ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਨਾਲ ਲਗਦਾ ਭਾਰਤ ਨਗਰ ਚੌਂਕ ਕਿਸੇ ਨਿੱਜੀ ਕੰਪਨੀ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉੱਥੇ ਪੰਜਾਬੀ ਦੇ ਲੱਲੇ ਨਾਲ਼ ਅੰਗਰੇਜ਼ੀ ਦੇ ਅੱਖ਼ਰ ਜੋੜ ਕੇ ਲੁਧਿਆਣਾ ਬਣਾਇਆ ਗਿਆ ਹੈ।ਇਹ ਪੰਜਾਬੀ ਭਾਸ਼ਾ ਦੀ ਤੋਹੀਨ ਹੈ।ਚਾਹੀਦਾ ਤਾਂ ਇਹ ਸੀ ਕਿ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਚੌਂਕ ਵਿੱਚ ਲਗਾਇਆ ਜਾਂਦਾ। ਜੋ ਪਹਿਲਾਂ ਲੱਗਿਆ ਹੋਇਆ ਸੀ,ਜਿਵੇਂ ਕਿ ਪ੍ਰੋ. ਮੋਹਨ ਸਿੰਘ ਦਾ ਬੁੱਤ ਪਹਿਲਾਂ ਆਰਤੀ ਚੌਂਕ ਲੱਗਿਆ ਹੋਇਆ ਸੀ।ਹੁਣ ਉਹ ਵੀ ਉਥੋਂ ਵੀ ਉਤਾਰ ਦਿੱਤਾ ਗਿਆ ਹੈ।ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਲੁਧਿਆਣੇ ਅਕਤੂਬਰ ਮਹੀਨੇ ਹਰ ਸਾਲ ਮੇਲਾ ਲੱਗਦਾ ਹੈ।ਉਹਨਾਂ ਦਾ ਬੁੱਤ ਆਰਤੀ ਚੌਂਕ ਵਿੱਚ ਲਗਾਇਆ ਜਾਵੇ।
ਉਂਝ ਤਾਂ ਚੌਂਕ ਕਿਸੇ ਨਿੱਜੀ ਕੰਪਨੀ ਨੂੰ ਸੌਂਪ ਦੇਣ ਦੀ ਥਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਜਾਂ ਮਿਉਨਿਸਲਪਲ ਕਾਰਪੋਰੇਸ਼ਨ ਰਾਹੀਂ ਸਮਾਰਟ ਸਿਟੀ ਸਕੀਮ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।ਸੋ ਪੰਜਾਬੀ ਸਾਹਿਤ ਅਕਾਡਮੀ ਧਿਆਨ ਦਵਾਉਣਾ ਚਾਹੰੁਦੀ ਹੈ ਕਿ ਉਕਤ ਭਾਸ਼ਾ ਦੀ ਅਣਦੇਖੀ ਪੰਜਾਬ ਸਰਕਾਰ ਦੀ ‘ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸਮੈਂਟਸ (ਤਰਮੀਮ ਪਹਿਲੀ) ਨਿਯਮ 2023’ ਦੀ ਉਲੰਘਣਾ ਹੈ।ਸੋ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਨਿਰਾਦਰ ਭਰਪੂਰ ਵਰਤਾਰੇ ਨੂੰ ਰੋਕਣ ਦੇ ਆਦੇਸ਼ ਜਾਰੀ ਕੀਤੇ ਜਾਣ ਅਤੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਧਿਆਨ ਰੱਖਦਿਆਂ ਚੌਂਕ ਵਿੱਚ ਢੁੱਕਵਾਂ ਬੁੱਤ ਲਗਾ ਕੇ ਅਤੇ ਆਰਤੀ ਚੌਂਕ ਵਿੱਚ ਪ੍ਰੋ. ਮੋਹਣ ਸਿੰਘ ਦਾ ਬੱੁਤ ਲਗਾ ਕੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਮਾਣ ਮੱਤਾ ਸਥਾਨ ਦਿੱਤਾ ਜਾਵੇ।ਇਹ ਮਸਲਾ ਭਾਸ਼ਾ ਪਸਾਰ ਭਾਇਚਾਰੇ ਦੇ ਆਗੂ ਸ. ਮਹਿੰਦਰ ਸਿੰਘ ਸੇਖੋਂ ਦੁਆਰਾ ਉਠਾਇਆ ਗਿਆ ਹੈ।ਉਸਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ।
ਮੰਗ ਕਰਨ ਵਾਲਿਆ ਵਿੱਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪੋ੍ਰ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ ਜੀ, ਡਾ. ਲ਼ਖਵਿੰਦਰ ਜੌਹਲ ਜੀ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤੈ੍ਰਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੱੁਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।
