ਫਰੀਦਕੋਟ ਦੇ 2 ਕਿਸਾਨ ਭਰਾਵਾਂ ਵੱਲੋਂ ਕਰਜੇ ਦੇ ਬੋਝ ਨੂੰ ਨਾ ਸਹਾਰਦੇ ਹੋਏ ਖੁਦਕਸੀਆ ਕਰਨੀਆਂ ਅਤਿ ਦੁੱਖਦਾਇਕ : ਮਾਨ

Half size(33).resizedਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਹ ਜਾਣਕੇ ਬਹੁਤ ਹੀ ਡੂੰਘਾਂ ਦੁੱਖ ਤੇ ਅਫਸੋਸ ਹੋਇਆ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌ ਦੇ 2 ਕਿਸਾਨ ਭਰਾਵਾਂ ਜਿਨ੍ਹਾਂ ਦੇ ਨਾਮ ਸ. ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਸਨ, ਜੋ ਆਮ ਜਿੰਮੀਦਾਰ ਪਰਿਵਾਰ ਵਿਚੋ ਸਨ । ਜਿਨ੍ਹਾਂ ਉਤੇ 50 ਲੱਖ ਦੇ ਕਰੀਬ ਬੈਂਕ ਕਰਜਾ ਚੜਿਆ ਹੋਇਆ ਸੀ, ਜਦੋਕਿ ਰਕਮ ਤਾਂ ਕੇਵਲ 25 ਲੱਖ ਹੀ ਸੀ ਲੇਕਿਨ ਵਿਆਜ ਸਮੇਤ ਇਹ 50 ਲੱਖ ਹੋ ਗਈ । ਜਿਸ ਨੂੰ ਉਹ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਦੇ ਹੋਏ ਲੰਮੇ ਸਮੇ ਤੋ ਭੁਗਤਾਨ ਕਰਨ ਤੋ ਅਸਮਰੱਥ ਸਨ । ਇਹੀ ਵਜਹ ਹੋਈ ਕਿ ਉਨ੍ਹਾਂ ਦੇ ਮਨ ਉਤੇ ਕਰਜੇ ਦਾ ਬੋਝ ਹੋਣ ਦੀ ਬਦੌਲਤ ਦੋਵਾਂ ਭਰਾਵਾਂ ਨੇ ਆਪਣੇ ਆਪ ਨੂੰ ਗੱਡੀ ਹੇਠ ਦੇ ਕੇ ਖੁਦਕਸੀਆ ਕਰ ਲਈਆ ਅਤੇ ਪਿੱਛੇ ਪਰਿਵਾਰ ਦੇ ਛੋਟੇ-ਛੋਟੇ ਬੱਚੇ ਅਤੇ ਆਪਣੀਆ ਪਤਨੀਆ ਲਈ ਹੋਰ ਵੱਡੀ ਮੁਸਕਿਲ ਖੜ੍ਹੀ ਕਰ ਗਏ । ਅਜਿਹੇ ਦੁਖਾਂਤ ਸਰਕਾਰਾਂ ਦੀਆਂ ਕਿਸਾਨ ਤੇ ਮਜਦੂਰਾਂ ਪ੍ਰਤੀ ਅਪਣਾਈਆ ਜਾਣ ਵਾਲੀਆ ਜਾਬਰ ਨੀਤੀਆ ਦੀ ਬਦੌਲਤ ਹੋ ਰਹੇ ਹਨ । ਸਾਨੂੰ ਇਨ੍ਹਾਂ ਭਰਾਵਾਂ ਦੇ ਜਾਣ ਤੇ ਜਿਥੇ ਗਹਿਰਾ ਦੁੱਖ ਹੈ, ਉਥੇ ਅਸੀ ਨਿਰੰਤਰ ਕਿਸਾਨਾਂ, ਮਜਦੂਰਾਂ, ਟਰਾਸਪੋਰਟਰਾਂ, ਬੇਰੁਜਗਾਰਾਂ, ਛੋਟੇ ਵਪਾਰੀਆ, ਛੋਟੇ ਉਤਪਾਦਕਾਂ ਨਾਲ ਲੰਮੇ ਸਮੇ ਤੋ ਦਰਪੇਸ ਆ ਰਹੇ ਗੰਭੀਰ ਮਸਲਿਆ ਦੇ ਹੱਲ ਲਈ, ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਹਿੱਤ 28 ਮਾਰਚ ਨੂੰ ਵਾਹਗਾ ਸਰਹੱਦ ਉਤੇ ਵਪਾਰ ਲਈ ਸਰਹੱਦਾਂ ਖੁਲਵਾਉਣ ਲਈ ਵੱਡੀ ਰੈਲੀ ਕਰ ਰਹੇ ਹਾਂ । ਜਿਸ ਵਿਚ ਪੰਜਾਬ ਸੂਬੇ ਨਾਲ ਸੰਬੰਧਤ ਹਰ ਵਰਗ ਭਾਵੇ ਉਹ ਕਿਸੇ ਵੀ ਕਿੱਤੇ ਵਿਚ ਹੋਵੇ ਛੋਟੇ-ਵੱਡੇ ਵਪਾਰੀ ਹੋਣ, ਟਰਾਸਪੋਰਟਰ ਹੋਣ, ਬੇਰੁਜਗਾਰ ਹੋਣ, ਕਿਸਾਨ-ਮਜਦੂਰ ਹੋਣ ਜਾਂ ਵਿਦਿਆਰਥੀ ਹੋਣ ਸਭਨਾਂ ਨੂੰ 28 ਮਾਰਚ ਦੀ ਉਪਰੋਕਤ ਹੋਣ ਵਾਲੀ ਰੈਲੀ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦੇ ਹਾਂ ਤਾਂ ਕਿ ਉਪਰੋਕਤ ਸਭ ਵਰਗਾਂ ਨਾਲ ਸੰਬੰਧਤ ਮਾਲੀ ਅਤੇ ਕਿੱਤੇ ਸੰਬੰਧੀ ਮੁਸਕਿਲਾਂ ਨੂੰ ਸਰਕਾਰਾਂ ਤੇ ਦਬਾਅ ਪਾ ਕੇ ਹੱਲ ਕਰਵਾਇਆ ਜਾ ਸਕੇ ਅਤੇ ਕਿਸਾਨੀ ਤੇ ਵਪਾਰੀ ਵਸਤਾਂ ਦੀਆਂ ਸਹੀ ਕੀਮਤਾਂ ਪ੍ਰਾਪਤ ਕਰਨ ਲਈ ਸਰਹੱਦਾਂ ਵਪਾਰ ਲਈ ਖੁਲਵਾਈਆ ਜਾ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਰੀਦਕੋਟ ਦੇ 2 ਆਮ ਜਿੰਮੀਦਾਰ ਭਰਾਵਾਂ ਵੱਲੋ ਕਰਜੇ ਦੇ ਬੋਝ ਹੇਠ ਦੱਬਣ ਦੀ ਬਦੌਲਤ ਖੁਦਕਸੀਆ ਕਰਨ ਉਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਇਨ੍ਹਾਂ ਸਭ ਮਸਲਿਆ ਦਾ ਸਮੂਹਿਕ ਤੌਰ ਤੇ ਹੱਲ ਕੱਢਣ ਲਈ ਵਾਹਗਾ ਸਰਹੱਦ ਨੂੰ ਕਿਸਾਨੀ ਅਤੇ ਵਪਾਰਕ ਵਸਤਾਂ ਦੇ ਵਪਾਰ ਲਈ ਖੁਲਵਾਉਣ ਦੀ ਗੱਲ ਕਰਦੇ ਹੋਏ 28 ਮਾਰਚ ਨੂੰ ਵਾਹਗਾ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਚੇਚੇ ਤੌਰ ਤੇ ਪੰਜਾਬ ਨਾਲ ਲੱਗਦੇ ਗੁਆਢੀ ਸੂਬਿਆਂ ਹਿਮਾਚਲ, ਹਰਿਆਣਾ, ਰਾਜਸਥਾਂਨ, ਜੰਮੂ-ਕਸਮੀਰ ਆਦਿ ਸੂਬਿਆਂ ਨਾਲ ਸੰਬੰਧਤ ਕਿਸਾਨਾਂ, ਮਜਦੂਰਾਂ, ਵਪਾਰੀਆ ਸਭ ਵਰਗਾਂ ਨੂੰ 28 ਮਾਰਚ ਦੀ ਰੈਲੀ ਵਿਚ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਤਾਂ ਕਿ ਸਾਡੇ ਸਭ ਦੇ ਸਾਂਝੇ ਮਸਲੇ ਅਸੀ ਇਕ-ਦੂਸਰੇ ਦੇ ਸਹਿਯੋਗ ਨਾਲ ਹੱਲ ਕਰ ਸਕੀਏ ਅਤੇ ਬੋਲੀ, ਗੂੰਗੀ ਹੋਈਆ ਪੰਜਾਬ ਤੇ ਸੈਟਰ ਸਰਕਾਰਾਂ ਨੂੰ ਜਗਾਉਣ ਲਈ ਵੱਡਾ ਹੰਭਲਾ ਮਾਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਗੁਆਢੀ ਸੂਬਿਆਂ ਦੇ ਸੰਬੰਧਤ ਵਰਗ ਆਪੋ ਆਪਣੀ ਇਨਸਾਨੀ, ਸਮਾਜਿਕ ਜਿੰਮੇਵਾਰੀ ਸਮਝਕੇ ਇਸ ਮਕਸਦ ਭਰਪੂਰ ਸਰਹੱਦਾਂ ਖੁਲਵਾਉਣ ਵਾਲੀ ਰੈਲੀ ਵਿਚ ਸਾਮਿਲ ਹੋਣਗੇ ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>