ਪੈਰਿਸ, (ਸੁਖਵੀਰ ਸਿੰਘ ਸੰਧੂ) – ਬੀ ਸੀ ਸਟੇਟ ਵੇਰਨੋਨ ਮੋਨੇਸ਼ੀ ਇਲਾਕੇ ਦੀ ਪਾਰਲੀਮੈਂਟ ਮੈਂਬਰ ਭਾਵ ਐਮ ਐਲ ਏ ਹਰਵਿੰਦਰ ਕੌਰ ਸੰਧੂ ਜੀ ਹਨ।ਜਿਹਨਾਂ ਨੇ ਦੂਸਰੀ ਵਾਰ ਐਮ ਐਲ ਏ ਦੀ ਜਿੱਤ ਹਾਸਲ ਕੀਤੀ ਹੈ।ਜਨਤਾ ਪ੍ਰਤੀ ਪਿਆਰ,ਹਮਦਰਦੀ ਤੇ ਪ੍ਰਭਾਵਸ਼ਾਲੀ ਕੰਮਕਾਰ ਰਾਂਹੀ ਸਭ ਤਰ੍ਹਾਂ ਦੇ ਲੋਕਾਂ ਵਿੱਚ ਸਤਿਕਾਰ ਦੀ ਭਾਵਨਾ ਜਗ੍ਹਾਈ ਹੋਈ ਹੋਈ ਹੈ।ਜਿਸ ਦੀ ਉਦਾਹਰਣ ਉਹਨਾਂ ਲੋਕਾਂ ਦੇ ਸਹਿਯੋਗ ਅਤੇ ਸਦਭਾਵਨਾ ਤੋਂ ਮਿਲਦੀ ਹੈ।
ਕਿਸੇ ਜਮਾਨੇ ਵਿੱਚ ਬੀ ਸੀ ਦੇ ਵਿਕਟੋਰੀਆ ਪਾਰਲੀਮੈਂਟ ਅੰਦਰ ਭੂਰੇ ਕਾਲੇ ਲੋਕਾਂ ਦੀ ਜਾਣ ਦੀ ਮਨਾਹ੍ਹੀ ਹੁੰਦੀ ਸੀ।ਅੱਜ ਜਨਤਾ ਦੀਆਂ ਵੋਟਾਂ ਰਾਂਹੀ ਚੁਣੇ ਹੋਏ ਮੈਂਬਰ ਪਾਰਲੀਮੈਂਟ ਵਿਧਾਨ ਸਭਾ ਦੇ ਇਜ਼ਲਾਸ ਵਿੱਚ ਬੀ ਸੀ ਦੇ ਸੁਨਿਹਰੀ ਭਵਿੱਖ ਲਈ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹਨ।ਇਹਨਾਂ ਦੀ ਲਗਨ ਅਤੇ ਮਿਹਨਤ ਸਦਕਾ ਕਨੇਡਾ ਵਿੱਚ ਰਹਿ ਰਹੇ ਪੰਜਾਬੀਆ ਨੂੰ ਮਾਨ ਮਹਿਸੂਸ ਹੁੰਦਾ ਹੈ।ਪਿਛਲੇ ਦਿੱਨੀ ਵਿਧਾਇਕ ਹਰਵਿੰਦਰ ਕੌਰ ਸੰਧੂ ਨੇ ਇਹਨਾਂ ਸਤਰਾਂ ਦੇ ਲੇਖਕ ਨੂੰ ਆਪਣੇ ਦਫਤਰ ਵਿੱਚ ਸਨਮਾਨਿਤ ਵੀ ਕੀਤਾ ਸੀ।
