸੇ ਦੀ ਧਾਰਮਿਕ ਆਜ਼ਾਦੀ ਖੋਹਣਾ, ਭਾਵੇਂ ਲਾਲਚ ਦੇ ਕੇ ਹੀ ਕਿਉਂ ਨਾ ਹੋਵੇ, ਇੱਕ ਅਪਰਾਧ ਹੈ।”

ਸੰਮੇਲਨ ਵਿੱਚ ਸ਼ੁਰੂਆਤੀ ਸੰਬੋਧਨ ਕਰਦਿਆਂ ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਨੌਵੇਂ ਗੁਰੂ ਦੀ ਸ਼ਹੀਦੀ ਨੂੰ ਯਾਦ ਕਰਨ ਲਈ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸ਼ਹਾਦਤ ਦਾ ਕੋਈ ਤੋਲ ਜੀਵੰਤ ਜਗਤ ਵਿੱਚ ਨਹੀਂ। ਉਨ੍ਹਾਂ ਨੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ, ਸ਼੍ਰੀ ਕਪਿਲ ਮਿਸ਼ਰਾ ਅਤੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਦਾ ਡੀ.ਐਸ.ਜੀ.ਐਮ.ਸੀ. ਅਤੇ ਸਿੱਖਾਂ ਦੇ ਯਤਨਾਂ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ “ਸਾਰੀ ਸਿੱਖ ਕੌਮ ਨੂੰ ਇੱਕ ਮੰਚ ਤੇ ਲਿਆਂਦਾ ਜਾਣਾ ਜ਼ਰੂਰੀ ਹੈ।”

ਬਾਅਦ ਵਿੱਚ ਡੀ.ਐਸ.ਜੀ.ਐਮ.ਸੀ. ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਮੰਤਰੀਆਂ, ਮਹਿਮਾਨਾਂ ਅਤੇ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕੀਤਾ।

ਸਾਬਕਾ ਰਾਜ ਸਭਾ ਮੈਂਬਰ ਅਤੇ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਪੂਰੀ ਸਭਿਆਚਾਰ ਵਿੱਚ ਗੁਰੂ ਜੀ ਦੀ ਸ਼ਹਾਦਤ ਦੀ ਕੋਈ ਤੁਲਨਾ ਨਹੀਂ। “ਸਾਡਾ ਧਰਮ ਸਾਨੂੰ ਜ਼ਾਲਮ ਦੇ ਵਿਰੁੱਧ ਖੜ੍ਹੇ ਹੋਣਾ ਸਿਖਾਉਂਦਾ ਹੈ। ਭਾਰਤੀ ਸੰਵਿਧਾਨ ਵਿੱਚ ਧਾਰਮਿਕ ਆਜ਼ਾਦੀ ਦਾ ਮੁੱਢਲਾ ਹੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਰੇਖਾ ਅਤੇ ਸ਼ਹੀਦੀ ਤੋਂ ਹੀ ਪ੍ਰਾਪਤ ਹੈ।” ਉਨ੍ਹਾਂ ਸ੍ਰੀਮਤੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਇਕ ਵਿਦਿਅਕ  ਸੰਸਥਾ ਸ਼ੁਰੂ ਕਰਨ ਦੀ ਮੰਗ ਕੀਤੀ।

ਕੈਬਨਿਟ ਮੰਤਰੀ ਸ਼੍ਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਡੀ.ਐਸ.ਜੀ.ਐਮ.ਸੀ. ਵੱਲੋਂ ਕਰਵਾਈ ਗਈ ਸਰਬ‌ ਧਰਮ‌ ਵਾਰਤਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਦੀਵੀ ਜੀਵੰਤ ਰਹੇਗਾ। ਉਨ੍ਹਾਂ ਕਿਹਾ ਕਿ “ਇੱਕ ਪਰਿਵਾਰ ਦੀ ਸ਼ਹਾਦਤ ਦਾ ਹੋਰ ਕੋਈ ਉਦਾਹਰਨ ਨਹੀਂ — ਦਾਦਾ (ਗੁਰੂ ਤੇਗ ਬਹਾਦਰ), ਉਨ੍ਹਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੇ ਮਨੁੱਖਤਾ ਲਈ ਆਪਣੀਆਂ ਜਾਨਾਂ ਨਿਓਛਾਵਰ ਕੀਤੀਆਂ।”

