ਗਿਆਨੀ ਰਘਬੀਰ ਸਿੰਘ ਜੀ ਵੱਲੋਂ ਲਗਾਏ ਗੰਭੀਰ ਦੋਸ਼ਾਂ ਨੂੰ ਦਬਾਉਣ ਦੀ ਬਜਾਏ ਹੋਵੇ ਨਿਰਪੱਖ ਜਾਂਚ : ਬਾਪੂ ਤਰਸੇਮ ਸਿੰਘ

IMG-20241029-WA0013.resizedਅੰਮ੍ਰਿਤਸਰ – ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਨੇ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਮੌਜੂਦਾ ਹਾਲਾਤ ਸਿਰਫ਼ ਸਿਆਸੀ ਤਕਰਾਰ ਨਹੀਂ, ਸਗੋਂ ਪੰਥ ਦੀ ਆਸਥਾ ਅਤੇ ਸੰਗਤ ਦੇ ਵਿਸ਼ਵਾਸ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਹਨਾਂ ਕਿਹਾ ਕਿ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਲਗਾਏ ਗਏ ਭ੍ਰਿਸ਼ਟਾਚਾਰ, ਗੁਰੂ ਦੀ ਗੋਲਕ ਦੇ ਦੁਰਉਪਯੋਗ, ਪਾਵਨ ਸਰੂਪਾਂ ਸਬੰਧੀ ਦੋਸ਼ ਬਹੁਤ ਹੀ ਗੰਭੀਰ ਹਨ। ਇਹ ਇਲਜ਼ਾਮ ਕਿਸੇ ਇਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਪ੍ਰਬੰਧਕੀ ਪ੍ਰਣਾਲੀ ਤੇ ਸਵਾਲ ਖੜ੍ਹੇ ਕਰਦੇ ਹਨ। ਇਨ੍ਹਾਂ ਮਸਲਿਆਂ ਨੂੰ ਦਬਾਉਣ ਦੀ ਬਜਾਏ ਪਾਰਦਰਸ਼ੀ ਅਤੇ ਨਿਰਪੱਖ ਕਰਵਾਉਣੀ ਲਾਜ਼ਮੀ ਹੈ। ਬਾਪੂ ਜੀ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਅਫਸੋਸ ਹੈ ਕਿ ਅਜਿਹਾ ਕਰਨ ਦੀ ਬਜਾਏ ਐਸ ਜੀ ਪੀ ਸੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ 72 ਘੰਟਿਆਂ ਵਿੱਚ ਸਬੂਤ ਪੇਸ਼ ਕਰਨ ਦਾ ਨੋਟਿਸ ਜਾਰੀ ਕਰਕੇ ਇਕ ਸਿਆਸੀ ਪਰਿਵਾਰ ਦਾ ਪੱਖ ਪੂਰਿਆ ਜਾ ਰਿਹਾ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਮੇਟੀ ਉੱਪਰ ਭ੍ਰਿਸ਼ਟਾਚਾਰ ਦੇ ਲੱਗੇ ਇਲਜ਼ਾਮਾਂ ਦੀ ਨਿਰਪੱਖ ਜਾਂਚ ਕਰਨ ਦੀ ਥਾਂ ਕਾਨੂੰਨੀ ਤਰੀਕੇ ਨਾਲ ਪੜਦੇ ਪਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਉਪਰੋਂ ਸੰਗਤ ਦੇ ਵਿਸ਼ਵਾਸ ਨੂੰ ਤੋੜਨ ਦੇ ਬਰਾਬਰ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਘਰ ਅਤੇ ਸਿੱਖ ਸੰਸਥਾਵਾਂ ਹਰ ਤਰਾਂ ਦੇ ਸਿਆਸੀ ਪ੍ਰਭਾਵ ਤੋਂ ਉੱਪਰ ਹੋਣੀਆਂ ਚਾਹੀਦੀਆਂ ਹਨ। ਗੁਰੂ ਦੀ ਗੋਲਕ, ਦਸਵੰਧ ਅਤੇ ਪੰਥਕ ਜਾਇਦਾਦਾਂ ਸੰਗਤ ਦੀ ਅਮਾਨਤ ਹਨ ਅਤੇ ਹਰ ਪੈਸੇ ਦੀ ਪੂਰੀ ਹਿਸਾਬਦੇਹੀ ਜਨਤਕ ਹੋਣੀ ਚਾਹੀਦੀ ਹੈ ਅਤੇ ਧਾਮੀ ਸਾਹਿਬ ਨੂੰ ਆਪਣੇ ਅਹੁੱਦੇ ਦੀ ਮਰਿਆਦਾ ਕਾਇਮ ਰੱਖਦਿਆਂ ਸਿੱਖੀ ਦੇ ਮੂਲ ਸਿਧਾਂਤਾਂ ਅਨੁਸਾਰ ਨਿਰਪੱਖ, ਪਾਰਦਰਸ਼ੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਨਾਂ ਕਿ ਇਕ ਧੜੇ ਵੱਜੋਂ ਵਿਚਰਨਾਂ ਚਾਹੀਦਾ ਹੈ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸੇ ਧੜੇ ਦੀ ਰੱਖਿਆ ਕਰਨ ਦਾ ਨਹੀਂ, ਸੱਚ ਨੂੰ ਸਾਹਮਣੇ ਲਿਆਉਣ ਦਾ ਹੈ। ਪੰਥ ਹੁਣ ਸਪੱਸ਼ਟਤਾ, ਨਿਆਂ ਅਤੇ ਜਵਾਬਦੇਹੀ ਦੀ ਉਡੀਕ ਕਰ ਰਿਹਾ ਹੈ ਅਤੇ ਅਸੀਂ ਸੰਗਤ ਦੀ ਆਵਾਜ਼ ਵਜੋਂ ਇਸ ਮੰਗ ‘ਤੇ ਡਟੇ ਰਹਿਣ ਦੇ ਨਾਲ-ਨਾਲ ਜਲਦ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧਿਰ ਦੀ ਛਤਰਛਾਇਆ ਹੇਠ ਹੋ ਰਹੇ ਹੋਰ ਘਪਲਿਆਂ ਨੂੰ ਵੀ ਜਲਦ ਸੰਗਤ ਦੀ ਕਚਿਹਰੀ ਵਿੱਚ ਲਿਆਂਦਾ ਜਾਵੇਗਾ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>