*ਚੌਕ ਚਾਂਦਨੀ ਦਾ ਬੇਮਿਸਾਲ ਸਾਕਾ*

Screenshot_2025-11-22_22-15-23.resizedਕੈਲਗਰੀ, (ਜਸਵਿੰਦਰ ਸਿੰਘ ਰੁਪਾਲ):- ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਬੱਚਿਆਂ ਦਾ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਜੀ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆ, ਕਵੀ ਦਰਬਾਰ ਕਰਵਾਉਣ ਦਾ ਮਨੋਰਥ, ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਆਪਣੀ ਮਹਾਨ ਵਿਰਾਸਤ ਨਾਲ ਜੋੜਨਾ ਦੱਸਿਆ। ਟੋਰੋਂਟੋ ਤੋਂ ਆਈ ਅਨੁਰੀਤ ਕੌਰ, ਅਤੇ ਜੈਪੁਰ ਤੋਂ ਬ੍ਰਿਜਮਿੰਦਰ ਕੌਰ ਜੀ ਨੇ, ਵਾਰੀ ਵਾਰੀ, ਬੜੇ ਟਿਕਾਅ ਅਤੇ ਸਹਿਜ ਵਿਚ ਸ਼ਬਦ ਗਾਇਨ ਕਰਕੇ, ਸਮਾਗਮ ਦੀ ਆਰੰਭਤਾ ਕੀਤੀ। Screenshot_2025-11-23_02-51-32.resizedਟੋਰੋਂਟੋ ਤੋਂ ਬੇਟੀ ਸਿਮਰਲੀਨ ਕੌਰ ਨੇ ਆਪਣੇ ਪਾਪਾ ਸ. ਪਰਮਜੀਤ ਸਿੰਘ ਨਾਲ ਮਿਲ ਕੇ ਸਾਜਾਂ ਨਾਲ ਗੀਤ “ਬਣ ਜਾਏ ਜ਼ਿੰਦਗੀ ਦਾ, ਇਹ ਦਸਤੂਰ ਨਾਨਕ!” ਸੁਣਾ ਕੇ ਕਵੀ ਦਰਬਾਰ ਲਈ, ਇੱਕ ਖੂਬਸੂਰਤ ਮਾਹੌਲ ਸਿਰਜ ਦਿੱਤਾ।

ਕੈਲਗਰੀ, ਐਡਮੰਟਨ ਅਤੇ ਵਿਨੀਪੈੱਗ ਆਦਿ ਵੱਖ ਵੱਖ ਥਾਵਾਂ ਤੋਂ ਆਏ 19 ਬੱਚਿਆਂ ਨੇ ਇਸ ਕਵੀ ਦਰਬਾਰ ਵਿੱਚ ਹਿੱਸਾ ਲਿਆ, ਜਦ ਕਿ ਤਿੰਨ ਬੱਚੇ ਕਿਸੇ ਖਾਸ ਵਜ੍ਹਾ ਕਾਰਨ, ਪਹੁੰਚ ਨਹੀਂ ਸਕੇ। ਤਿੰਨ ਸਾਲ ਦੀ ਉਮਰ ਤੋਂ 13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ।