ਸ਼੍ਰੀ ਮਿਸ਼ਰਾ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਤਿੰਨ ਦਿਨਾਂ ਦਾ ਸਮਾਗਮ ਲਾਲ ਕਿਲ੍ਹੇ ‘ਚ ਕਰਵਾਇਆ ਜਾਵੇਗਾ, ਜਿਸ ਵਿੱਚ ਇੱਕ ਅਸਥਾਈ ਮਿਊਜ਼ੀਅਮ ਵੀ ਬਣਾਇਆ ਜਾਵੇਗਾ, ਜਿੱਥੇ ਸਿੱਖ ਧਰਮ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਨੂੰ ਦਰਸਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਜਾਵੇਗਾ। ਦਿੱਲੀ ਦੇ ਬਾਹਰੀ ਇਲਾਕੇ ‘ਚ ਸਥਿਤ ਗੁਰੂ ਤੇਗ ਬਹਾਦਰ ਸਮਾਰਕ ਨੂੰ ਮੁੜ ਨਵੀਨਤਮ ਕੀਤਾ ਜਾਵੇਗਾ ਅਤੇ ਉੱਥੇ ਸਥਾਈ ਲੇਜ਼ਰ ਤੇ ਸਾਊਂਡ ਸ਼ੋਅ ਸ਼ੁਰੂ ਕੀਤਾ ਜਾਵੇਗਾ ਜੋ ਹਰ ਰੋਜ਼ ਪ੍ਰਦਰਸ਼ਿਤ ਕੀਤਾ ਜਾਵੇਗਾ।

ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਨੇ ਵੀ ਨੌਵੇਂ ਪਾਤਸ਼ਾਹ ਦੇ ਉਪਕਾਰ ਨੂੰ ਅਣਉਤਾਰਿਆ ਕਰਜ਼ਾ ਦੱਸਿਆ ਹੈ। ਧਰਮ ਪਰਿਵਰਤਨ ਦੇ ਸਬੰਧ ਵਿੱਚ ਸਿਰਸਾ ਜੀ

ਧਰਮ ਪਰਿਵਰਤਨ ਬਾਰੇ ਬੋਲਦੇ ਹੋਏ ਸ. ਸਿਰਸਾ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਹੋਰ ਧਰਮ ਵਿੱਚ ਪਰਿਵਰਤਿਤ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। “ਇਹ ਮਨੁੱਖਤਾ ਨਾਲ ਕ੍ਰੂਰਤਾ ਹੈ। ਉਸ ਸਮੇਂ ਦੇ ਮੁਗਲ ਸ਼ਾਸਕਾਂ ਨੇ ਲੋਕਾਂ ਨੂੰ ਜਬਰਨ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ,” ਉਹਨਾਂ ਨੇ ਜੋੜਿਆ।

ਰਾਜ ਸਭਾ ਸਾਂਸਦ ਵਿਕਰਮਜੀਤ ਸਹਨੀ ਨੇ ਵੀ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਯਾਦਗਾਰੀ ਸਮਾਗਮ ਬਹੁਤ ਹੀ ਸੋਚ-ਸਮਝ ਕੇ ਯੋਜਿਤ ਕੀਤੇ ਗਏ ਹਨ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਇਸ ਵਿੱਚ ਗਹਿਰਾ ਰੁਝਾਨ ਲੈ ਰਹੀ ਹਨ।

ਸਵਾਮੀ ਚਿਦਾਨੰਦ ਸਰਸਵਤੀ ਨੇ ਕਿਹਾ ਕਿ ਅੱਜ ਜੋ ਭਾਰਤ ਹੈ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਕਰਕੇ ਹੈ। “ਜੇ ਉਹਨਾਂ ਨੇ ਆਪਣੀ ਜਾਨ ਨਾ ਨਿਓਛਾਵਰ ਕੀਤੀ ਹੁੰਦੀ, ਤਾਂ ਹਾਲਾਤ ਬਿਲਕੁਲ ਵੱਖਰੇ ਹੁੰਦੇ,” ਉਹਨਾਂ ਨੇ ਕਿਹਾ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਅਪੀਲ ਕੀਤੀ, ਤਾਂ ਜੋ ਭਵਿੱਖੀ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਸ੍ਰੀ ਸ੍ਰੀ ਰਵਿਸ਼ੰਕਰ ਜੀ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ।

ਆਚਾਰਿਆ ਲੋਕੇਸ਼ ਮੁਨੀ ਜੀ, ਸ਼੍ਰੀ ਗੋਸਵਾਮੀ ਸੁਸ਼ੀਲ ਜੀ, ਸ਼੍ਰੀ ਭਿੱਖੂ ਸੰਗਸੇਨਾ ਜੀ, ਹਾਜ਼ੀ ਸਈਦ ਸਲਮਾਨ ਚਿਸ਼ਤੀ ਜੀ, ਰੱਬਾਈ ਇਜ਼ੀਕੀਲ ਇਸਾਕ ਮਾਲੇਕਾਰ ਜੀ, ਰਾਜਯੋਗਿਨੀ ਡਾ. ਬਿੰਨੀ ਸਰੀਨ ਜੀ, ਸ਼੍ਰੀ ਰਵਿੰਦਰ ਪੰਡਿਤਾ ਜੀ ਅਤੇ ਡਾ. ਅਨੀਲ ਜੋਸਫ ਥੋਮਸ ਕੋਟੋ ਜੀ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>