ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਅੱਜ ਵਾਹਗਾ ਬਾਰਡਰ ਉਤੇ ਸਰਹੱਦਾਂ ਨੂੰ ਵਪਾਰ ਲਈ ਖੁਲਵਾਉਣ ਲਈ ਵੱਡੀ ਰੈਲੀ ਰੱਖੀ ਗਈ ਸੀ । ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ, ਵਰਕਿੰਗ ਕਮੇਟੀ ਮੈਬਰਾਂ, ਜਰਨਲ ਸਕੱਤਰਾਂ, ਕਿਸਾਨ ਯੂਨੀਅਨ ਕਾਦੀਆ, ਸਿੱਖ ਸਟੂਡੈਟ ਫੈਡਰੇਸ਼ਨ, ਦਲ ਖਾਲਸਾ, ਬਰਤਾਨੀਆ, ਅਮਰੀਕਾ, ਕੈਨੇਡਾ, ਜਰਮਨ ਅਤੇ ਯੂਰਪਿੰਨ ਮੁਲਕਾਂ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਹਮਦਰਦਾਂ ਵੱਲੋ ਪਾਏ ਨਿੱਘੇ ਯੋਗਦਾਨ ਤੋਂ ਇਲਾਵਾ ਰਾਜਸਥਾਂਨ, ਜੰਮੂ-ਕਸਮੀਰ, ਹਰਿਆਣਾ, ਚੰਡੀਗੜ੍ਹ ਆਦਿ ਸੂਬਿਆਂ ਵਿਚੋ ਹੁੰਮ-ਹੁੰਮਾਕੇ ਪਹੁੰਚੀਆ ਸੰਗਤਾਂ ਦੇ ਨਾਲ-ਨਾਲ ਜੋ ਵਾਹਗਾ ਸਰਹੱਦ ਉਤੇ ਲੰਮੇ ਸਮੇ ਤੋ ਵਾਹਗਾ ਸਰਹੱਦ ਦੀ ਆਵਾਜਾਈ ਬੰਦ ਹੋਣ ਕਾਰਨ ਜੋ 1433 ਦੀ ਗਿਣਤੀ ਵਿਚ ਕੂਲੀ ਪਰਿਵਾਰ ਵੱਸੇ ਹੋਏ ਹਨ, ਉਨ੍ਹਾਂ ਵੱਲੋ ਉਚੇਚੇ ਤੌਰ ਤੇ ਪਹੁੰਚੇ ਨੁਮਾਇੰਦਿਆ ਨੇ ਵੀ ਸਮੂਲੀਅਤ ਕੀਤੀ । ਜਿਸ ਲਈ ਇਸ ਰੈਲੀ ਨੂੰ ਮਿਲੇ ਭਰਵੇ ਹੁੰਗਾਰੇ ਲਈ ਅਸੀ ਉਪਰੋਕਤ ਸਭ ਵਰਗਾਂ ਦੇ ਨਾਲ-ਨਾਲ ਪੰਜਾਬ ਦੇ ਸਮੁੱਚੇ ਵਪਾਰੀਆ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਰੈਲੀ ਵਿਚ ਅੱਜ ਉਚੇਚੇ ਤੌਰ ਤੇ ਪਹੁੰਚਕੇ ਸਰਹੱਦਾਂ ਨੂੰ ਖੁਲਵਾਉਣ ਲਈ ਆਵਾਜ ਬੁਲੰਦ ਕੀਤੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਾਹਗਾ ਸਰਹੱਦ ਉਤੇ ਅੱਜ ਸਰਹੱਦਾਂ ਖੁਲਵਾਉਣ ਲਈ ਕੀਤੀ ਗਈ ਰੈਲੀ ਦੀ ਵੱਡੀ ਕਾਮਯਾਬੀ ਉਤੇ ਪੂਰਨ ਸੰਤੁਸਟੀ ਪ੍ਰਗਟ ਕਰਦੇ ਹੋਏ ਅਤੇ ਸਭ ਗੁਆਂਢੀ ਸੂਬਿਆਂ, ਬਾਹਰਲੇ ਮੁਲਕਾਂ ਅਤੇ ਪਾਰਟੀ ਦੇ ਸਮੁੱਚੇ ਜਿਲਿ੍ਹਆ ਦੇ ਅਹੁਦੇਦਾਰਾਂ, ਵਰਕਰਾਂ, ਜਰਨਲ ਸਕੱਤਰ, ਵਰਕਿੰਗ ਕਮੇਟੀ ਮੈਬਰਾਂ ਆਦਿ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ 1433 ਦੀ ਗਿਣਤੀ ਵਿਚ ਇਸ ਸਰਹੱਦ ਉਤੇ ਕੂਲੀ ਆਪਣੇ ਰੁਜਗਾਰ ਲਈ ਰਹਿੰਦੇ ਹਨ, ਉਹ ਬੀਤੇ ਲੰਮੇ ਸਮੇ ਤੋ ਇਹ ਸਰਹੱਦ ਬੰਦ ਹੋਣ ਕਾਰਨ ਬਹੁਤ ਬਦਤਰ ਜਿੰਦਗੀ ਗੁਜਾਰ ਰਹੇ ਹਨ । ਸਾਡੀ ਸੈਟਰ ਦੀ ਸਰਕਾਰ ਨੂੰ ਇਹ ਜੋਰਦਾਰ ਗੁਜਾਰਿਸ ਹੈ ਕਿ ਇਨ੍ਹਾਂ 1433 ਪਰਿਵਾਰਾਂ ਦੇ ਜੀਵਨ ਸਹੀ ਢੰਗ ਨਾਲ ਗੁਜਰ ਸਕਣ ਉਨ੍ਹਾਂ ਨੂੰ ਉਨਾ ਸਮਾਂ ਸਰਕਾਰ ਵੱਲੋ ਬਣਦਾ ਭੱਤਾ ਦੇਣ ਦਾ ਐਲਾਨ ਹੋਵੇ । ਜਿੰਨਾਂ ਸਮਾਂ ਇਹ ਸਰਹੱਦਾਂ ਮੁੜ ਖੁਲ੍ਹੇ ਵਪਾਰ ਲਈ ਚਾਲੂ ਨਹੀ ਹੋ ਜਾਂਦੀਆ ਅਤੇ ਇਨ੍ਹਾਂ ਦੇ ਕੰਮਕਾਰ ਫਿਰ ਤੋ ਸਹੀ ਰਫਤਾਰ ਵਿਚ ਸੁਰੂ ਨਹੀ ਹੋ ਜਾਂਦੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੈਟਰ ਦੀ ਮੋਦੀ ਹਕੂਮਤ ਇਨ੍ਹਾਂ ਮਿਹਨਤਕਸ ਕੂਲੀਆ ਦੇ ਜੀਵਨ ਪੱਧਰ ਦੀ ਗੰਭੀਰਤਾ ਨਾਲ ਚਿੰਤਾ ਕਰਦੇ ਹੋਏ ਇਨ੍ਹਾਂ ਨੂੰ ਬਣਦਾ ਭੱਤਾ ਐਲਾਨ ਕਰਨ ਦਾ ਫੋਰੀ ਪ੍ਰਬੰਧ ਕਰਨਗੇ ।