Screenshot_20251122-183602~2.resized.resizedਕਵੀ ਦਰਬਾਰ ਦੇ ਆਰੰਭ ਵਿੱਚ, ਤਹਿਜ਼ੀਬ ਕੌਰ ਟੋਰਾਂਟੋ ਨੇ ਸੁਜਾਨ ਸਿੰਘ ਸੁਜਾਨ ਜੀ ਦੀ ਲਿਖੀ ਕਵਿਤਾ, “ਭਾਈ ਜੈਤਾ ਜੀ” ਸੁਣਾਈ। ਇਥੋਂ ਹੀ ਆਈ ਬੱਚੀ ਸਿਮਰੀਨ ਕੌਰ ਨੇ “ਇੱਕ ਛੋਟਾ ਬੱਚਾ, ਦਿਲ ਦਾ ਸੱਚਾ” ਬੜੀ ਮਾਸੂਮੀਅਤ ਨਾਲ ਪੇਸ਼ ਕੀਤੀ। ਸ਼ਹਿਬਾਜ ਸਿੰਘ ਵਿਨੀਪੈੱਗ ਨੇ “ਗੁਰੂ ਨਾਨਕ ਜੀ”, ਅਤੇ ਸਿਦਕ ਸਿੰਘ ਗਰੇਵਾਲ ਐਡਮਿੰਟਨ ਨੇ “ਨਾਨਕ ਜੀ, ਮੇਰੇ ਨਾਨਕ ਜੀ” ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ ਜਦ ਕਿ ਛੋਟੀ ਬੱਚੀ ਨੂਰ ਕੌਰ ਗਰੇਵਾਲ ਨੇ, “ਮਾਤਾ ਸਾਹਿਬ ਕੌਰ ਦੀ ਧੀ” ਕਵਿਤਾ ਸੁਣਾ ਕੇ ਸਾਂਝ ਪਾਈ। ਰਹਿਤਪ੍ਰੀਤ ਕੌਰ ਟੋਰਾਂਟੋ ਨੇ ਸਟੇਜੀ ਅੰਦਾਜ ਵਿੱਚ ਕਵਿਤਾ ‘”ਕਿਸ ਪਦਵੀ ਦਾ ਨਾਂ ਏ ਸਿੱਖੀ” ਸੁਣਾ ਕੇ ਸਰੋਤਿਆਂ ਤੋਂ ਪ੍ਰਸੰਸਾ ਖੱਟੀ। Screenshot_20251122-170726~2.resized.resizedਇਸੇ ਤਰਾਂ 7 ਸਾਲਾਂ ਦੀ ਹਰਅਸੀਸ ਕੌਰ ਕੈਲਗਰੀ ਨੇ ਪੰਥਕ ਕਵੀ ਹਰੀ ਸਿੰਘ ਜਾਚਕ ਦੀ ਕਵਿਤਾ “ਚੌਕ ਚਾਂਦਨੀ ਦਾ ਬੇਮਿਸਾਲ ਸਾਕਾ” ਬੁਲੰਦ ਆਵਾਜ਼ ਵਿੱਚ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਛੋਟੀ ਉਮਰ ਦੇ- ਅਨਹਦ ਕੌਰ ਵਿਨੀਪੈਗ, ਅਗਮਬੀਰ ਸਿੰਘ ਕੈਲਗਰੀ, ਵਰਨੂਰ ਕੌਰ ਕੈਲਗਰੀ, ਅੰਗਦ ਸਿੰਘ, ਅਰਲੀਨ ਕੌਰ, ਅਰਥਬੀਰ ਸਿੰਘ ਭਿੰਡਰ, ਕਿਰਤਦੀਪ ਕੌਰ ਅਤੇ ਸਤਕੀਰਤਨ ਸਿੰਘ ਨੇ ਮੂਲ ਮੰਤਰ, ਦਸਾਂ ਪਾਤਿਸ਼ਾਹੀਆਂ ਦੇ ਨਾਮ, ਪੰਜ ਪਿਆਰਿਆਂ ਤੇ ਚਾਰ Screenshot_2025-11-23_02-59-59.resizedਸਾਹਿਬਜ਼ਾਦਿਆਂ ਦੇ ਨਾਮ, ਪੰਜ ਕਕਾਰਾਂ ਦੇ ਨਾਮ, ਆਦਿ ਸੁਣਾ ਕੇ ਹਾਜ਼ਰੀ ਲਵਾਈ, ਉੱਥੇ ਮੋਹਕਮ ਸਿੰਘ ਚੌਹਾਨ ਕੈਲਗਰੀ ਨੇ ਇੱਕ ਗੀਤ “ਹਿੰਦੂਆਂ ਦੀ ਰਾਖੀ ਕੀਤੀ, ਤੇਗ ਬਹਾਦਰ ਨੇ” ਖੂਬਸੂਰਤ ਅੰਦਾਜ਼ ਵਿੱਚ ਗਾ ਕੇ ਸਾਂਝ ਪਾਈ। ਬੱਚੀ ਜਸਜੋਤ ਕੌਰ ਨੇ ਗੁਰਦੀਸ਼ ਕੌਰ ਗਰੇਵਾਲ ਦੀ ਕਬਿੱਤ ਛੰਦ ਵਿੱਚ ਲਿਖੀ ਕਵਿਤਾ “ਸਤਿਗੁਰ ਨਾਨਕ ਪ੍ਰਗਟਿਆ” ਨੂੰ ਵਧੀਆ ਪੇਸ਼ਕਾਰੀ ਨਾਲ ਸਾਂਝਾ ਕੀਤਾ। ਅਵਿਰਾਜ ਸਿੰਘ ਨੇ  “ਦੇਹਿ ਸ਼ਿਵਾ ਬਰ ਮੋਹਿ ਇਹੈ” ਸ਼ਬਦ ਰਾਹੀਂ ਆਪਣੀ ਹਾਜ਼ਰੀ ਲੁਆਈ। ਸਟੇਜ ਸੰਚਾਲਕ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਨਾਲ ਨਾਲ ਬੱਚਿਆਂ ਨੂੰ ਉਤਸ਼ਾਹਿਤ ਵੀ ਕਰ ਰਹੇ ਸਨ। ਹਰ ਬੱਚੇ ਦੀ ਕਵਿਤਾ ਦਾ ਸਵਾਗਤ ਜੈਕਾਰਾ ਗਜਾ ਕੇ ਕੀਤਾ ਗਿਆ। ਸੋਸਾਇਟੀ ਦੀ ਪਿਰਤ ਅਨੁਸਾਰ ਅਨੰਦ ਸਾਹਿਬ ਦੀਆਂ 6 ਪਉੜੀਆਂ, ਅਰਦਾਸ ਅਤੇ ਹੁਕਮਨਾਮੇ ਨਾਲ ਕਵੀ ਦਰਬਾਰ ਦੀ ਸਮਾਪਤੀ ਹੋਈ। ਅੱਜ ਦੇ ਇਸ ਦੀਵਾਨ ਵਿੱਚ, ਪੰਜ ਸਾਲ ਦੇ ਬੱਚੇ ਅਗਮਵੀਰ ਸਿੰਘ ਨੇ ਆਨੰਦ ਸਾਹਿਬ ਪੜ੍ਹਨ ਦੀ ਸੇਵਾ ਵੀ ਨਿਭਾਈ।

ਸੋ ਇਸ ਤਰ੍ਹਾਂ ਛੋਟੇ ਬੱਚਿਆਂ ਨੂੰ ਪੰਜਾਬੀ ਨਾਲ ਅਤੇ ਸਿੱਖੀ ਨਾਲ ਜੋੜਨ ਦਾ ਇਹ ਇੱਕ ਵਧੀਆ ਉਪਰਾਲਾ ਹੋ ਨਿੱਬੜਿਆ।

ਵਧੇਰੇ ਜਾਣਕਾਰੀ ਲਈ ਜਗਬੀਰ ਸਿੰਘ +1(587) 718-8100 ਜਾਂ ਗੁਰਦੀਸ਼ ਕੌਰ ਗਰੇਵਾਲ +1(403) 404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>