ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ।
ਦੁਨੀਆਂ ਦੀ ਅੱਖੋਂ ਬਚ ਕੇ ਕੀਤਾ।
ਦੀਦਾਰ ਹੁਸ਼ਨ ਦਾ ਇਕਰਾਰ ਇਸ਼ਕ ਦਾ,
ਘੁੰਗਟ ਓੜ੍ਹ ਬੁੱਲਾਂ ‘ਚ ਹੱਸਕੇ ਕੀਤਾ।
ਪਿਆਰ ਵਿੱਚ ਕੋਈ ਖੋਟ ਨਾ ਹੋਵੇ
ਜੇ ਹੋਵੇ ਸ਼ੁਰੂਆਤ ਨਾ ਹੋਵੇ।
ਰੱਬ ਦੇ ਨੇੜੇ ਰੂਹਾਂ ਹੁੰਦੀਆਂ ਰੱਬ ਵਰਗੀਆਂ,
ਮਾਣ ਵਾਲਿਆਂ ਮਾਣ ਰੱਜਕੇ ਕੀਤਾ
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ,
ਦੁਨੀਆਂ ਦੀ ਅੱਖੋਂ ਬਚ ਕੇ ਕੀਤਾ
ਲੋਚਦੇ ਨੇ ਉਹ ਮਿਲਣ ਦੀ ਖ਼ਾਤਰ,
ਮਿਲਕੇ ਜੁਦਾਈ ਉਸ ਤੋਂ ਦੁੱਖਦਾਈ ।
ਦਿਨ ਮਹੀਨੇ ਤੇ ਸਫ਼ਰ ਸਾਲਾਂ ਦਾ
ਸਾਹਾਂ ਦੇ ਵਿਚ ਰਚਕੇ ਕੀਤਾ।
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ,
ਦੁਨੀਆਂ ਦੀ ਅੱਖੋਂ ਬਚ ਕੇ ਕੀਤਾ
ਉਮਰਾਂ ਦੇ ਹੱਦ ਬੰਨੇ ਟੱਪ ਕੇ,
ਇਕੋ ਸੇਧ ਸੱਧਰਾਂ ਦੀ ਰੱਖਣ।
ਅਨਕੂਲ ਸਮਾਜ ਦੇ ਹੋਵੇ ਨਾ ਹੋਵੇ,
ਰਜ਼ਾਮੰਦੀ ਵਿੱਚ ਫੈਸਲਾ ਰਲਕੇ ਕੀਤਾ
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ,
ਦੁਨੀਆਂ ਦੀ ਅੱਖੋਂ ਬਚ ਕੇ ਕੀਤਾ
ਹੇਠ ਜੰਡ ਦੇ ਡੇਰਾ ਲਾਇਆ
ਓਥੇ ਜੀਵਨ ਖੇਡ ਮੁਕਾਇਆ।
ਜਦੋਂ ਜਦੋਂ ਵੀ ਲੋੜ ਪਈ ਏ
ਪਿਆਰ ਨੂੰ ਰੋਸ਼ਨ ਮਚਕੇ ਕੀਤਾ ।
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ,
ਦੁਨੀਆਂ ਦੀ ਅੱਖੋਂ ਬਚ ਕੇ ਕੀਤਾ
ਰਹਿੰਦੀ ਨਹੀਂ ਥਾਂ ਹੋਰ ਕਿਸੇ ਲਈ
ਬਚਨ ਜੀਹਦੇ ਨਾਲ ਹੱਸਕੇ ਕੀਤਾ
ਮੋਹ ਮਾਇਆ ਤੋਂ ਅੱਗੇ ਲੰਘ ਕੇ
ਘਰਬਾਰ ਦਿਲ ‘ਚੋਂ ਕੱਢਕੇ ਕੀਤਾ
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ,
ਦੁਨੀਆਂ ਦੀ ਅੱਖ ਤੋਂ ਬਚਕੇ ਕੀਤਾ।
