ਅਜਨਾਲਾ ਤੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ

1001343127.resizedਅੰਮ੍ਰਿਤਸਰ – ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਬਾਪੂ ਤਰਸੇਮ ਸਿੰਘ ਜੀ ਦੀ ਅਗਵਾਈ ਹੇਠ ਹੋਈ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਓਦੋਂ ਵੱਡਾ ਸਿਆਸੀ ਬਲ ਮਿਲਿਆ ਜਦੋਂ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸਾਬਕਾ ਸਰਪੰਚ ਪਿੰਡ ਗਾਲਿਬ ਅਤੇ 2022 ਵਿੱਚ ਸੰਯੁਕਤ ਸੰਘਰਸ਼ ਪਾਰਟੀ ਪੰਜਾਬ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਸ੍ਰ. ਚਰਨਜੀਤ ਸਿੰਘ ਗਾਲਿਬ ਜੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਗਰੀ ਸਪੋਰਟ ਕਾਰਪੋਰੇਸ਼ਨ ਦੇ ਸਾਬਕਾ ਡਾਇਰੈਕਟਰ ਸ੍ਰ. ਚੰਨਣ ਸਿੰਘ ਜੀ ਨੇ ਵੀ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਵਿਸ਼ਵਾਸ ਜਤਾਉਂਦਿਆਂ ਸ਼ਮੂਲੀਅਤ ਕੀਤੀ। 1001343099.resizedਇਸ ਮੌਕੇ ਤੇ ਬਾਪੂ ਤਰਸੇਮ ਸਿੰਘ ਤੇ ਬਾਪੂ ਤਰਸੇਮ ਸਿੰਘ ਸਿੰਘ ਜੀ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਵਿੱਚੋਂ ਭਾਈ ਪਰਮਜੀਤ ਸਿੰਘ ਜੌਹਲ, ਭਾਈ ਭੁਪਿੰਦਰ ਸਿੰਘ ਗੱਦਲੀ ( ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ), ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਭਾਈ ਜੁਗਰਾਜ ਸਿੰਘ ਲਾਲਾਨੰਗਲ, ਭਾਈ ਦਇਆ ਸਿੰਘ ਜੀ, ਭਾਈ ਅਜੇਪਾਲ ਸਿੰਘ ਢਿਲੋੰ, ਭਾਈ ਤੇਜਿੰਦਰ ਸਿੰਘ ਮੁਕਤਸਰ, ਭਾਈ ਗੁਰਪ੍ਰੀਤ ਸਿੰਘ ਬਟਾਲਾ, ਅਡਵੋਕੇਟ ਕਰਨਵੀਰ ਸਿੰਘ, ਭਾਈ ਬਲਦੇਵ ਸਿੰਘ ਬਿੱਟਾ, ਸ੍ਰ ਬਲਜੀਤ ਸਿੰਘ ਸਰਪੰਚ ਚਾਟੀਵਿੰਡ ਅਤੇ ਭਾਈ ਮਹਿੰਦਰਪਾਲ ਸਿੰਘ ਤੁੰਗ ਤੋਂ ਇਲਾਵਾ ਸ਼ਾਮਿਲ ਹੋਏ ਮੁੱਖ ਆਗੂਆਂ ਵਿੱਚੋਂ ਸ੍ਰ ਸੁਖਵਿੰਦਰ ਸਿੰਘ ਵਾਈਸ ਪ੍ਰਧਾਨ ਰਾਏ ਸਿੱਖ ਮਹਾਤਮ ਐਸੋਸੀਏਸ਼ਨ ਪੰਜਾਬ, ਸ੍ਰ ਸੁਖਵਿੰਦਰ ਸਿੰਘ ਅਜਨਾਲਾ ਕਾਂਗਰਸ ਤੋਂ, ਬਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਫੂਲਚੱਕ, ਸ੍ਰ ਸੱਤਪਾਲ ਸਿੰਘ ਸਾਬਕਾ ਸਰਪੰਚ ਪਿੰਡ ਨਵਾਂ ਡੱਲਾ ਕਾਂਗਰਸ ਤੋਂ, ਸ੍ਰ ਜਰਨੈਲ ਸਿੰਘ ਮੌਜੂਦਾ ਸਰਪੰਚ ਡੱਲਾ ਭੂਤਨਪੁਰਾ ਆਮ ਆਦਮੀ ਪਾਰਟੀ ਤੋਂ, ਸ੍ਰ ਰਣਜੀਤ ਸਿੰਘ ਗਾਲਿਬ ਕਿਸਾਨ ਯੂਨੀਅਨ, ਸ੍ਰ ਗੱਜਣ ਸਿੰਘ ਬੱਲੋਵਾਲ ਆਮ ਆਦਮੀ ਪਾਰਟੀ ਤੋਂ, ਸ੍ਰ ਪ੍ਰੇਮ ਸਿੰਘ ਡੱਲਾ ਆਮ ਆਦਮੀ ਪਾਰਟੀ ਤੋਂ, ਸ੍ਰ ਹਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਲਾਲ ਵਾਲਾ ਕਾਂਗਰਸ ਤੋਂ, ਸ੍ਰ ਗੁਰਭੇਜ ਸਿੰਘ ਮਾਕੋਵਾਲ ਆਮ ਆਦਮੀ ਪਾਰਟੀ ਤੋਂ, ਨਿਰਭੈ ਸਿੰਘ ਮਾਸਟਰ ਅਜਨਾਲਾ ਮਾਸਟਰ ਆਮ ਆਦਮੀ ਪਾਰਟੀ ਤੋਂ, ਸ੍ਰ ਲਵਪ੍ਰੀਤ ਸਿੰਘ ਮੌਜੂਦਾ ਸਰਪੰਚ ਅਬਾਦੀ ਹਰਨਾਮ ਸਿੰਘ ਆਮ ਆਦਮੀ ਪਾਰਟੀ ਤੋਂ, ਯੋਧਾ ਸਿੰਘ ਕਾਂਗਰਸ ਤੋਂ ਪ੍ਰਧਾਨ ਬਾਲਮੀਕਿ ਸਮਾਜ ਅਤੇ ਸੈੰਕੜੇ ਹੋਰ ਵਰਕਰ ਸ਼ਾਮਿਲ ਸਨ। ਇਸ ਮੌਕੇ ਤੇ ਬਾਪੂ ਤਰਸੇਮ ਸਿੰਘ ਜੀ ਨੇ ਦੋਵਾਂ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ਮੂਲੀਅਤ ਪਾਰਟੀ ਦੇ ਸਿਧਾਂਤਕ ਤੇ ਪੰਥਕ ਮੋਰਚੇ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸੱਚ, ਨਿਆਂ ਅਤੇ ਸਿੱਖ ਸਿਧਾਂਤਾਂ ‘ਤੇ ਆਧਾਰਿਤ ਰਾਜਨੀਤੀ ਦਾ ਪ੍ਰਤੀਕ ਹੈ, ਜਿਸ ਨਾਲ ਹੁਣ ਹਰ ਵਰਗ ਦੇ ਲੋਕ ਆਪਣੇਂ ਆਪ ਜੁੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜੋੜ ਸਿਰਫ਼ ਸਿਆਸੀ ਨਹੀਂ, ਸਗੋਂ ਪੰਥਕ ਤੇ ਲੋਕਧਾਰਾ ਦਾ ਪ੍ਰਗਟਾਵਾ ਹੈ ਜਿਸ ਨਾਲ ਪੰਜਾਬ ਵਿੱਚ ਸੱਚੀ ਸਿੱਖ ਰਾਜਨੀਤੀ ਦਾ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਦੋਵੇਂ ਆਗੂਆਂ ਤੇ ਉਹਨਾਂ ਦੇ ਸਾਥੀਆਂ ਦਾ ਸਿਰੋਪਾਓ ਦੇਕੇ ਪਾਰਟੀ ਵਿੱਚ ਤਹਿ ਦਿਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੰਥਕ ਮੋਰਚੇ ‘ਤੇ ਸਿਰਜਣਸ਼ੀਲ ਭੂਮਿਕਾ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸ਼ਾਮਿਲ ਹੋਏ ਸਮੂਹ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਤਰਨਤਾਰਨ ਜਿਮਨੀ ਇਲੈਕਸ਼ਨ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਡੱਟ ਕੇ ਸਾਥ ਦੇਣਗੇ ਅਤੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾਉਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>