ਭਾਈ ਜੱਗੀ ਜੋਹਲ, ਬੱਗਾ, ਸ਼ੇਰਾ, ਅਮਨਿੰਦਰ ਅਤੇ ਹੋਰਾਂ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਕੀਤਾ ਗਿਆ ਪੇਸ਼

IMG-20260326-WA0035.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਭਾਈ ਰਮਨਦੀਪ ਸਿੰਘ ਬੱਗਾ, ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਅਮਨਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਨੂੰ ਪੰਜਾਬ ਅੰਦਰ ਦਰਜ਼ ਕੀਤੇ ਗਏ ਅੱਠ ਮਾਮਲਿਆਂ ਲਈ ਦਿੱਲੀ ਦੀ ਪਟਿਆਲਾ ਹਾਊਸ ਵਿਖੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ । ਅਦਾਲਤ ਅੰਦਰ ਇਸ ਮਾਮਲੇ ਵਿਚ ਇਹ 66 ਵੀ ਟ੍ਰਾਇਲ ਸੁਣਵਾਈ ਕੀਤੀ ਗਈ ਸੀ ਤੇ ਜਗਤਾਰ ਸਿੰਘ ਜੱਗੀ ਜੋਹਲ ਦੀ ਮਨਮਾਨੀ ਬੰਦੀ ਨੂੰ 3064 ਦਿਨ ਪੂਰੇ ਹੋ ਗਏ ਹਨ ਅਤੇ ਓਸ ਦੇ ਵਿਰੁੱਧ ਕੌਈ ਵੀ ਪੁਖਤਾ ਸਬੂਤ ਅਦਾਲਤ ਅੰਦਰ ਪੇਸ਼ ਨਹੀਂ ਕੀਤਾ ਜਾ ਸਕਿਆ ਹੈ । ਸਿੰਘਾਂ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਅਦਾਲਤ ਅੰਦਰ ਇੱਕ ਸਰਕਾਰੀ ਗਵਾਹ ਪੇਸ਼ ਹੋਇਆ ਸੀ ਜਿਸ ਕੋਲੋਂ ਪੁੱਛਗਿੱਛ ਕੀਤੀ ਗਈ ਸੀ । ਜਿਕਰਯੋਗ ਹੈ ਕਿ ਇਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਵਕੀਲਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਦਿੱਲੀ ਬਦਲੀ ਕਰ ਦਿੱਤੇ ਗਏ ਸਨ ਜਿਸ ਕਰਕੇ ਉਨ੍ਹਾਂ ਦੀ ਸੁਣਵਾਈ ਦਿੱਲੀ ਅਦਾਲਤ ਅੰਦਰ ਕੀਤੀ ਜਾ ਰਹੀ ਹੈ। ਅਦਾਲਤ ਅੰਦਰ ਭਾਈ ਜੱਗੀ ਜੋਹਲ ਨਾਲ ਮੁਲਾਕਾਤ ਲਈ ਉਨ੍ਹਾਂ ਦਾ ਸਹੁਰਾ ਜੀ ਉਚੇਚੇ ਤੌਰ ਤੇ ਹਾਜਿਰ ਹੋਏ ਸਨ ਜਿਨ੍ਹਾਂ ਨੇ ਅਦਾਲਤ ਵਲੋਂ ਮਿਲੇ ਸਮੇਂ ਹੇਠ ਜੱਗੀ ਜੋਹਲ ਨਾਲ ਮੁਲਾਕਾਤ ਕੀਤੀ ਸੀ। ਅਦਾਲਤ ਅੰਦਰ ਭਾਈ ਜਸਪਾਲ ਸਿੰਘ ਮੰਝਪੁਰ ਨਾਲ ਵਕੀਲ ਭਾਈ ਪਰਮਜੀਤ ਸਿੰਘ ਅਤੇ ਵਕੀਲ ਏਕਤਾ ਵੀ ਹਾਜਿਰ ਸਨ। ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 21, 22 ਅਤੇ 23 ਅਪ੍ਰੈਲ 2026 ਤੱਕ ਮੁਲਤਵੀ ਕਰ ਦਿੱਤੀ ਗਈ ਹੈ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>